Saturday, March 11, 2023

ਅਮਰੀਕਾ ਵੱਸਦੇ ਪੰਜਾਬੀ ਕਵੀ ਕੁਲਵੰਤ ਸਿੰਘ ਸੇਖੋਂ ਦਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨ



ਲੁਧਿਆਣਾਃ 11 ਮਾਰਚ


ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਸਟਾਕਟਨ(ਅਮਰੀਕਾ) ਵੱਸਦੇ ਨੌਜਵਾਨ ਪੰਜਾਬੀ ਕਵੀ ਕੁਲਵੰਤ ਸਿੰਘ ਸੇਖੋਂ ਨੂੰ ਦੋਸ਼ਾਲਾ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੀਆਂ ਕੁਝ ਪ੍ਰਕਾਸ਼ਨਾਵਾਂ ਭੇਂਟ ਕਰਕੇ ਪ੍ਰੋਃ ਗੁਰਭਜਨ ਸਿੰਘ ਗਿੱਲ, ਸਰਦਾਰਨੀ ਜਸਵਿੰਦਰ ਕੌਰ ਗਿੱਲ ਤੇ ਸੁਰੀਲੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਸਨਮਾਨਿਤ ਕੀਤਾ। ਕੁਲਵੰਤ ਸਿੰਘ ਸੇਖੋਂ ਦੇ ਜੀਵਨ ਤੇ ਸਾਹਿੱਤ ਸੇਵਾ ਬਾਰੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਮਰੀਕਾ ਪਰਵਾਸ ਕਰਨ ਤੋਂ ਪਹਿਲਾਂ  ਵੀ ਉਹ ਜਲੰਧਰ ਦੀਆਂ ਸਾਹਿੱਤਕ ਸਰਗਰਮੀਆਂ ਵਿੱਚ ਸ਼ਾਮਿਲ ਹੁੰਦੇ ਸਨ। ਉਨ੍ਹਾਂ ਦਾ ਜੱਦੀ ਪਿੰਡ ਭਾਵੇ ਜਮਸ਼ੇਰ ਖ਼ਾਸ(ਜਲੰਧਰ) ਹੈ ਪਰ 1990-91  ਵਿੱਚ ਉਨ੍ਹਾਂ ਨੇ ਹਰਵਿੰਦਰ ਰਿਆੜ ਤੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਸਾਹਿੱਤ ਸਭਾ ਜੰਡਿਆਲਾ ਦੀਆਂ ਸਾਹਿੱਤਕ ਗਤੀਵਿਧੀਆਂ ਰਾਹੀਂ ਆਪਣੀ ਪਛਾਣ ਬਣਾਈ। 

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਭ ਪਰਵਾਸੀ ਲੇਖਕ ਮੇਰੀ ਨਜ਼ਰ ਵਿੱਚ ਆਪਣੀ ਜਨਮ ਭੂਮੀ ਦੇ ਰਾਜਦੂਤ ਹਨ ਜੋ ਸਿਰਫ਼ ਆਪਣੇ ਪਰਿਵਾਰ ਦੀ ਪਰਵਰਿਸ਼ ਲਈ ਹੀ ਬਦੇਸ਼ ਚ ਨਹੀਂ ਰਹਿੰਦੇ ਸਗੋਂ ਮਾਂ ਬੋਲੀ ਦੇ ਪਸਾਰ ਪਰਸਾਰ ਤੇ ਸੰਚਾਰ ਵਿੱਚ ਵਡਮੁੱਲਾ ਹਿੱਸਾ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਸੇਖੋਂ ਨਾਲ ਮੇਰੀ ਸਾਂਝ ਉਸ ਦੀਆਂ ਲਿਖਤਾਂ ਰਾਹੀਂ ਬਹੁਤ ਪਹਿਲਾਂ ਪੈ ਗਈ ਸੀ ਪਰ ਮੁਲਾਕਾਤ 2006 ਵਿੱਚ ਪਹਿਲੀ ਵਾਰ ਫਰਿਜ਼ਨੋ ਵਿੱਚ ਹਰਜਿੰਦਰ ਕੰਗ ਜੀ ਨੇ ਕਰਵਾਈ। ਸੇਖੋਂ ਭਾਵੇਂ ਹੁਣ ਕਈ ਸਾਲਾਂ ਤੋਂ ਸਟਾਕਟਨ ਵੱਸਦਾ ਹੈ ਪਰ ਉਸ ਦੀ ਸ਼ਾਇਰੀ ਪੂਰੇ ਵਿਸ਼ਵ ਵਿੱਚ ਪੜ੍ਹੀ ਤੇ ਸਲਾਹੀ ਜਾਂਦੀ ਹੈ। 

ਕੁਲਵੰਤ ਸਿੰਘ ਸੇਖੋਂ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ  ਆਦਰ ਦੇਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਤੁਹਾਡੀ ਆਸ ਉਮੀਦ ਤੇ ਪੂਰਾ ਉੱਤਰਨ ਦਾ ਯਤਨ ਕਰਾਂਗਾ। ਸੇਖੋਂ ਨੇ ਦੱਸਿਆ ਕਿ ਉਸ ਦੀਆਂ ਕਵਿਤਾਵਾਂ ਤੇ ਗ਼ਜ਼ਲਾਂ ਦਾ ਸੰਗ੍ਰਹਿ ਵੀ ਨੇੜ ਭਵਿੱਖ ਵਿੱਚ ਛਪ ਰਿਹਾ ਹੈ। ਬਦੇਸ਼ਾਂ ਵਿੱਚ ਕਿਰਤ ਕਰਦਿਆਂ ਸਾਹਿੱਤ ਸਿਰਜਣਾ ਨੂੰ ਨਾਲ ਤੋਰਨਾ ਭਾਵੇਂ ਆਸਾਨ ਕੰਮ ਨਹੀਂ ਪਰ ਇਸ ਨੂੰ ਲਗਾਤਾਰ ਕਰਦੇ ਰਹਿਣਗੇ ਕਿਉਂਕਿ ਇਹ ਕਾਰਜ ਉਨ੍ਹਾਂ ਲਈ ਮਿਸ਼ਨ ਵਾਂਗ ਪਵਿੱਤਰ ਹੈ।  ਕੁਲਵੰਤ ਸਿੰਘ ਸੇਖੋਂ ਨੇ ਇਸ ਮੌਕੇ ਆਪਣੀਆਂ ਕੁਝ ਰਚਨਾਵਾਂ ਵੀ ਸੁਣਾਈਆਂ। Buisness Diretory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat Store now open in khanna) phone 01628318031Firtu Buisness Diretory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat Store now open in khanna) phone 01628318031