ਖੰਨਾ ਵਿਧਾਇਕ ਗੁਰਕੀਰਤ ਸਿੰਘ ਦੀ ਸਹਿਮਤੀ ਨਾਲ ਕਾਂਗਰਸ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ | ਜਿਸ ਦੀ ਸੂਚੀ ਬਲਾਕ ਕਾਂਗਰਸ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਰਸੂਲੜਾ ਵਲੋਂ ਜਾਰੀ ਕੀਤੀ ਗਈ | ਜ਼ਿਲ੍ਹਾ ਪ੍ਰੀਸ਼ਦ ਬੀਜਾ ਜ਼ੋਨ ਲਈ ਇਸਤਰੀ ਕੈਟਾਗਰੀ 'ਚ ਹਰਬੰਸ ਕੌਰ ਪਤਨੀ ਹਰਪਾਲ ਸਿੰਘ ਚਾਹਲ ਸਾਬਕਾ ਸਰਪੰਚ ਘੁੰਗਰਾਲੀ ਤੇ ਲਲਹੇੜੀ ਜ਼ੋਨ ਤੋਂ ਐੱਸ. ਸੀ. ਲਈ ਹਰਜਿੰਦਰ ਸਿੰਘ ਇਕੋਲਾਹਾ ਉਮੀਦਵਾਰ ਐਲਾਨੇ ਗਏ ਹਨ | ਇਸੇ ਤਰ੍ਹਾਂ ਬਲਾਕ ਸੰਮਤੀ ਲਈ ਰਾਜੇਵਾਲ ਜ਼ੋਨ ਤੋਂ ਸਤਨਾਮ ਸਿੰਘ ਸੋਨੀ ਪ੍ਰਧਾਨ ਯੂਥ ਕਾਂਗਰਸ ਖੰਨਾ, ਮਲਕਪੁਰ ਜ਼ੋਨ ਤੋਂ ਸਤਿੰਦਰ ਸਿੰਘ, ਮਾਣਕਮਾਜਰਾ ਜ਼ੋਨ ਤੋਂ ਮਨਜੀਤ ਕੌਰ, ਖੱਟੜਾ ਜ਼ੋਨ ਤੋਂ ਬੇਅੰਤ ਕੌਰ, ਇਕੋਲਾਹਾ ਤੋਂ ਕੁਲਵਿੰਦਰ ਸਿੰਘ, ਲਿਬੜਾ ਜ਼ੋਨ ਤੋਂ ਸੋਹਣ ਸਿੰਘ, ਕੌੜੀ ਜ਼ੋਨ ਤੋਂ ਗੁਰਮੀਤ ਕੌਰ, ਕੋਟ ਸੇਖੋਂ ਜ਼ੋਨ ਤੋਂ ਗੁਰਦੀਪ ਸਿੰਘ, ਜਟਾਣਾ ਜ਼ੋਨ ਤੋਂ ਜਸਪਾਲ ਕੌਰ, ਘੁੰਗਰਾਲੀ ਰਾਜਪੂਤਾਂ ਜ਼ੋਨ ਤੋਂ ਰਛਪਾਲ ਕੌਰ, ਭੁਮੱਦੀ ਜ਼ੋਨ ਤੋਂ ਯਾਦਵਿੰਦਰ ਸਿੰਘ, ਈਸੜੂ ਜ਼ੋਨ ਤੋਂ ਮਨਜੀਤ ਕੌਰ, ਤੁਰਮਰੀ ਜ਼ੋਨ ਤੋਂ ਸੰਦੀਪ ਕੌਰ, ਨਸਰਾਲੀ ਤੋਂ ਪਰਮਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ | ਲਲਹੇੜੀ ਜ਼ੋਨ ਤੋਂ ਅਜੇ ਤੱਕ ਕੋਈ ਉਮੀਦਵਾਰ ਨਹੀਂ ਐਲਾਨਿਆ ਗਿਆ | ਇਸ ਮੌਕੇ ਯੂਥ ਪ੍ਰਧਾਨ ਖੰਨਾ ਸਤਨਾਮ ਸਿੰਘ ਸੋਨੀ ਰੋਹਣੋਂ, ਰਾਜਿੰਦਰ ਸਿੰਘ ਲੱਖਾ ਰੋਣੀ, ਹਰਿੰਦਰ ਸਿੰਘ ਰਿੰਟਾ, ਹਰਬਿੰਦਰ ਸਿੰਘ ਮੋਹਨਪੁਰ ਆਦਿ ਹਾਜ਼ਰ ਸਨ | ਚੋਣ ਬਿਗੁਲ ਵੱਜਿਆ ਹੋ ਜੋ ਤਿਆਰ ਫਿਰਤੂ ਨਿਊਜ਼ ਤਿਆਰ ਚੋਣ ਖ਼ਬਰ ਲਈ 9815077425