Monday, November 9, 2015

ਸਾਹਿਤ ਸਭਾ ਖੰਨਾ ਦੀ ਮਾਸਿਕ ਇਕੱਤਰਤਾ

ਖੰਨਾ 8 ਨਵੰਬਰ
 ਸਾਹਿਤ ਸਭਾ ਖੰਨਾ ਦੀ ਮਾਸਿਕ ਇਕੱਤਰਤਾ ਏਐਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਭਾ ਦੇ ਪ੍ਰਧਾਨ ਕਹਾਣੀਕਾਰ ਗੁਰਪਾਲ ਲਿੱਟ ਦੀ ਪ੍ਰਧਾਨਗੀ ਵਿਚ ਹੋਈ। ਸਭਾ ਦੇ ਸ਼ੁਰੂ ਵਿਚ ਵਿਛੜੇ ਗਾਇਕ ਲਾਭ ਜੰਜੂਆ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਸਭਾ ਦੀ ਕਾਰਵਾਈ ਸਕੱਤਰ ਜਰਨੈਲ ਸਿੰਘ ਮਾਂਗਟ ਨੇ ਚਲਾਈ। ਰਚਨਾਵਾਂ ਦੇ ਦੌਰ ਵਿਚ ਵੈਦ ਡਿਪਟੀ ਚੰਦ ਮਿੱਤਲ ਨੇ ਗੀਤ ਦਿਵਾਲੀ, ਜੋਗਿੰਦਰ ਭਾਟੀਆ ਨੇ ਮਿੰਨੀ ਕਹਾਣੀ ਖੁੰਡੀ, ਮਾਸਟਰ ਜਗਦੇਵ ਸਿੰਘ ਘੁੰਗਰਾਲੀ ਨੇ ਕਵਿਤਾ ਆਦਿਵਾਸੀ, ਚਰਨ ਸਿੰਘ ਹਰਬੰਸਪੁਰਾ ਨੇ ਮਿੰਨੀ ਕਹਾਣੀ ਕਮੀਣਾਂ ਦੀ ਧੀ, ਲਾਲ ਸਿੰਘ ਬੋਗੋਵਾਲ ਨੇ ਗਜ਼ਲ, ਦਰਸ਼ਨ ਸਿੰਘ ਗਿੱਲ ਨੇ ਗੀਤ, ਧਿਆਨ ਸਿੰਘ ਰਾਏ ਨੇ ਗ਼ਜ਼ਲ, ਪ੍ਰਿੰਸੀਪਲ ਪੁਸ਼ਪਿੰਦਰ ਰਾਣਾ ਅਮਲੋਹ ਨੇ ਕਵਿਤਾ, ਮੁਖਤਿਆਰ ਸਿੰਘ ਨੇ ਕਹਾਣੀ ਹੋਰ ਕਿੰਨਾ ਕੁ ਚਿਰ ਸੁਣਾਈ। ਇਹਨਾ ਸੁਣਾਈਆਂ ਗਈਆਂ ਰਚਨਾਵਾਂ ਤੇ ਉਸਾਰੂ ਚਰਚਾ ਵੀ ਕੀਤੀ ਗਈ। ਬਾਅਦ ਵਿਚ ਸਭਾ ਦੇ ਪ੍ਰਧਾਨ ਗੁਰਪਾਲ ਲਿੱਟ ਨੇ ਆਏ ਲੋਖਕਾਂ ਦਾ ਧੰਨਵਾਦ ਕੀਤਾ।