Monday, October 1, 2018

ਕਲ 2 ਅਕਤੂਬਰ ਹੈ


ਪੰਜਾਬ ਸਰਕਾਰ ਵੱਲੋਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ 2 ਅਕਤੂਬਰ ਨੂੰ ਜ਼ਿਲ•ਾ ਪੱਧਰ ਅਤੇ ਸਮੂਹ ਸਬ ਡਵੀਜ਼ਨ ਪੱਧਰ 'ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਅਤੇ ਸ਼ਾਂਤੀ ਮਾਰਚ ਕੱਢੇ ਜਾ ਰਹੇ ਹਨ।
ਜ਼ਿਲ•ਾ ਪੱਧਰੀ ਸਮਾਗਮ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਭਾਰਤ ਨਗਰ ਵਿਖੇ ਲਗਾਇਆ ਜਾਵੇਗਾ, ਜਿਸ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਮੁੱਖ ਮਹਿਮਾਨ ਵਜੋਂ ਪੁੱਜਣਗੇ। ਇਹ ਕੈਂਪ ਸਵੇਰੇ 10.00 ਵਜੇ ਸ਼ੁਰੂ ਹੋਵੇਗਾ।
ਜਗਰਾਂਉ ਵਿਖੇ ਸ਼ਾਂਤੀ ਮਾਰਚ ਸਵੇਰੇ ਨਵੀਂ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਨਾਨਕਸਰ ਵੱਲ ਨੂੰ ਜਾਂਦਿਆਂ ਮੁੱਖ ਸੜਕ ਤੋਂ ਵਾਪਸ ਨਵੀਂ ਦਾਣਾ ਮੰਡੀ ਵਿਖੇ ਸਮਾਪਤ ਹੋਵੇਗਾ। ਵਿਸ਼ੇਸ਼ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਹਿਸੀਲ ਸੜਕ ਵਿਖੇ ਲਗਾਇਆ ਜਾਵੇਗਾ।
ਖੰਨਾ ਵਿਖੇ ਸ਼ਾਂਤੀ ਮਾਰਚ ਐੱਸ. ਡੀ. ਐÎਮ. ਦਫ਼ਤਰ ਖੰਨਾ ਤੋਂ ਸ਼ੁਰੂ ਹੋ ਕੇ ਸ਼ਹਿਰ ਦਾ ਚੱਕਰ ਲਗਾਉਣ ਉਪਰੰਤ ਮੁੜ ਦਫ਼ਤਰ ਵਿਖੇ ਹੀ ਖ਼ਤਮ ਹੋਵੇਗਾ। ਵਿਸ਼ੇਸ਼ ਕੈਂਪ ਪਿੰਡ ਬੂਲੇਪੁਰ ਦੀ ਧਰਮਸ਼ਾਲਾ ਵਿੱਚ ਲਗਾਇਆ ਜਾਵੇਗਾ।
ਸਬ ਡਵੀਜ਼ਨ ਪਾਇਲ ਦਾ ਸ਼ਾਂਤੀ ਮਾਰਚ ਪਿੰਡ ਕੱਦੋਂ ਤੋਂ ਸ਼ੁਰੂ ਹੋ ਕੇ ਪਿੰਡ ਕੋਟਲੀ ਹੁੰਦਾ ਹੋਇਆ ਪਾਇਲ ਵਿਖੇ ਸਮਾਪਤ ਹੋਵੇਗਾ ਅਤੇ ਵਿਸ਼ੇਸ਼ ਕੈਂਪ ਦਾਣਾ ਮੰਡੀ ਵਿੱਚ ਲੱਗੇਗਾ।
ਸਬ ਡਵੀਜ਼ਨ ਸਮਰਾਲਾ ਵਿਖੇ ਸ਼ਾਂਤੀ ਮਾਰਚ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦਾ ਚੱਕ ਲਗਾਉਣ ਉਪਰੰਤ ਇਥੇ ਹੀ ਖ਼ਤਮ ਹੋਵੇਗਾ। ਵਿਸ਼ੇਸ਼ ਕੈਂਪ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਵਿਖੇ ਲਗਾਏ ਜਾਣਗੇ।
ਸਬ ਡਵੀਜ਼ਨ ਰਾਏਕੋਟ ਵਿੱਚ ਸ਼ਾਂਤੀ ਮਾਰਚ ਐੱਸ. ਜੀ. ਸੀ. ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਤੋਂ ਸ਼ੁਰੂ ਹੋਵੇਗਾ, ਜੋ ਹਰੀ ਸਿੰਘ ਨਲੂਆ ਚੌਕ, ਨਗਰ ਕੌਂਸਲ ਦਫ਼ਤਰ, ਮਲੇਰਕੋਟਲਾ ਸੜਕ, ਹਰੀ ਸਿੰਘ ਨਲੂਆ ਚੌਕ ਹੁੰਦਾ ਹੋਇਆ ਐੱਸ. ਜੀ. ਸੀ. ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਵਿਖੇ ਸਮਾਪਤ ਹੋਵੇਗਾ। ਵਿਸ਼ੇਸ਼ ਕੈਂਪ ਵੀ ਐੱਸ. ਜੀ. ਸੀ. ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਵਿਖੇ ਹੀ ਲਗਾਇਆ ਜਾਵੇਗਾ।
ਸਬ ਡਵੀਜ਼ਨ ਲੁਧਿਆਣਾ (ਪੂਰਬੀ) ਵਿੱਚ ਦੋ ਵਿਸ਼ੇਸ਼ ਕੈਂਪ ਕਮਿਊਨਿਟੀ ਸੈਂਟਰ ਕੋਹਾੜਾ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਡੇਹਲੋਂ ਵਿਖੇ ਲਗਾਏ ਜਾਣਗੇ।