Sunday, September 16, 2018

ਦੂਸਰੀ ਰਾਮਗੜ੍ਹੀਆ ਕਾਨਫਰੰਸ-2018' ਕਰਵਾਈ ਗਈ।

ਖੰਨਾ, 16 ਸਤੰਬਰ : ਅੱਜ ਸਥਾਨਕ ਰਾਮਗੜ੍ਹੀਆ ਭਵਨ ਜੀ. ਟੀ. ਰੋਡ ਭੱਟੀਆਂ ਵਿਖੇ ਸ਼੍ਰੀ ਵਿਸ਼ਵਕਰਮਾ ਯੂਥ ਸਭਾ ਖੰਨਾ ਵੱਲੋਂ ਪ੍ਰਧਾਨ ਹਰਪ੍ਰੀਤ ਸਿੰਘ ਧੰਜ਼ਲ ਦੀ ਪ੍ਰਧਾਨਗੀ ਹੇਠ 'ਦੂਸਰੀ ਰਾਮਗੜ੍ਹੀਆ


ਕਾਨਫਰੰਸ-2018' ਕਰਵਾਈ ਗਈ। ਜਿਸ ਵਿੱਚ ਖੰਨਾ ਸਬ-ਡਵੀਜ਼ਨ ਸਮੇਤ ਆਸ-ਪਾਸ ਦੇ ਇਲਾਕਿਆਂ ਨਾਲ ਸਬੰਧਤ ਰਾਮਗੜ•ੀਆ ਭਾਈਚਾਰੇ ਦੇ ਕਰੀਬ 3000 ਤੋਂ ਵੱਧ ਲੋਕਾਂ ਨੇ ਵੱਡੀ ਗਿਣਤੀ ਵਿੱਚ ਪੁੱਜਕੇ ਇੱਕ ਪਲੇਟਫਾਰਮ 'ਤੇ ਇਕੱਠ ਕਰਨ ਦੀ ਸਫ਼ਲ ਕੋਸ਼ਿਸ਼ ਕੀਤੀ। ਅੱਜ ਰਾਮਗੜ•ੀਆ ਭਵਨ ਵਿੱਚ ਹੋਏ ਸਮਾਗਮਾਂ ਦੀ ਲੜੀ 'ਚ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਹਜ਼ੂਰੀ ਰਾਗੀ ਜੱਥੇ ਵੱਲੋਂ ਗੁਰਬਾਣੀ, ਕੀਰਤਨ, ਪ੍ਰਸਿੱਧ ਢਾਡੀ ਸੰਦੀਪ ਸਿੰਘ ਰੁਪਾਲੋਂ ਦੇ ਜੱਥੇ ਵੱਲੋਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਅਜਾਦ ਰੰਗ ਮੰਚ ਫਗਵਾੜਾ ਵੱਲੋਂ ਬੀਬਾ ਕੁਲਵੰਤ ਦੀ ਨਿਰਦੇਸ਼ਨਾ ਵਿੱਚ 'ਫ਼ਾਂਸੀ' ਕੋਰਿਊਗ੍ਰਾਫ਼ੀ ਪੇਸ਼ ਕਰਕੇ ਦਰਸ਼ਕਾਂ ਵਿੱਚ ਦੇਸ਼ ਭਗਤੀ ਦਾ ਰੰਗ ਬੰਨ• ਦਿੱਤਾ।  
         ਰਾਮਗੜ•ੀਆਂ ਕਾਨਫਰੰਸ ਦਾ ਉਦਘਾਟਨ ਲਾਇਨਜ਼ ਕਲੱਬ ਖੰਨਾ ਗਰੇਟਰ ਖੰਨਾ ਦੇ ਸਕੱਤਰ ਸਮਾਜਸੇਵੀ ਧਰਮਿੰਦਰ ਸਿੰਘ ਰੂਪਰਾਏ ਨੇ ਰੀਬਨ ਕੱਟਕੇ ਕੀਤਾ। ਜਦੋਂ ਕਿ ਸਮੁੱਚੇ ਸਮਾਗਮ ਦੇ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ (ਰਾਜ ਸਭਾ) ਸਮਸ਼ੇਰ ਸਿੰਘ ਦੂਲੋਂ ਨੇ ਭਵਨ ਸਭਾ ਦੇ ਦਫ਼ਤਰ ਦਾ ਉਦਘਾਟਨ ਰੀਬਨ ਕੱਟ ਕੇ ਕੀਤਾ ਅਤੇ ਸਮਾਗਮ ਦੌਰਾਨ ਸ਼ਮਾਂ ਰੋਸ਼ਨ ਕਰਨੇ ਸਮਾਗਮ ਦਾ ਅਗਾਜ਼ ਕੀਤਾ। ਉਪਰੰਤ ਬਾਬਾ ਵਿਸ਼ਵਕਰਮਾ ਰਾਮਗੜ•ੀਆ ਭਵਨ ਸਭਾ ਦੇ ਚੇਅਰਮੈਨ ਸ਼੍ਰੀ ਪੁਸ਼ਕਰਰਾਜ ਸਿੰਘ ਰੂਪਰਾਏ ਜੀ ਦੇ ਸਵਾਗਤੀ ਭਾਸ਼ਣ ਨਾਲ ਕਾਨਫਰੰਸ ਅਰੰਭ ਹੋਈ, ਜਿਹਨਾਂ ਨੇ ਭਾਈਚਾਰੇ ਦੀ ਬੇਹਤਰੀ ਲਈ ਸਮੂਹ ਵਿਸ਼ਵਕਰਮਾ-ਰਾਮਗੜ•ੀਆ ਭਾਈਚਾਰੇ ਦੇ ਲੋਕਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਤਰ ਹੋਣ ਦਾ ਸੱਦਾ ਦਿੱਤਾ ਤਾਂ ਜੋ ਭਾਈਚਾਰੇ ਦੇ ਲੋਕਾਂ ਨੂੰ ਆ ਰਹੀਆ ਮੁਸ਼ਕਲਾਂ ਨੂੰ ਮਿਲ ਬੈਠ ਕੇ ਨਜਿੱਠਿਆ ਜਾ ਸਕੇ। ਉਨ•ਾਂ ਕਿਹਾ ਕਿ ਰਾਮਗੜ•ੀਆ ਭਵਨ ਸਭਾ ਵੱਲੋਂ ਤਿਆਰ ਕਮਿਊਨਿਟੀ ਹਾਲ ਵਿੱਚ ਹਰ ਵਰਗ ਦੇ ਲੋਕ ਖੁਸ਼ੀ, ਗਮੀ ਦੇ ਸਮਾਗਮ ਕਰਦੇ ਹਨ ਅਤੇ ਇੱਥੇ ਲੋੜਵੰਦਾਂ ਲਈ ਮੁਫ਼ਤ ਹੈਲਥ ਡਿਸਪੈਂਸਰੀ ਰਾਹੀਂ ਮੁਫ਼ਤ ਇਲਾਜ਼ ਕੀਤਾ ਜਾਂਦਾ ਹੈ, ਸਵ. ਸੁਰਜੀਤ ਸਿੰਘ ਭਮਰਾ ਦੀ ਯਾਦ ਨੂੰ ਸਮਰਪਿਤ ਲਾਇਬਰੇਰੀ ਸਥਾਪਿਤ ਹੈ ।ਉਨ•ਾਂ ਕਿਹਾ ਕਿ ਕਮਿਊਨਿਟੀ ਹਾਲ ਦੀ ਦੂਸਰੀ ਮੰਜ਼ਿਲ ਵੀ ਜਲਦ ਸ਼ੁਰੂ ਕੀਤੀ ਜਾਵੇਗੀ ਅਤੇ ਹੇਠਲੀ ਮਜਿੰਲ ਦੇ ਰਹਿੰਦੇ ਕੰਮ ਜਾਰੀ ਹਨ। ਉਨ•ਾਂ ਸਮੂਹ ਸ਼ਹਿਰ ਵਾਸੀਆਂ ਨੂੰ ਭਵਨ ਸਭਾ ਵੱਲੋਂ ਸ਼ਰੂ ਕੀਤੇ ਪ੍ਰੋਜੈਕਟਾਂ ਵਿੱਚ ਹਰ ਤਰ•ਾਂ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। 
ਸਮਾਗਮ ਦੌਰਾਨ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ (ਰਾਜ ਸਭਾ) ਸਮਸ਼ੇਰ ਸਿੰੰਘ ਦੂਲੋਂ ਨੇ ਬੋਲਦਿਆਂ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਭਾਰਤੀ ਸਵਿੰਧਾਨ ਦੇ ਨਿਰਮਾਤਾ ਡਾ. ਬੀ.ਆਰ ਅੰਬੇਦਕਰ ਸਹਿਬ ਨੇ ਪੱਛੜੀਆਂ ਸ਼੍ਰੇਣੀਆਂ ਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਉਹਨਾਂ ਦੇ ਹੱਕ ਲੈ ਕੇ ਦਿੱਤੇ ਪਰ ਅਜੇ ਵੀ ਬਹੁਤ ਅਜਿਹੇ ਲੋਕ ਹਨ ਜੋ ਅਜੇ ਵੀ ਮਾਨਸਿਕ ਗੁਲਾਮਾਂ ਵਾਂਗ ਜੀਅ ਰਹੇ ਹਨ। ਉਨ•ਾਂ ਕਿਹਾ ਕਿ ਰਾਮਗੜ•ੀਆ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਹੱਕਾਂ ਲਈ ਰਾਜਨੀਤਿਕ ਤੌਰ 'ਤੇ ਮਜ਼ਬੂਤ ਹੋਣ ਦੀ ਲੋੜ ਹੈ ਤਾਂ ਜੋ ਭਾਈਚਾਰੇ ਦੇ ਲੋੜਵੰਦ ਲੋਕਾਂ ਨੂੰ ਉਹਨਾਂ ਦੇ ਸਵਿਧਾਨਕ ਹੱਕ ਮਿਲ ਸਕਣ। ਉਨ•ਾਂ ਕਿਹਾ ਕਿ ਮੌਜੂਦ ਸਮੇਂ ਵਿੱਚ ਕਿਸੇ ਵੀ ਕੌਮ ਲਈ ਪੈਸੇ ਤੇ ਕਾਰੋਬਾਰ ਦੇ ਨਾਲ-ਨਾਲ ਰਾਜਨੀਤਿਕ ਤੌਰ 'ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਯੂਥ ਸਭਾ ਵੱਲੋਂ ਖੰਨਾ ਵਿੱਚ ਰਾਮਗੜ•ੀਆ ਭਾਈਚਾਰੇ ਨੂੰ ਇੱਕ ਪਲੇਟਫਾਰਮ 'ਤੇ ਇੱਕਜੁੱਟ ਹੋਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਈਚਾਰਾ ਆਪਣੀ ਰਾਜਨੀਤਿਕ ਸ਼ਕਤੀ ਨੂੰ ਪਹਿਚਾਣੇ ਅਤੇ ਹੱਕ ਹਾਸਲ ਕਰਨ ਲਈ ਸੰਘਰਸ਼ ਕਰੇ। ਉਨ•ਾਂ ਰਾਮਗੜ•ੀਆ ਕਮਿਊਨਿਟੀ ਹਾਲ ਦੇ ਚੱਲ ਰਹੇ ਕਾਰਜਾਂ ਲਈ 10 ਲੱਖ ਰੁਪਏ ਦੇਣ ਦਾ ਐਲਾਣ ਕੀਤਾ। 
          ਯੂਥ ਸਭਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਧੰਜ਼ਲ (ਹੈਪੀ) ਨੇ ਬਾਬਾ ਵਿਸ਼ਵਕਰਮਾ ਰਾਮਗੜ•ੀਆ ਭਵਨ ਸਭਾ (ਰਜਿ.) ਖੰਨਾ, ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈਲਫੇਅਰ ਸਭਾ (ਰਜਿ.) ਖੰਨਾ, ਬਾਬਾ ਵਿਸ਼ਕਰਮਾ-ਰਾਮਗੜ•ੀਆ ਆਰਗੇਨਾਈਜ਼ੇਸ਼ਨ ਖੰਨਾ, ਟਿੰਬਰ ਟਰੇਡਰਜ਼ ਐਸ਼ੋਸੀਏਸ਼ਨ ਐਂਡ ਮੈਨੂਫੈਕਚਰਜ਼ ਖੰਨਾ, ਪ੍ਰਾਇਵੇਟ ਬਿਲਡਿੰਗ ਕੰਨਟੈਕਟਰ ਐਸੋਸ਼ੀਏਸ਼ਨ ਖੰਨਾ, ਠੇਕੇਦਾਰ ਮਜ਼ਦੂਰ ਯੂਨੀਅਨ ਆਦਿ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਵਿੱਚ ਪੁੱਜੀਆਂ ਸਖਸ਼ੀਅਤਾ ਦਾ ਸੁਆਗਤ ਕਰਦਿਆਂ ਕਿਹਾ ਕਿ ਸ਼ਹਿਰ ਦੇ ਹਰ ਵਾਰਡ ਅਤੇ ਇਲਾਕੇ ਦੇ ਪਿੰਡਾਂ ਤੱਕ ਪਹੁੰਚਣ ਦਾ ਇਹ ਯੂਥ ਸਭਾ ਨੇ ਛੋਟਾ ਜਿਹਾ ਉਪਰਾਲਾ ਕੀਤਾ ਹੈ ਤਾਂ ਜੋ ਸਮੁੱਚੇ ਭਾਈਚਾਰੇ ਨੂੰ ਇੱਕਜੁੱਟ ਕਰਕੇ ਭਾਈਚਾਰਕ ਸਾਂਝ ਪੈਦਾ ਕਰਨ ਅਤੇ ਆਪਣੇ ਸਮਾਜ ਨੂੰ ਆ ਰਹੀਆਂ ਮੁਸ਼ਕਲਾ ਨੂੰ ਹੱਲ ਕਰਨ ਦੀ ਕੋਸਿਸ਼ ਕੀਤੀ ਜਾਵੇ। ਉਨ•ਾਂ ਕਿਹਾ ਯੂਥ ਸਭਾ ਵੱਲੋਂ ਰਾਮਗੜ•ੀਆ ਭਾਈਚਾਰੇ ਦੇ ਨੌਜਵਾਨਾਂ ਵਿੱਚ ਨਵੀਂ ਊਰਜਾ ਪੈਦਾ ਕਰਕੇ ਸਮਾਜਸੇਵੀ ਕੰਮਾਂ ਨੂੰ ਅੱਗੇ ਤੋਰਨ ਅਤੇ ਲੋੜਵੰਦ ਨੌਜਵਾਨਾਂ ਨੂੰ ਮੁਫ਼ਤ ਟਿਊਸ਼ਨ ਪ੍ਰਦਾਨ ਕਰਨਾ ਅਤੇ ਉਹਨਾਂ ਨੂੰ ਉਚ ਸਿਖਿਆ ਲਈ ਆ ਰਹੀਆ ਮੁਸ਼ਕਲ ਨੂੰ ਦੁਰ ਕਰਨ ਦੇ ਉਪਰਾਲੇ ਕੀਤੇ ਜਾਣਗੇ। ਸ਼੍ਰੀ ਧੰਜ਼ਲ ਨੇ ਕਿਹਾ ਕਿ ਸਾਡੀ ਸਭਾ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਇੰਨ ਬਿੰਨ ਲਾਗੂ ਕਰਕੇ ਪੱਛੜੀਆਂ ਸ਼੍ਰੇਣੀਆਂ ਵਿੱਚ ਰਾਮਗੜ•ੀਆ ਭਾਈਚਾਰੇ ਨੂੰ ਹੋਰ ਸਹੂਲਤਾਂ ਪ੍ਰਦਾਨ ਕਰੇ ਕਿਉਂਕਿ ਪਹਿਲਾਂ ਐਲਾਣੀਆਂ ਸਹੂਲਤਾਂ ਦਾ ਲਾਭ ਭਾਈਚਾਰੇ ਦੇ ਲੋਕਾਂ ਨੂੰ ਨਾ-ਮਾਤਰ ਹੀ ਮਿਲ ਰਿਹਾ ਹੈ। ਉਨ•ਾਂ ਕਿਹਾ ਕਿ ਸਮਾਲ ਸਕੇਲ ਇੰਡਸਟਰੀ ਵਿੱਚ ਵੀ ਰਾਮਗੜ•ੀਆਂ ਭਾਈਚਾਰੇ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਉਹ ਆਪਣੇ ਕਾਰੋਬਾਰ ਨੂੰ ਚਲਾ ਸਕਣ। ਉਨ•ਾਂ ਕਿਹਾ ਕਿ ਯੂਥ ਸਭਾ, ਰਾਮਗੜ•ੀਆ ਭਾਈਚਾਰੇ ਦੀ ਬੇਹਤਰੀ ਲਈ ਹਰ ਤਰ•ਾਂ ਦਾ ਸਹਿਯੋਗ ਦੇਵੇਗੀ, ਹਰ ਖੇਤਰ 'ਚ ਵੱਧ ਚੜ• ਕੇ ਯੋਗਦਾਨ ਪਾਵੇਗੀ। 
ਸਮਾਗਮ ਦੌਰਾਨ ਬਨਦੀਪ ਸਿੰਘ ਬੰਨੀ ਦੁਲੋਂ, ਵਿਸ਼ਵਕਰਮਾ ਮੰਦਰ ਮੈਨੇਜਮੈਂਟ ਕਮੇਟੀ ਜਲੰਧਰ ਦੇ ਪ੍ਰਧਾਨ ਕਿਰਪਾਲ ਸਿੰਘ ਮਰਵਾਹਾ, ਮੀਤ ਪ੍ਰਧਾਨ ਮੋਹਨ ਸਿੰਘ ਚੀਤਾ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਮੰਦਰ ਕਮੇਟੀਆਂ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। 
    ਲਾਈਫ਼ ਟਾਇਮ ਅਚੀਵਮੈਂਟ ਐਵਾਰਡ : ਪਿਛਲੇ ਲੰਬੇ ਸਮੇਂ ਤੋਂ ਸ਼੍ਰੀ ਵਿਸ਼ਵਕਰਮਾ ਮੰਦਰ ਕਮੇਟੀ ਅਤੇ ਬਾਬਾ ਵਿਸ਼ਵਕਰਮਾ ਰਾਮਗੜ•ੀਆ ਭਵਨ ਭੱਟੀਆਂ ਦੀ ਉਸਾਰੀ ਅਤੇ ਰਾਮਗੜ•ੀਆ ਭਾਈਚਾਰੇ ਲਈ ਹਰ ਤਰ•ਾਂ ਦਾ ਸਹਿਯੋਗ ਦੇਣ ਲਈ ਰਾਮਗੜ•ੀਆ ਕੌਮ ਦੇ ਬਜੂਰਗਾਂ ਸਰਪ੍ਰਸਤ ਬਾਬਾ ਭਗਵਾਨ ਸਿੰਘ ਧੰਜ਼ਲ, ਪ੍ਰੀਤਮ ਸਿੰਘ ਰੂਪਰਾਏ, ਰਾਜਾ ਰਾਮ ਜੰਡੂ ਜੀ ਨੂੰ ਯੂਥ ਸਭਾ ਵੱਲੋਂ 'ਲਾਈਫ਼ ਟਾਇਮ ਅਚੀਵਮੈਂਟ ਐਵਾਰਡ' ਦੇ ਕੇ ਸਨਮਾਨਿਤ ਕੀਤਾ ਗਿਆ। ਭਾਈਚਾਰੇ ਦੀਆਂ ਸਨਮਾਨਯੋਗ ਸਖਸ਼ੀਅਤਾਂ ਵਿੱਚ ਠੇਕੇਦਾਰ ਸਵ. ਗੁਰਚਰਨ ਸਿੰਘ ਸੌਂਦ ਦੇ ਪਰਿਵਾਰ ਵਿੱਚੋਂ ਹਰਨੇਕ ਸਿੰਘ ਸੌਂਦ, ਪਿਆਰਾ ਸਿੰਘ ਸੌਂਦ, ਜਸਵੀਰ ਸਿੰਘ ਤੇ ਮਨਜੀਤ ਸੌਂਦ, ਭਵਨ ਸਭਾ ਦੇ ਬਾਨੀ ਪ੍ਰਧਾਨ ਸਵ. ਸੁਰਜੀਤ ਸਿੰਘ ਭਮਰਾ ਦੇ ਸਪੁੱਤਰ ਗੁਰਮੁੱਖ ਸਿੰਘ, ਪੋਤਰਾ, ਹਰਦੀਪ ਸਿੰਘ ਭਮਰਾ, ਭਵਨ ਸਭਾ ਦੇ ਸਾਬਕਾ ਚੇਅਰਮੈਨ ਸਵ. ਰਾਮ ਸਿੰਘ ਰਾਮਾ ਦੇ ਸਪੁੱਤਰ ਗੁਰਪ੍ਰੀਤ ਸਿੰਘ ਲੋਟੇ, ਡਾ. ਅਵਤਾਰ ਸਿੰਘ ਅਨੇਤਾ, 'ਵਿਸ਼ਵਕਰਮਾ ਦੂਤ' ਅੰਬਾਲਾ ਦੇ ਮੁੱਖ ਸੰਪਾਦਕ ਪੀ. ਆਰ. ਰਾਜ਼ਲ, 'ਰਾਮਗੜ•ੀਆ ਦਰਪਣ' ਜਲੰਧਰ ਦੇ ਸੰਪਾਦਕ ਭੁਪਿੰਦਰ ਸਿੰਘ ਉਭੀ ਦੇ ਹਰਜਿੰਦਰ ਸਿੰਘ ਉਭੀ, ਰਾਮਗੜ•ੀਆਕੌਮ. ਕਾਮ ਦੇ ਸੰਚਾਲਕ ਡਾ. ਕਰਨੈਲ ਸਿੰਘ ਕਸਲੀ, ਵਰਲਡ ਰਾਮਗੜ•ੀਆ ਸਿੱਖ ਆਰਗੇਨਾਈਜੇਸ਼ਨ ਯੂ.ਕੇ. ਦੇ ਜਨਰਲ ਸਕੱਤਰ ਧਰਮਜੀਤ ਸਿੰਘ ਘਟੌਹੜਾ, ਰਾਮਗੜ•ੀਆ ਬੋਰਡ ਲੁਧਿਆਣਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਵਿਰਦੀ, ਪ੍ਰਸਿੱੱਧ ਵਾਤਾਵਰਣ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ, ਅਮਰ ਸਿੰਘ ਮਲੇਰਕੋਟਲਾ, ਧਰਮਿੰਦਰ ਸਿੰਘ ਰੂਪਰਾਏ, ਸੁਖਦੇਵ ਸਿੰਘ ਕਲਸੀ, ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਮੁੱਚੇ ਸਮਾਮਗ ਦੇ ਸਟੇਜ ਸਕੱਤਰ ਦੀ ਡਿਊਟੀ ਅਮਰਜੀਤ ਸਿੰਘ ਘਟਹੌੜਾ ਨੇ ਬਾਖੂਬੀ ਨਿਭਾਈ।                    
      ਇਸ ਮੌਕੇ 'ਤੇ ਯੂਥ ਸਭਾ ਦੇ ਹਰਪ੍ਰੀਤ ਸਿੰਘ ਧੰੰਜਲ, ਹਰਜਿੰਦਰ ਸਿੰਘ ਰੂਪਰਾਏ, ਮਨਜੀਤ ਸੌਂਦ, ਐਡਵੋਕੇਟ ਸਵਰਨਜੀਤ ਸਿੰਘ ਭਮਰਾ, ਪਰਮਿੰਦਰ ਸਿੰਘ ਘਟਹੌੜਾ, ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ ਰੁਪਾਲ, ਉਪਿੰਦਰਪ੍ਰਤਾਪ ਸਿੰਘ ਸੋਹਲ, ਰਮਨਜੀਤ ਸਿੰਘ ਰੁਪਾਲ, ਲੱਕੀ ਧੀਮਾਨ, ਸੁਖਦਰਸ਼ਨ ਸਿੰਘ, ਅਮਰਦੀਪ ਸਿੰਘ, ਗੁਰਮੁੱਖ ਸਿੰਘ, ਹਰਦੀਪ ਸਿੰਘ ਰਾਜੂ, ਲਭਇੰਦਰ ਸਿੰਘ ਦਹੇਲੇ, ਚਰਨਜੀਤ ਸਿੰਘ, ਗੁਰਲੀਨ ਸਿੰਘ, ਮਹੇਨਇੰਦਰ ਸਿੰਘ ਲੋਟੇ, ਕਮਲਜੀਤ ਸਿੰਘ ਮਠਾੜੂ, ਗੁਰਦੀਪ ਸਿੰਘ ਮਠਾੜੂ, ਕੁਲਵੀਰ ਸਿੰਘ ਰੂਪਰਾਏ, ਦਿਲਰਾਜ ਸਿੰਘ ਰੂਪਰਾਏ, ਜਗਵਿੰਦਰ ਸਿੰਘ, ਹਰਮਨਜੀਤ ਸਿੰਘ ਕਲਸੀ, ਮਨਮੀਤ ਮਣਕੂ, ਸਨੋਵੀ ਮਣਕੂ, ਅਮੋਲਕ ਸਿੰਘ ਲੋਟੇ, ਰਵਨੀਤ ਸਿੰਘ ਲੋਟੇ, ਦਮਨਪ੍ਰੀਤ ਸਿੰਘ ਲੋਟੇ, ਇੰਦਰਜੀਤ ਸਿੰਘ ਧੀਮਾਨ, ਮਹਿੰਦਰ ਸਿੰਘ ਲੋਟੇ, ਹਰਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਅਰਸ਼ਪ੍ਰੀਤ ਸਿੰਘ, ਇੰਦਰਜੀਤ ਸਿੰਘ ਧੰਜਲ, ਸੁਖਦਰਸ਼ਨ ਸਿੰਘ, ਅਜੀਤਪਾਲ ਸਿੰਘ ਲੋਟੇ, ਕਮਲਪ੍ਰੀਤ ਸਿੰਘ ਘਟਹੌੜਾ, ਮਹਿੰਦਰਪ੍ਰਤਾਪ ਸਿੰਘ, ਮਨਜੀਤ ਸਿੰਘ, ਮਨਮੀਤ ਮਣਕੂ, ਸਿਮਰਨਪ੍ਰੀਤ ਸਿੰਘ ਧੀਮਾਨ, ਦਿਲਬਰ ਸਿੰਘ ਮਣਕੂ, ਪਰਮਿੰਦਰ ਸਿੰਘ ਘਟੌੜਾ, ਸਤਵੀਰ ਸਿੰਘ ਪਨੇਸਰ, ਹਰਜੀਤ ਸਿੰਘ ਰੁਪਾਲ, ਹਰਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਡਫ਼ੂ ਤੋਂ ਇਲਾਵਾ ਬਾਬਾ ਵਿਸ਼ਵਕਰਮਾ ਰਾਮਗੜ•ੀਆ ਸਭਾ ਦੇ ਚੇਅਰਮੈਨ ਸ਼੍ਰੀ ਪੁਸ਼ਕਰਰਾਜ ਸਿੰਘ ਰੂਪਰਾਏ, ਪ੍ਰਧਾਨ ਰਛਪਾਲ ਸਿੰਘ ਧੰਜਲ, ਸਰਪ੍ਰਸਤ ਬਾਬਾ ਭਗਵਾਨ ਸਿੰਘ ਧੰਜਲ, ਜਸਵੀਰ ਸਿੰਘ (ਅਮਰ ਸਿਲਾਈ ਮਸ਼ੀਨ), ਬਲਦੇਵ ਸਿੰਘ ਮਠਾੜੂ ਰਿਟਾਇਰਡ ਐਸਡੀਓ, ਵਰਿੰਦਰ ਸਿੰਘ ਦਹੇਲੇ, ਨਰਾਤਾ ਸਿੰਘ ਧੀਮਾਨ, ਸੁਖਵਿੰਦਰ ਸਿੰਘ ਚਾਨੇ, ਹਰਨੇਕ ਸਿੰਘ ਸੋਂਦ, ਬਾਬੂ ਪਿਆਰੇ ਲਾਲ ਦੇਵਗਨ, ਅਜੀਤ ਸਿੰਘ ਰੂਪਰਾਏ, ਹਰਜੀਤ ਸਿੰਘ ਖਰ•ੇ ਤੇ ਸਰਬਜੀਤ ਸਿੰਘ ਖਰ•ੇ (ਬਾਡੀਆਂ ਵਾਲੇ), ਸ਼ਮਿੰਦਰ ਸਿੰਘ ਮਿੰਟੂ ਮੈਨੇਜਰ ਏ. ਐਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਮੰਦਰ ਕਮੇਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਕਲਸੀ, ਚੇਅਰਮੈਨ ਹਰਜੀਤ ਸਿੰਘ ਸੋਹਲ, ਉਪ ਚੇਅਰਮੇਨ ਹਰਮੇਸ਼ ਲੋਟੇ, ਪ੍ਰਧਾਨ ਦਵਿੰਦਰ ਸਿੰਘ ਸੋਹਲ, ਖਜਾਨਚੀ ਪੂਰਨ ਸਿੰਘ ਲੋਟੇ, ਅਮਰਜੀਤ ਸਿੰਘ ਘਟਹੌੜਾ, ਪ੍ਰੈਸ ਸਕੱਤਰ ਪਰਮਜੀਤ ਸਿੰਘ ਧੀਮਾਨ, ਨਰਿੰਦਰ ਮਣਕੂ ਸਮਰਾਲਾ, ਬਲਵਿੰਦਰ ਸਿੰਘ ਮਠਾੜੂ, ਜਸਵੀਰ ਸਿੰਘ ਧੀਮਾਨ ਰੌਣੀ, ਗੁਰਚਰਨ ਸਿੰਘ ਵਿਰਦੀ, ਨਰਿੰਦਰ ਸਿੰਘ ਲੋਟੇ,  ਦਰਸ਼ਨ ਸਿੰਘ ਜੰਡੂ, ਆਦਰਸ਼ ਕੁਮਾਰ ਭੇਲੇ, ਬਲਵਿੰਦਰ ਸਿੰਘ ਰਿੰਕੂ ਭਮਰਾ, ਬਲਵਿੰਦਰ ਸਿੰਘ ਸੌਂਦ, ਰਮਨ ਧੀਮਾਨ, ਠੇਕੇਦਾਰ ਗੁਰਬਚਨ ਸਿੰਘ, ਪ੍ਰਕਾਸ਼ ਚੰਦ ਧੀਮਾਨ, ਕੇਸਰ ਸਿੰਘ ਘਟਹੌੜਾ, ਚਰਨਜੀਤ ਸਿੰਘ ਪਨੇਸਰ, ਦਵਿੰਦਰ ਅੱਤਲੀ, ਅਜੀਤ ਸਿੰਘ ਰੂਪਰਾਏ, ਮਨਜੀਤ ਸਿੰਘ ਧੰਜਲ, ਗੁਰਨਾਮ ਸਿੰਘ ਭਮਰਾ, ਬੀਰ ਸਿੰਘ ਧੰਜਲ, ਗਿਆਨ ਸਿੰਘ ਮੁੰਡੇ, ਪ੍ਰਿਤਪਾਲ ਸਿੰਘ, ਸੁਰਜੀਤ ਸਿੰਘ, ਪਰਮਜੀਤ ਸਿੰਘ ਘਟਹੌੜਾ, ਪਰਮਿੰਦਰ ਸਿੰਘ ਪੱਪੂ ਸਮੇਤ ਵੱਡੀ ਗਿਣਤੀ ਵਿੱਚ ਰਾਮਗੜ•ੀਆ ਭਾਈਚਾਰੇ ਨਾਲ ਸਬੰਧਤ ਮਹਿਲਾਵਾਂ, ਪੁਰਸ਼ਾਂ ਅਤੇ ਨੌਜਵਾਨਾਂ ਨੇ ਹਾਜ਼ਰੀ ਲਵਾਈ।