Wednesday, November 21, 2018

ਪਾਰਕ ਬਣਿਆ ਜੂਏ ਦਾ ਅੱਡਾ

ਜੂਆ ਖੇਡਣ ਅਤੇ ਦੜਾ-ਸੱਟਾ ਲਗਾਉਣ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਖੰਨਾ ਪੁਲਿਸ ਵੱਲੋਂ ਕੀਤੀ ਜਾ ਰਹੀ ਸਖਤੀ ਦੇ ਬਾਵਜੂਦ ਜੂਆ ਖੇਡਣ ਅਤੇ ਸੱਟਾ ਲਗਾਉਣ ਵਾਲੇ ਲੋਕਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ ਹੈ। ਇਸਦਾ ਇਸੇ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਪੁਲਿਸ ਨੇ ਦਰਜ਼ਨਾਂ ਲੋਕਾਂ ਨੂੰ ਜੂਆ ਖੇਡਦੇ ਕਾਬੂ ਕਰਕੇ ਉਨ੍ਹਾਂ ਖਿਲਾਫ ਪਰਚੇ ਦਰਜ ਕੀਤੇ ਹਨ। ਪ੍ਰੰਤੂ ਜੂਆ ਖੇਡਣ ਵਾਲੇ ਲੋਕ ਆਪਣੀਆਂ ਆਦਤਾਂ ਤੋਂ ਹੱਟ ਨਹੀਂ ਰਹੇ ਹਨ। ਜੂਆ ਖੇਡਣ ਅਤੇ ਦੜਾ ਸੱਟਾ ਲਗਾਉਣ ਵਾਲੇ ਵਿਅਕਤੀਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਖੰਨਾ ਪੁਲਿਸ ਵੱਲੋਂ ਬੀਤੀ ਸ਼ਾਮ ਅਮਲੋਹ ਰੋਡ ਸਥਿਤ ਨਗਰ ਕੌਂਸਲ ਦੀ ਪਾਰਕ 'ਚ ਬੈਠ ਕੇ ਸ਼ਰੇਆਮ ਤਾਸ਼ ਪੱਤਿਆਂ ਨਾਲ ਜੂਆ ਖੇਡਣ ਦੇ ਦੋਸ਼ 'ਚ ਤਿੰਨ ਵਿਅਕਤੀਆਂ ਨੂੰ ਨਗਦੀ ਅਤੇ ਤਾਸ਼ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਵਿਅਕਤੀਆਂ ਦੇ ਖਿਲਾਫ ਪੁਲਿਸ ਨੇ ਥਾਣਾ ਸਿਟੀ-2 ਖੰਨਾ 'ਚ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।