Monday, December 14, 2015

ਖੰਨਾ ਦੇ ਨਵੇਂ ਏ.ਡੀ.ਸੀ. ਜੇ ਕੇ ਜੈਨ ਨੇ ਆਪਣਾ ਅਹੁਦਾ ਸੰਭਾਲ ਲਿਆ

ਖੰਨਾ 14 ਦਸੰਬਰ  – ਖੰਨਾ ਦੇ ਨਵੇਂ ਏ.ਡੀ.ਸੀ. ਜੇ ਕੇ ਜੈਨ ਨੇ  ਆਪਣਾ ਅਹੁਦਾ ਸੰਭਾਲ ਲਿਆ ਹੈ। ਜਿੰਨਾਂ ਦਾ ਖੰਨਾ ਪੁੱਜਣ ‘ਤੇ ਕਾਰਜ ਸਾਧਕ ਅਫਸਰ ਰਾਜ ਕਪੂਰ ਵੱਲੋਂ ਗੁੱਲਦਸਤੇ ਦੇ ਕੇ ਸਵਾਗਤ ਕੀਤਾ ਗਿਆ। ਏਡੀਸੀ ਜੈਨ ਨੇ ਕਿਹਾ ਕਿ ਲੋਕਾਂ ਨੂੰ ਸਾਫ-ਸੁਥਰਾ ਪ੍ਰਸਾਸ਼ਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸ਼ਹਿਰ ਦੇ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਲੋਕਾਂ ਦੀਆਂ ਹਰ ਤਰ•ਾ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।ਇਸ ਮੌਕੇ ਕਾਰਜ ਸਾਧਕ ਅਫ਼ਸਰ ਰਾਜ ਕਪੂਰ, ਗੁਰਮੇਲ ਸਿੰਘ ਏਟੀਈ, ਮਨਜੀਤ ਸਿੰਘ ਪੀਏ, ਵਿਮਲ ਕੁਮਾਰ ਜੈਨ, ਦਲਜੀਤ ਸਿੰਘ ਐਲਪੀਏ, ਅਵਤਾਰ ਸਿੰਘ, ਬਲਜੀਤ ਕੌਰ, ਦਲਜੀਤ ਕੌਰ, ਅੰਮ੍ਰਿਤ ਲਾਲ ਪਟਵਾਰੀ ਆਦਿ ਹਾਜ਼ਰ ਸਨ।