Wednesday, September 28, 2016

ਕੀਰਤਨ ਦਰਬਾਰ ਸਟੀਨਗਾਰਡ ਸਕੂਲ ਲੁੰਗਬਾਏ ਵਿਖੇ ਕਰਵਾਇਆ ਗਿਆ,

ਕੋਪਨਹੈਗਨ, 28 ਸਤੰਬਰ )-ਆਲ ਇੰਡੀਅਨ ਕਲਚਰਲ ਸੁਸਾਇਟੀ ਡੈਨਮਾਰਕ ਵੱਲੋਂ ਪਿਛਲੇ ਦਿਨੀਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ 'ਚ ਇਕ ਸ਼ਾਨਦਾਰ ਕੀਰਤਨ ਦਰਬਾਰ ਸਟੀਨਗਾਰਡ ਸਕੂਲ ਲੁੰਗਬਾਏ ਵਿਖੇ ਕਰਵਾਇਆ ਗਿਆ, ਜਿਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਸਬੀਰ ਸਿੰਘ ਖ਼ਾਲਸਾ ਆਪਣੇ ਜਥੇ ਸਮੇਤੇ ਉਚੇਚੇ ਤੌਰ 'ਤੇ ਪੁੱਜੇ | ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ, ਉਪਰੰਤ ਰਸਭਿੰਨਾ ਕੀਰਤਨ ਦਰਬਾਰ ਹੋਇਆ, ਜਿਸ ਦੌਰਾਨ ਭਾਈ ਜਸਬੀਰ ਸਿੰਘ ਖ਼ਾਲਸਾ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਦੇ ਜਥੇ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਵਧਾਈਆਂ ਦਿੰਦਿਆਂ, ਭਾਈ ਸਾਹਿਬ ਹੋਰਾਂ, ਗੁਰਬਾਣੀ ਅਨੁਸਾਰ ਸਰਬ ਸਾਂਝੀਵਾਲਤਾ ਦੇ ਉਪਦੇਸ਼ 'ਤੇ ਚੱਲਣ ਦੀ ਬੇਨਤੀ ਕੀਤੀ | ਪ੍ਰੋਗਰਾਮ ਦੌਰਾਨ ਜਿਥੇ ਪ੍ਰਭਜੀਤ ਸਿੰਘ ਹੋਰਾਂ ਸਟੇਜ ਸਕੱਤਰ ਦੀ ਸੇਵਾ ਬਾਖ਼ੂਬੀ ਨਿਭਾਈ, ਉਥੇ ਸੁਸਾਇਟੀ ਦੇ ਪ੍ਰਧਾਨ ਸੁਖਦੇਵ ਸਿੰਘ ਸੰਧੂ ਹੋਰਾਂ ਸਮੂਹ ਸੰਗਤਾਂ ਦਾ ਪ੍ਰੋਗਰਾਮ ਦੀ ਸਫ਼ਲਤਾ ਲਈ ਸਹਿਯੋਗ ਵਾਸਤੇ ਧੰਨਵਾਦ ਕੀਤਾ | ਇਸ ਸਮੇਂ ਮਨਜੀਤ ਸਿੰਘ ਸੰਧੂ (ਸੀਨੀਅਰ 'ਆਪ' ਆਗੂ), ਗੁਰਦੇਵ ਲਾਲ, ਅਮਰਜੀਤ ਸਿੰਘ ਲਾਲ, ਟੀਟੂ ਸਿੰਘ ਜੰਡੂ, ਗੁਰਵਿੰਦਰ ਸਿੰਘ, ਰਣਜੀਤ ਸਿੰਘ, ਸ: ਬਲਵੰਤ ਸਿੰਘ ਰਾਣਾ, ਪ੍ਰਭਜੀਤ ਸਿੰਘ, ਸ: ਦਿਨੇਸ਼ ਸਿੰਘ, ਸ: ਮੇਜਰ ਸਿੰਘ ਚੀਮਾ ਆਦਿ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ |