Friday, September 28, 2018

ਖੰਨਾ ਦੇ ਇਕ ਨੌਜਵਾਨ ਵਿਦਿਆਰਥੀ ਵਲੋਂ ਟ੍ਰੇਨ ਥੱਲੇ ਆ ਕਿ ਖ਼ੁਦਕੁਸ਼ੀ ਸਸਕਾਰ ਮੌਕੇ ਹਰ ਅੱਖ ਨਮ ਸ਼ਹਿਰ ਦੇ ਹਰ ਮਾਤਾ ਪਿਤਾ ਅਤਿ ਸਮਾਜ ਵਿਚ ਚਿੰਤਾ

ਲੁਧਿਆਣਾ-ਅੰਬਾਲਾ ਰੇਲ ਸੈਕਸ਼ਨ 'ਤੇ ਪੈਂਦੇ ਨਜ਼ਦੀਕੀ ਪਿੰਡ ਰਤਨਹੇੜੀ ਦੇ ਕੋਲ ਬੀਤੀ ਦੇਰ ਸ਼ਾਮ ਸ਼ਹਿਰ ਦੇ ਕਰਿਆਨਾ ਵਪਾਰੀ ਦੇ ਗਿਆਰ੍ਹਵੀਂ ਜਮਾਤ 'ਚ ਪੜ੍ਹਨ ਵਾਲੇ ਨੌਜਵਾਨ ਲੜਕੇ ਵੱਲੋਂ ਕਿਸੇ ਨਾਮਾਲੂਮ ਟਰੇਨ ਥੱਲੇ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਸ਼ੁਰੂਆਤੀ ਤੌਰ 'ਤੇ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਅਸਲ ਕਾਰਨਾਂ ਸਬੰਧੀ ਪਤਾ ਨਹੀਂ ਲੱਗ ਸਕਿਆ ਹੈ। ਪ੍ਰੰਤੂ ਦੱਸਿਆ ਜਾ ਰਿਹਾ ਹੈ ਕਿ ਉਹ ਬਲਿਊ ਵੇਲ ਗੇਮ ਖੇਡਦਾ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਨੇ ਗੇਮ ਕਾਰਨ ਖ਼ੁਦਕੁਸ਼ੀ ਕੀਤੀ ਹੋਵੇਗੀ। ਮ੍ਰਿਤਕ ਦੀ ਪਹਿਚਾਣ ਦੀ ਮਾਨਵ ਵਰਮਾ (17) ਵਾਸੀ ਮੁਹੱਲਾ ਸ਼ਿਵਪੁਰੀ, ਖੰਨਾ ਵਜੋਂ ਹੋਈ ਹੈ। ਸੂਚਨਾ ਮਿਲਣ ਦੇ ਬਾਦ ਮੌਕੇ 'ਤੇ ਪਹੁੰਚੇ ਜੀਆਰਪੀ ਮੁਲਾਜ਼ਮਾਂ ਨੇ ਸਥਿਤੀ ਦਾ ਜਾਇਜ਼ਾ ਲੈਣ ਦੇ ਬਾਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਦੇ ਲਈ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਅਤੇ ਜਾਂਚ ਸ਼ੁਰੂ ਕੀਤੀ। ਸ਼ਹਿਰ ਵਿਚ ਇਸ ਘਟਨਾ ਤੋਂ ਬਾਦ ਚਿੰਤਾ ਅਤਿ ਡਰ ਦਾ ਮਾਹੌਲ