Sunday, January 3, 2016

ਸਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਪਾਰਟੀ ਵੱਲੋਂ ਹਾਲ ਹੀ ਵਿੱਚ ਨਿਯੁਕਤ ਕੀਤੇ ਗਈ ਸਰਕਲ ਪਰਧਾਨਾ ਅਤੇ ਹੋਰ ਅਹੁਦੇਦਾਰਾਂ ਦਾ ਸਨਮਾਨ ਕੀਤਾ

ਸਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਪਾਰਟੀ ਵੱਲੋਂ ਹਾਲ ਹੀ ਵਿੱਚ ਨਿਯੁਕਤ ਕੀਤੇ ਗਈ ਸਰਕਲ ਪਰਧਾਨਾ ਅਤੇ ਹੋਰ ਅਹੁਦੇਦਾਰਾਂ ਦਾ ਉਚੇਚਾ ਸਨਮਾਨ ਕੀਤਾ। ਜਥੇਦਾਰ ਤਲਵੰਡੀ ਨੇ ਕਿਹਾ ਕਿ ਪਾਰਟੀ ਇਲਾਕੇ ਦੇ ਹਰ ਇੱਕ ਵਰਕਰ ਨੂੰ ਬਣਦਾ ਮਾਣ ਸਤਿਕਾਰ ਦੇ ਰਹੀ ਹੈ। ਉਹਨਾ ਕਿਹਾ ਕਿ ਪਾਰਟੀ ਪਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਹੈ ਕਿ ਪਾਰਟੀ ਵੱਲੋਂ ਉਲੀਕੇ ਗਏ ਪਰੋਗਰਾਮ ਘਰ ਘਰ ਤੱਕ ਪਹੁੰਚਣ। ਇਸ ਮੌਕੇ ਤੇ ਬੂਟਾ ਸਿੰਘ ਰਾਏਪੁਰ ਨੂੰ ਕੋਆਰਡੀਨੇਟਰ ਵਿਧਾਨ ਸਭਾ ਹਲਕਾ ਖੰਨਾ, ਦਵਿੰਦਰ ਸਿੰਘ ਹਰਿਓਂ ਨੂੰ ਪਰਧਾਨ ਸਰਕਲ ਲਲਹੇੜੀ , ਸਵਰਨਜੀਤ ਸਿੰਘ ਮਾਜਰੀ ਨੂੰ ਪਰਧਾਨ ਸਰਕਲ ਈਸੜੂ,ਸੋਹਣ ਸਿਘ ਜਟਾਣਾ ਨੂੰ ਪਰਧਾਨ ਸਰਕਲ ਕੋਟਾਂ, ਹਰਬੀਰ ਸਿੰਘ ਨੂੰ ਪਰਧਾਨ ਸਰਕਲ ਖੰਨਾ 1, ਸੁਖਵਿੰਦਰ ਸਿੰਘ ਮਾਂਗਟ ਨੂੰ ਪਰਧਾਨ ਸਰਕਲ ਖੰਨਾ 2, ਗੁਰਦੀਪ ਸਿੰਘ ਨੀਟੂ ਲਿਬੜਾ ਨੂੰ ਸੀ ਮੀਤ ਪ੍ਰਧਾਨ ਲੁਧਿਆਣਾ ਦਿਹਾਤੀ, ਹਰੀ ਸਿੰਘ ਮੰਡਿਆਲਾ ਨੂੰ ਸੀ ਮੀਤ ਪਰਧਾਨ ਲੁਧਿਆਣਾ ਦਿਹਾਤੀ,ਸੁਖਵਿੰਦਰ ਸਿੰਘ ਮੰਡਿਆਲਾ ਨੂੰ ਜਨ ਸਕੱਤਰ , ਹਰਜੰਗ ਸਿੰਘ ਗੰਢੂਆਂ ਨੂੰ ਜਨ ਸਕੱਤਰ, ਕੁਲਵੰਤ ਸਿੰਘ ਇਕੋਲਾਹਾ ਨੂੰ ਸੀ ਮੀਤ ਪਰਧਾਨ, ਗੁਰਦੀਪ ਸਿੰਘ ਰੋਮਾਣਾ ਜਿਲਾ ਜਨ ਸਕੱਤਰ, ਸ਼ਮਵਿੰਦਰ ਸਿੰਘ ਲਾਲੀ ਸਕੱਤਰ, ਕੁਲਵੰਤ ਸਿੰਘ ਮਲਕਪੁਰ ਮੀਤ ਪਰਧਾਨ, ਪਰਮਜੀਤ ਠੇਕੇਦਾਰ ਜਿਲਾ ਸਕੱਤਰ, ਕਲਦੀਪ ਸਿੰਘ ਮੀਤ ਪਰਧਾਨ, ਜਗਜੀਵਨ ਸਿੰਘ ਕਿਸ਼ਨਗੜ ਸੀ ਮੀਤ ਪਰਧਾਨ, ਆਤਮਾ ਸਿੰਘ ਗਗੜਾ ਮੀਤ ਪਰਧਾਨ, ਐਡਵੋਕੇਟ ਜਤਿੰਦਰਪਾਲ ਸਿੰਘ ਸੀ ਮੀਤ ਪਰਧਾਨ, ਰਾਕੇਸ਼ ਸਰਮਾ ਵਰਕਿੰਗ ਕਮੇਟੀ ਮੈਂਬਰ ਆਦਿ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ।