Monday, June 18, 2018

ਇਲਾਕੇ ਦੇ ਪਿੰਡਾਂ 'ਚ ਭਰਵਾਂ ਉਤਸਾਹ

ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੂੰ ਆਲ ਇੰਡੀਆਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਆਲ ਇੰਡੀਆਂ ਕਾਂਗਰਸ ਦਾ ਸਕੱਤਰ ਤੇ ਹਿਮਾਚਲ ਪ੍ਰਦੇਸ਼ ਦਾ ਇੰਚਾਰਜ ਲਗਾਉਣ ਦਾ ਇਲਾਕੇ ਦੇ ਪਿੰਡਾਂ 'ਚ ਭਰਵਾਂ ਉਤਸਾਹ ਪਾਇਆ ਜਾ ਰਿਹਾ ਹੈ। ਜਿਸ ਤਹਿਤ ਪਿੰਡ ਰਤਨਹੇੜੀ ਵਿਖੇ ਵਿਧਾਇਕ ਗੁਰਕੀਰਤ ਸਿੰਘ ਦੇ ਓਐੱਸਡੀ ਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਡਾ. ਗੁਰਮੁੱਖ ਸਿੰਘ ਚਾਹਲ ਦੇ ਗ੍ਰਹਿ ਵਿਖੇ ਪਿੰਡਾਂ ਦੇ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਤੇ ਮੂੰਹ ਮਿੱਠਾ ਕਰਵਾਇਆ ਗਿਆ। ਡਾ. ਚਾਹਲ ਨੇ ਕਿਹਾ ਕਿ ਵਿਧਾਇਕ ਗੁਰਕੀਰਤ ਸਿੰਘ ਦੇ ਪਰਿਵਾਰ ਵੱਲੋਂ ਜਿੱਥੇ ਪੰਜਾਬ 'ਚ ਅਮਨ-ਸ਼ਾਂਤੀ ਦੀ ਬਹਾਲੀ ਲਈ ਵੱਡੀ ਕੁਰਬਾਨੀ ਕੀਤੀ ਗਈ ਹੈ ਉੱਥੇ ਹੀ ਕਾਂਗਰਸ ਪਾਰਟੀ ਦੀ ਮਜ਼ਬੂਤੀ 'ਚ ਵੀ ਵੱਡਾ ਯੋਗਦਾਨ ਹੈ। ਇਸ ਲਈ ਰਾਹੁਲ ਗਾਂਧੀ ਵੱਲੋਂ ਕੋਟਲੀ ਪਰਿਵਾਰ ਨੂੰ ਵੱਡਾ ਮਾਣ ਦੇ ਕੇ ਪਰਿਵਾਰ ਦਾ ਮਾਣ ਵਧਾਇਆ ਗਿਆ ਹੈ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਕੀਲ ਭਲਿੰਦਰ ਸਿੰਘ ਭੰਡਾਲ, ਦੀਦਾਰ ਸਿੰਘ ਬੱਲ ਲਲਹੇੜੀ, ਬਲਜਿੰਦਰ ਸਿੰਘ ਮਾਣਕਮਾਜਰਾ, ਅਵਤਾਰ ਸਿੰਘ ਹੈਪੀ ਅਲੌੜ, ਗੁਰਿੰਦਰ ਸਿੰਘ ਫੈਜਗੜ੍ਹ, ਰਾਜਿੰਦਰ ਸਿੰਘ ਲੱਖੀ ਇਸਮੈਲਪੁਰ, ਜਸਕਰਨ ਸਿੰਘ ਬਦੇਸ਼ਾਂ, ਗੁਰਦੀਪ ਸਿੰਘ ਦੀਪੀ ਅਲੋੜ, ਜਸਵਿੰਦਰ ਸਿੰਘ, ਡਾ. ਅਮਿੱਤ ਸੰਦਲ ਮੰਡੀ ਗੋੰਿਬਦਗੜ੍ਹ, ਅਮਰੀਕ ਸਿੰਘ ਮਾਣਕਮਾਜਰਾ, ਪਵਨ ਕੁਮਾਰ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ ਫ਼ੌਜੀ, ਕਮਲਪ੍ਰੀਤ ਸਿੰਘ ਢਿੱਲੋਂ ਹਰਿਓ, ਮਨਪ੍ਰੀਤ ਸਿੰਘ ਬੱਬੂ ਹਰਿਓ, ਮਨਦੀਪ ਸਿੰਘ ਦੀਪਾ ਰਾਮਗੜ੍ਹ, ਗੁਰਿੰਦਰ ਸਿੰਘ ਰਤਨਹੇੜੀ, ਗੁਰਦੀਪ ਸਿੰਘ, ਸਹਿਬਜੀਤ ਸਿੰਘ ਕੰਮਾ, ਤੇਜਵੰਤ ਸਿੰਘ ਭਾਦਲਾ, ਸਤਵੰਤ ਸਿੰਘ, ਕੁਲਵੰਤ ਸਿੰਘ, ਧੰਨਾ ਸਿੰਘ ਆਦਿ ਹਾਜਰ ਸਨ।