Tuesday, September 20, 2016

ਲੋੜਵੰਦ ਲੋਕਾਂ ਦੀ ਸੇਵਾ ਕਰਨ ਤੇ ਮੇਰੇ ਮਨ ਨੂੰ ਸਕੂਨ ਮਿਲਦਾ ਹੈ - ਧਰਮਿੰਦਰ ਸਿੰਘ ਰੂਪਰਾਏ

ਖੰਨਾ, 20 ਸਤੰਬਰ -ਲੋੜਵੰਦ ਲੋਕਾਂ ਦੀ ਸੇਵਾ ਕਰਨ ਤੇ ਸਮਾਜ ਭਲਾਈ ਦੇ ਕੰਮਾਂ 'ਚ ਹਿੱਸਾ ਲੈ ਕੇ ਮੇਰੇ ਮਨ ਨੂੰ ਸਕੂਨ ਮਿਲਦਾ ਹੈ ਤਾਂ ਕਿ ਮੇਰੀ ਜ਼ਿੰਦਗੀ ਦੇ ਕੁੱਝ ਪਲ ਉਨ੍ਹਾਂ ਲੋਕਾਂ ਲਈ ਲੱਗ ਸਕਣ ਜਿਹੜੇ ਸਮਾਜ 'ਚ ਕੁੱਝ ਬਣਨ ਦੀ ਇੱਛਾ ਤਾਂ ਰੱਖਦੇ ਹਨ ਪਰ ਉਨ੍ਹਾਂ ਨੂੰ ਆਪਣੀ ਮੰਜ਼ਿਲ 'ਤੇ ਜਾਣ ਲਈ ਰਾਹ ਨਹੀਂ ਮਿਲਦਾ | ਇਹ ਵਿਚਾਰ ਉੱਘੇ ਸਮਾਜਸੇਵੀ ਧਰਮਿੰਦਰ ਸਿੰਘ ਰੂਪਰਾਏ ਨੇ ਰਾਮਗੜ੍ਹੀਆ ਭਵਨ ਭੱਟੀਆਂ ਵਿਖੇ ਠੇਕੇਦਾਰ ਮਜ਼ਦੂਰ ਐਸੋਸੀਏਸ਼ਨ (ਰਜਿ.) ਭੱਟੀਆ-ਖੰਨਾ ਵੱਲੋਂ ਕਰਵਾਏ ਸਮਾਗਮ ਦੌਰਾਨ ਉਨ੍ਹਾਂ ਨੂੰ ਸੰਸਥਾ ਵੱਲੋਂ ਦਿੱਤੇ ਵਿਸ਼ੇਸ਼ ਸਨਮਾਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਸਮਾਗਮ ਦੌਰਾਨ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਭਾਈ ਸਿਮਰਨਜੀਤ ਸਿੰਘ ਦੇ ਹਜ਼ੂਰੀ ਰਾਗੀ ਭਾਈ ਮਹਿੰਦਰ ਸਿੰਘ ਜੋਸ਼ੀਲਾ ਤੇ ਬੀਬੀਆਂ ਦੇ ਜਥੇ ਨੇ ਕੀਰਤਨ ਕੀਤਾ | ਸਮਾਗਮ ਦੌਰਾਨ ਬਲਵੰਤ ਸਿੰਘ, ਅਜਮੇਰ ਸਿੰਘ ਸਮੇਤ ਹੋਰਾਂ ਨੇ ਧਰਮਿੰਦਰ ਸਿੰਘ ਰੂਪਰਾਏ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਭਗਵਾਨ ਸਿੰਘ ਧੰਜਲ, ਚੇਅਰਮੈਨ ਰਛਪਾਲ ਸਿੰਘ ਧੰਜਲ, ਜਨਰਲ ਸਕੱਤਰ ਇੰਜ. ਬਲਦੇਵ ਸਿੰਘ ਮਠਾੜੂ, ਉਪ ਪ੍ਰਧਾਨ ਵਰਿੰਦਰ ਸਿੰਘ ਦਹੇਲੇ, ਭੁਪਿੰਦਰ ਸਿੰਘ ਸੌਾਦ, ਗੁਰਨਾਮ ਸਿੰਘ ਭਮਰਾ, ਡਾ. ਮਨਜੀਤ ਸੌਾਦ, ਹਰਨੇਕ ਸਿੰਘ ਸੌਾਦ, ਚੇਤ ਸਿੰਘ ਮਠਾੜੂ, ਇੰਦਰਜੀਤ ਸਿੰਘ ਮੋਟੇ, ਪ੍ਰਦੀਪ ਸਿੰਘ, ਜਸਵਿੰਦਰ ਸਿੰਘ ਗੇਂਦੂ, ਹਰਪ੍ਰੀਤ ਸਿੰਘ, ਸੁਖਦੇਵ ਸਿੰਘ, ਬਾਰ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਅਮਿਤ ਵਰਮਾ, ਧੰਨਰਾਜ ਚੀਮਾ, ਅਵਤਾਰ ਸਿੰਘ ਘੋਗੀ, ਪਰਮਜੀਤ ਸਿੰਘ ਧੀਮਾਨ, ਕਰਮਜੀਤ ਸਿੰਘ ਘਟੌੜੇ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |