Monday, June 18, 2018

ਖੇਡ
ਵਿਭਾਗ ਪੰਜਾਬ ਵੱਲੋਂ ਬੱਚਿਆਂ 'ਚ ਖੇਡਾਂ ਦੀ ਰੁਚੀ ਪੈਦਾ ਕਰਨ ਲਈ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਪਿੰ੍ਰਸੀਪਲ ਪ੍ਰਦੀਪ ਕੁਮਾਰ ਰੌਣੀ ਦੀ ਯੋਗ ਰਹਿਨੁਮਾਈ  ਤੇ ਜ਼ਿਲ੍ਹਾ ਕੋਚ ਦਰਸ਼ਨ ਸਿੰਘ ਦੀ ਨਿਗਰਾਨੀ ਹੇਠ ਖੋ-ਖੋ ਸਮਰ ਕੈਂਪ ਸ਼ੁਰੂ ਹੋ ਗਿਆ ਹੈ। ਜਿਸ 'ਚ 12 ਖਿਡਾਰਨਾ ਹਿੱਸਾ ਲੈ ਰਹੀਆਂ ਹਨ। ਸਮਰ ਕੈਂਪ ਦਾ ਸ਼ੁੱਭ ਮਹੂਰਤ ਪਿੰ੍ਰਸੀਪਲ ਪ੍ਰਦੀਪ ਕੁਮਾਰ ਰੌਣੀ ਵੱਲੋਂ ਕੀਤਾ ਗਿਆ। ਪ੍ਰਿੰ. ਰੌਣੀ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ। ਜਿਸ ਨਾਲ ਬੱਚੇ ਮਾਨਸਿਕ ਤੇ ਸਰੀਰਕ ਤੌਰ 'ਤੇ ਤੰਦਰੁਸਤ ਬਣਦੇ ਹਨ। ਖੇਡਾਂ ਬੱਚਿਆਂ ਦੇ ਬੌਧਿਕ ਵਿਕਾਸ ਲਈ ਵੀ ਜ਼ਰੂਰੀ ਹਨ। ਕੋਚ ਦਰਸ਼ਨ ਸਿੰਘ ਨੇ ਕਿਹਾ ਕਿ ਖੇਡ ਵਿਭਾਗ ਵੱਲੋਂ ਇਹ ਕੈਂਪ ਸਬ ਸੈਂਟਰ ਵਿਖੇ 30 ਜੂਨ ਤੱਕ ਲਗਾਇਆ ਜਾ ਰਿਹਾ ਹੈ। ਜਿਸ 'ਚ ਬੱਚਿਆਂ ਨੂੰ ਖੇਡ ਅਭਿਆਸ ਦੇ ਨਾਲ ਖੇਡ ਦੀ ਸਿਖਲਾਈ ਸਵੇਰੇ-ਸ਼ਾਮ ਦਿੱਤੀ ਜਾਵੇਗੀ। ਵਿਭਾਗ ਵੱਲੋਂ ਬੱਚਿਆਂ ਨੂੰ ਦੋ ਵੇਲੇ ਹੀ ਦੁੱਧ, ਬਦਾਮ ਤੇ ਫ਼ਲ-ਫਰੂਟ ਦੇ ਰੂਪ 'ਚ ਡਾਈਟ ਵੀ ਦਿੱਤੀ ਜਾ ਰਹੀ ਹੈ। ਇਸ ਮੌਕੇ ਅਧਿਆਪਕ ਆਗੂ ਅਜੀਤ ਸਿੰਘ ਖੰਨਾ, ਜਸਵਿੰਦਰ ਕੁਮਾਰ ਪੀਟੀ, ਸੀਮਾ ਜੈਨ ਆਦਿ ਹਾਜ਼ਰ ਸਨ।