Saturday, June 2, 2018

ਦੂਜੇ ਦਿਨ ਵੀ ਮੰਡੀਆਂ ਵਿਚ ਨਹੀਂ ਆਉਣ ਦਿੱਤਾ ਕਿਸਾਨਾਂ ਨੂੰ

ਦੂਜੇ ਦਿਨ ਵੀ ਮੰਡੀਆਂ ਵਿਚ ਨਹੀਂ ਆਉਣ ਦਿੱਤਾ ਕਿਸਾਨਾਂ ਨੂੰ
ਖੰਨਾ - ਕਿਸਾਨ ਜਥੇਬੰਦੀਆਂ ਵੱਲੋਂ ਦਸ ਦਿਨ ਦੇ ਦਿੱਤੀ ਕਾਲ ਦੇ ਦੌਰਾਨ ਅੱਜ ਦੂਸਰੇ ਦਿਨ ਵੀ ਖੰਨਾ ਮੰਡੀ ਵਿਚ ਕਿਸਾਨਾਂ ਦੀ ਆਵਾਜਾਈ ਬਹੁਤ ਹੀ ਘੱਟ ਰਹੀ ਅੱਜ ਤੜਕੇ ਕਿਸਾਨ ਆਗੂਆਂ ਨੇ ਖੰਨਾ ਦੀ ਸਬਜ਼ੀ ਮੰਡੀ ਦੇ ਬਾਹਰ ਆਪਣੇ ਸਾਥੀਆਂ ਨਾਲ ਧਰਨਾ ਲਗਾਇਆ ਜਿਹੜਾ ਵੀ ਕਿਸਾਨ ਆਪਣੀ ਸਬਜ਼ੀ ਲੈ ਕੇ ਮੰਡੀ ਵਿਚ ਆ ਰਿਹਾ ਸੀ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਕਿ ਉਹ ਕਿਸਾਨ ਦੇ ਹੱਕ ਲਈ ਲੜਾਈ ਲੜ ਰਹੇ ਹਨ ਪਰ ਕੁੱਝ ਟਾਂਵਾਂ ਟਾਂਵਾਂ ਕਿਸਾਨ ਮੰਡੀ ਵਿਚ ਆਪਣੀ ਫ਼ਸਲ ਲੈ ਕੇ ਆ ਰਹੇ ਹਨ ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕ ਲਈ ਪਹਿਲਾਂ ਹੀ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਆਪਣੀ ਫ਼ਸਲ ਪਿੰਡਾਂ ਵਿਚ ਹੀ ਹੱਟ ਲਗਾ ਕੇ ਵੇਚਣ ਤਾਂ ਜੋ ਸਰਕਾਰ ਦੇ ਕੰਨ ਅਤੇ ਅੱਖ ਖੁੱਲ੍ਹਣ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਪੂਰੀ ਕਰੇ ਇਸ ਮੌਕੇ ਡੀਐੱਸਪੀ ਚੀਮਾ ਨੇ ਕਿਹਾ ਕਿ ਅੱਜ ਦੂਜੇ ਦਿਨ ਵੀ ਕਿਸਾਨ ਜਥੇਬੰਦੀਆਂ ਦੇ ਆਗੂ ਸਬਜ਼ੀ ਮੰਡੀ ਦੇ ਬਾਹਰ ਇਕੱਠੇ ਹੋ ਗਏ ਸਨ ਅਤੇ ਉਹ ਸਬਜ਼ੀ ਮੰਡੀ ਦੇ ਅੰਦਰ ਧਰਨਾ ਲਗਾਉਣਾ ਚਾਹੁੰਦੇ ਸਨ ਪਰ ਸਮਝਾ ਬੁਝਾ ਕੇ ਉਨ੍ਹਾਂ ਨੂੰ ਧਰਨਾ ਲਗਾਉਣ ਤੋਂ ਰੋਕਿਆ ਗਿਆ ਸਬਜ਼ੀ ਮੰਡੀ ਦੇ ਆੜ੍ਹਤੀ ਸੁਧੀਰ ਸੋਨੂੰ ਨੇ ਕਿਹਾ ਕਿ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਮੰਡੀ ਦੇ ਗੇਟ ਦੇ ਬਾਹਰ ਧਰਨਾ ਲਗਾਇਆ ਗਿਆ ਸੀ ਅਤੇ ਉਹ ਬਾਹਰੋਂ ਆ ਰਹੇ ਕਿਸਾਨਾਂ ਨੂੰ ਜਬਰਨ ਰੋਕ ਰਹੇ ਸਨ ਅਤੇ ਡਰ ਦੇ ਮਾਰੇ ਵੀ ਕਿਸਾਨ ਮੰਡੀਆਂ ਵਿਚ ਆਪਣੀ ਫ਼ਸਲ ਲੈ ਕੇ ਬਹੁਤ ਹੀ ਘੱਟ ਆ ਰਹੇ ਸਨ ਉਨ੍ਹਾਂ ਕਿਹਾ ਕਿ ਅੱਜ ਖੰਨਾ ਮੰਡੀ ਵਿਚ ਤੀਹ ਫੀਸਦੀ ਹੀ ਸਬਜ਼ੀ ਪਹੁੰਚ ਸਕੀ ਹੈ ਕਿਸਾਨ ਇਨ੍ਹਾਂ ਜਥੇਬੰਦੀਆਂ ਕੋਲੋਂ ਡਰ ਰਹੇ ਹਨ ਦੂਜੇ ਪਾਸੇ ਬਾਹਰੋਂ ਫਰੂਟ ਵੀ ਮੰਡੀ ਵਿਚ ਬਹੁਤ ਹੀ ਘੱਟ ਆਇਆ ਹੈ ਇਸ ਦੇ ਨਾਲ ਨਾਲ ਮੰਡੀ ਵਿਚ ਖ਼ਰੀਦਦਾਰ ਵੀ ਬਹੁਤ ਘੱਟ ਪਹੁੰਚ ਰਿਹਾ ਹੈ ਜਦੋਂ ਮੰਡੀ ਦੇ ਆੜ੍ਹਤੀਆਂ ਨੂੰ ਪੁੱਛਿਆ ਗਿਆ ਕਿ ਸਬਜ਼ੀਆਂ ਦੇ ਰੇਟ ਕਿੰਨੇ ਵਧੇ ਹਨ ਤਾਂ ਉਨ੍ਹਾਂ ਕਿਹਾ ਕਿ ਮੰਡੀ ਵਿਚ ਸਬਜ਼ੀ ਬਹੁਤ ਘੱਟ ਆ ਰਹੀ ਹੈ ਇਸ ਦੇ ਨਾਲ
ਨਾਲ ਗਾਹਕੀ ਵੀ ਬਹੁਤ ਘੱਟ ਹੈ ਸੋ ਮੰਡੀ ਵਿਚ ਸਬਜ਼ੀਆਂ ਦੇ ਰੇਟ ਅੱਗੇ ਨਾਲੋਂ ਕੁੱਝ ਜ਼ਿਆਦਾ ਹਨ ਇਸ ਸਬੰਧ ਵਿਚ ਜਦੋਂ ਆਮ ਲੋਕਾਂ ਨਾਲ ਗੱਲ ਕੀਤੀ ਤਾਂ ਬਾਬਾ ਗਣਪਤੀ ਸੇਵਾ ਸੰਘ ਦੇ ਸਤੀਸ਼ ਵਰਮਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਜੋ ਦਸ ਦਿਨ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਨਾਲ ਆਮ ਪਬਲਿਕ ਨੂੰ ਬਹੁਤ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਇੱਕ ਤਾਂ ਵੈਸੇ ਹੀ ਮਹਿੰਗਾਈ ਨੇ ਚਰਮ ਸੀਮਾ ਪਾਰ ਕੀਤੀ ਹੋਈ ਹੈ ਦੂਸਰਾ ਰੋਜ਼ਮੱਰਾ ਦੀਆਂ ਸਬਜ਼ੀਆਂ ਦੇ ਰੇਟ ਵਿਚ ਵੀ ਬਹੁਤ ਜ਼ਿਆਦਾ ਤੇਜ਼ੀ ਆ ਗਈ ਹੈ ਕਿਉਂਕਿ ਮੰਡੀ ਵਿਚ ਅਤੇ ਬਾਹਰ ਰੇਹੜੀਆਂ ਤੇ ਸਬਜ਼ੀ ਬਹੁਤ ਹੀ ਘੱਟ ਮਿਲ ਰਹੀ ਹੈ ਏਕਤਾ ਵੈੱਲਫੇਅਰ ਕਲੱਬ ਦੇ ਕਮਲ ਕਪੂਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਬੰਦ ਦੀ ਕਾਲ ਨਾਲ ਸਾਰਾ ਜਨ ਜੀਵਨ ਠੱਪ ਹੋ ਗਿਆ ਹੈ ਲੋਕ ਹਰ ਰੋਜ਼ ਬਾਜ਼ਾਰੋਂ ਸਬਜ਼ੀ ਖ਼ਰੀਦ ਕੇ ਰੋਜ਼ ਖਾਣਾ ਤਿਆਰ ਕਰਦੇ ਹਨ ਪਰ ਅੱਜ ਜਦੋਂ ਉਹ ਸਬਜ਼ੀ ਖ਼ਰੀਦਣ ਗਏ ਤਾਂ ਉਨ੍ਹਾਂ ਨੂੰ ਸਬਜ਼ੀ ਦੁੱਗਣੇ ਰੇਟ ਤੇ ਬਾਜ਼ਾਰ ਵਿਚੋਂ ਮਿਲ ਰਹੀ ਸੀ ਇਸੇ ਤਰ੍ਹਾਂ ਸਾਲਾਨਾ ਕਲੱਬ ਦੇ ਵਿਜੇ ਸ਼ਰਮਾ ਨੇ ਕਿਹਾ ਕਿ ਅੱਜ ਜਦੋਂ
ਉਹ ਰੋਜ਼ਾਨਾ ਦੀ ਤਰ੍ਹਾਂ ਮੰਡੀ ਵਿਚੋਂ ਫਲ ਫ਼ਰੂਟ ਲੈਣ ਗਏ ਤਾਂ ਮੰਡੀ ਵਿਚ ਰੌਣਕਾਂ ਬਹੁਤ ਘੱਟ ਸੀ ਅਤੇ ਫਰੂਟ ਵੀ ਅੱਗੇ ਨਾਲੋਂ ਡਬਲ ਰੇਟ ਵਿਚ ਮਿਲ ਰਿਹਾ ਸੀ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਨਾਲ ਗੱਲ ਕਰ ਕੇ ਇਨ੍ਹਾਂ ਧਰਨਿਆਂ ਨੂੰ ਖ਼ਤਮ ਕਰਨ ਤਾਂ ਜੋ ਲੋਕਾਂ ਨੂੰ ਸਹੀ ਮੁੱਲ ਤੇ ਸਬਜ਼ੀਆਂ ਅਤੇ ਫਰੂਟ ਮਿਲ ਸਕਣ।