Wednesday, September 28, 2016

ਅਧਿਆਪਕ ਲੈਕਚਰਾਰ ਜਗਜੀਤ ਸਿੰਘ ਸੇਖੋਂ (ਸਟੇਟ ਐਵਾਰਡੀ) ਦਾ ਸ਼ਾਨਦਾਰ ਸਨਮਾਨ

ਖੰਨਾ, 27 ਸਤੰਬਰ-ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨੂੰਪੁਰ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਅਧਿਆਪਕ ਲੈਕਚਰਾਰ ਜਗਜੀਤ ਸਿੰਘ ਸੇਖੋਂ (ਸਟੇਟ ਐਵਾਰਡੀ) ਦਾ ਸ਼ਾਨਦਾਰ ਸਨਮਾਨ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਵਾਈਸ ਪਿ੍ੰਸੀਪਲ ਸ੍ਰੀਮਤੀ ਕੁਲਵੰਤ ਕੌਰ ਨੇ ਜਗਜੀਤ ਸਿੰਘ ਸੇਖੋਂ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਐਵਾਰਡ ਮਿਲਣ ਨਾਲ ਸੰਸਥਾ ਦਾ ਨਾਂਅ ਉਚਾ ਹੋਇਆ ਹੈ ਤੇ ਸੰਸਥਾ ਨੂੰ ਅਜਿਹੇ ਅਧਿਆਪਕਾਂ 'ਤੇ ਮਾਣ ਹੈ | ਲੈਕਚਰਾਰ ਸੁਰਿੰਦਰ ਸਿੰਘ ਨੇ ਵੀ ਸ੍ਰੀ ਸੇਖੋ ਨੂੰ ਵਧਾਈ ਦਿੰਦਿਆਂ ਆਖਿਆ ਕਿ ਸਰਕਾਰ ਨੇ ਇਕ ਯੋਗ ਅਧਿਆਪਕ ਦੀਆਂ ਵਿਲੱਖਣ ਪ੍ਰਾਪਤੀਆਂ ਦੀ ਪਹਿਚਾਣ ਕਰਕੇ ਅਧਿਆਪਕ ਦੇ ਰੁਤਬੇ ਨੂੰ ਮਾਣ ਦਿੱਤਾ ਹੈ | ਇਸ ਮੌਕੇ ਲੈਕ: ਜਗਤਾਰ ਸਿੰਘ ਭੱਟੀ, ਰਜਿੰਦਰ ਸਿੰਘ ਗਿੱਲ, ਕੁਲਦੀਪ ਸਿੰਘ ਡੀ. ਪੀ. ਈ., ਹਰਮਿੰਦਰ ਸਿੰਘ, ਭਰਪੂਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਲੈਕ:,ਰਿਪਨ ਬਾਲਾ, ਕਾਂਤਾ ਰਾਣੀ, ਭਾਰਤੀ ਸ਼ਰਮਾ, ਕਿਰਨ ਬਾਲਾ, ਮੀਨਾ ਤੇ ਜਸਬੀਰ ਕੌਰ ਹਾਜ਼ਰ ਸਨ |