Thursday, November 26, 2015

ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ 27 ਤੋਂ 29 ਨਵੰਬਰ ਤੱਕ ਕੇ. ਐੱਸ. ਮਾਡਲ ਸਕੂਲ ਰਾਮਪੁਰ ਵਿਖੇ

ਦੋਰਾਹਾ, - ਸ੍ਰੀ ਸੈਣ ਭਗਤ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ 27 ਤੋਂ 29 ਨਵੰਬਰ ਤੱਕ ਕੇ. ਐੱਸ. ਮਾਡਲ ਸਕੂਲ ਰਾਮਪੁਰ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆ ਅਵਤਾਰ ਸਿੰਘ ਰਾਮਪੁਰ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ ਬੀ. ਸੀ. ਵਿੰਗ ਲੁਧਿਆਣਾ ਦਿਹਾਤੀ ਅਤੇ ਰਣ ਸਿੰਘ ਪ੍ਰਧਾਨ ਨੇ ਦੱਸਿਆ ਕਿ 27 ਨਵੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਅਤੇ ਆਖਰੀ ਦਿਨ 29 ਨਵੰਬਰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ | ਉਪਰੰਤ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਰਾਮਪੁਰ ਵਿਖੇ ਸਵੇਰੇ 9 ਤੋਂ 12 ਵਜੇ ਤੱਕ ਗੁਰਮਿਤ ਸਮਾਗਮ ਕਰਵਾਇਆ ਜਾਵੇਗਾ, ਜਿਸ 'ਚ ਸੰਤ ਬਾਬਾ ਹਰਨੇਕ ਸਿੰਘ ਗੁਰਮਿਤ ਸੰਗੀਤ ਵਿਦਿਆਲਾ ਬੰੁਗਾ ਸਾਹਿਬ, ਬਾਬਾ ਅਵਤਾਰ ਸਿੰਘ, ਬਾਬਾ ਸੁਖਦੇਵ ਸਿੰਘ ਹੈੱਡ ਗ੍ਰੰਥੀ ਰੇਰੂ ਸਾਹਿਬ ਤੇ ਸੰਤ ਬਾਬਾ ਰਜ਼ਨੀਸ ਸਿੰਘ ਨੱਥੂਮਾਜਰੇ ਵਾਲੇ ਕੀਰਤਨ ਵਿਖਿਆਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ |