ਸਮਰਾਲਾ ਇੱਕ ਭਰੋਸੇ ਯੋਗ ਵਸੀਲੇ ਅਨੁਸਾਰ ਸਮਰਾਲਾ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ 5 ਕਰੋੜ ਦੀ ਹੈਰੋਇਨ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਐੱਸ. ਐੱਚ. ਓ. ਸਮਰਾਲਾ ਮਨਜੀਤ ਸਿੰਘ ਦੀ ਅਗਵਾਈ 'ਚ ਸਪੈਸ਼ਲ ਟੀਮ ਵੱਲੋਂ ਪੱਕੀ ਸੂਚਨਾ ਮਿਲਣ ਮਗਰੋਂ ਕੀਤੀ ਗਈ ਇਸ ਕਾਰਵਾਈ 'ਚ ਅੰਤਰਰਾਸ਼ਟਰੀ ਨਸ਼ਾਂ ਤਸਕਰਾਂ ਨੂੰ ਕਾਬੂ ਕਰਨ ਲਈ ਪੁਲਸ ਨੇ ਜਾਲ ਵਿਛਾਇਆ ਸੀ, ਜਿਸ ਤੋਂ ਬਾਅਦ ਇਕ ਕਿਲੋ ਹੈਰੋਇਨ ਸਮੇਤ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਪੁਲਸ ਇਨ੍ਹਾਂ ਗ੍ਰਿਫਤਾਰ ਤਸਕਰਾਂ ਖਿਲਾਫ਼ ਮਾਮਲਾ ਦਰਜ ਕਰਨ ਪਿੱਛੋਂ ਅੱਗੇ ਦੀ ਪੁੱਛਗਿੱਛ 'ਚ ਜੁੱਟ ਗਈ ਹੈ।