Thursday, September 1, 2016

ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਦੀ ਸੇਵਾ ਮੁਕਤੀ ਵਿਦਾਇਗੀ ਸਮਾਗਮ

ਖੰਨਾ,  ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਦੀ ਸੇਵਾ ਮੁਕਤੀ ਸਮੇਂ ਉਨ੍ਹਾਂ ਦੇ ਸਨਮਾਨ ਲਈ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਤਹਿਸੀਲਦਾਰ ਜਸਵਿੰਦਰ ਸਿੰਘ ਟਿਵਾਣਾ ਵਿਸ਼ੇਸ਼ ਤੌਰ 'ਤੇ ਪਧਾਰੇ¢ ਰੈਡਕਰਾਸ ਦੇ ਸਕੱਤਰ ਖੁਸ਼ਪਾਲ ਚੰਦ ਵਲੋਂ ਤਹਿਸੀਲਦਾਰ ਦਾ ਸਵਾਗਤ ਕੀਤਾ ਗਿਆ ¢ ਸਮਾਗਮ ਵਿਚ ਸਭ ਤੋਂ ਪਹਿਲਾਂ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਕਮਲਜੀਤ ਕੌਰ ਨੰੂ ਗੁਲਦਸਤੇ ਅਤੇ ਸਾਲ ਨਾਲ ਸਨਮਾਨਿਤ ਕੀਤਾ ਗਿਆ ¢ ਇਸ ਉਪਰੰਤ ਸਟਾਫ ਵਲੋਂ ਹਾਰ, ਯਾਦਗਾਰੀ ਚਿੰਨ੍ਹ ਅਤੇ ਭੇਂਟ ਕੀਤੇ ਗਏ¢ ਗੁਰਮੀਤ ਸਿੰਘ ਕਲਰਕ ਵਜੋਂ ਡੀ. ਸੀ. ਦਫਤਰ ਪਟਿਆਲਾ ਵਿਖੇ ਸਾਲ 1975 ਵਿਚ ਭਰਤੀ ਹੋਏ ਸਨ ਅਤੇ ਆਪਣੀ ਮਿਹਨਤ ਸਦਕਾ ਸਾਲ 1986 ਵਿਚ ਸਿੱਧੇ ਤੌਰ 'ਤੇ ਕਾਨੰੂਗੋ ਭਰਤੀ ਹੋਏ ਅਤੇ ਫਿਰ 1992 ਵਿਚ ਨਾਇਬ ਤਹਿਸੀਲਦਾਰ ਬਣੇ ¢ ਤਹਿਸੀਲਦਾਰ ਜਸਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਖੰਨਾ ਵਿਖੇ ਆਪਣੇ ਲਗਭਗ ਸਾਢੇ ਚਾਰ ਦੇ ਸੇਵਾਕਾਲ ਦੌਰਾਨ ਗੁਰਮੀਤ ਸਿੰਘ ਨੇ ਮਾਲ ਵਿਭਾਗ ਦੇ ਆਪਣੇ ਕੰਮਾਾ ਤੋਂ ਇਲਾਵਾ ਮਿਲੀਆਂ ਜ਼ਿੰਮੇਵਾਰੀਆਂ ਨੰੂ ਤਨਦੇਹੀ ਨਾਲ ਨਿਭਾਇਆ¢ ਉਨ੍ਹਾਂ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਦੀ ਲਗਭਗ 41 ਸਾਲ ਦੀ ਸੇਵਾ ਦੀ ਸ਼ਲਾਘਾ ਕੀਤੀ ¢ ਇਸ ਮੌਕੇ ਗੁਰਮੀਤ ਸਿੰਘ ਨੇ ਆਪਣੇ ਸੇਵਾ ਕਾਲ ਦੌਰਾਨ ਸਾਥੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਅਤੇ ਸਨਮਾਨ ਲਈ ਭਰਪੂਰ ਧੰਨਵਾਦ ਕੀਤਾ¢ ਇਸ ਮੌਕੇ ਅਮਰੀਕ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਫਤਿਹ ਸਿੰਘ, ਦਲਜੀਤ ਸਿੰਘ, ਜੰਗ ਸਿੰਘ, ਵਿਮਲ ਕੁਮਾਰ ਜੈਨ, ਰਾਕੇਸ਼ ਕੁਮਾਰ, ਰਾਜੇਸ਼ ਕੋਸ਼ਲ, ਪਰਮਜੀਤ ਸਿੰਘ ਗੋਹ, ਜਸਵੀਰ ਸਿੰਘ, ਤਰਸੇਮ ਸਿੰਘ, ਰਾਮ ਸਿੰਘ, ਦਲਜੀਤ ਸਿੰਘ, ਜਸਵੰਤ ਸਿੰਘ, ਕੇਵਲ ਕਿ੍ਸ਼ਨ, ਮਹਿਤਾਬ ਸਿੰਘ, ਗੁਲਵੰਤ ਸਿੰਘ, ਇਕਬਾਲ ਸਿੰਘ, ਪ੍ਰੀਤਪਾਲ ਸਿੰਘ, ਸੁਖਦੇਵ ਸਿੰਘ, ਧਰਮਿੰਦਰ ਸਿੰਘ ਆਦਿ ਹਾਜ਼ਰ ਸਨ |