Sunday, January 27, 2019

ਹਰਦੀਪ ਸਿੰਘ ਚੀਮਾਂ ਬਣੇ ਡੀ ਐਸ ਪੀ

                                           ਖੰਨਾ- ਧਰੁਵ ਦਹਿਆ, ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਪ੍ਰੈਸਨੋਟ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਸੁਰੇਸ਼ ਅਰੋੜਾ ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਅਤੇ ਸ੍ਰੀ ਰਣਬੀਰ ਸਿੰਘ ਖੱਟੜਾ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ ਲੁਧਿਆਣਾ ਰੇਂਜ਼, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਡਿਊਟੀ ਕਰਦੇ ਹੋਏ ਵਧੀਆ ਕਾਰਗੁਜਾਰੀ ਕਰਨ ਤੇ ਇੰਸਪੈਕਟਰ  ਹਰਦੀਪ ਸਿੰਘ ਚੀਮਾ ਮੁੱਖ ਅਫਸਰ ਥਾਣਾ ਦੋਰਾਹਾ ਨੂੰ ਤਰੱਕੀ ਦੇ ਕੇ  ਉਪ ਪੁਲਿਸ ਕਪਤਾਨ ਬਣਾਇਆ ਗਿਆ।  ਐੱਸ.ਐੱਸ.ਪੀ ਖੰਨਾ ਵੱਲੋ ਤਰੱਕੀਯਾਬ ਹੋਏ ਸ੍ਰੀ ਹਰਦੀਪ ਸਿੰਘ ਚੀਮਾ ਨੂੰ ਭਵਿੱਖ ਵਿੱਚ ਵੀ ਆਪਣੀ ਡਿਊਟੀ ਇਸੇ ਤਰ੍ਹਾਂ ਨਿਭਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਉਹਨਾ ਨੂੰ ਵਧਾਈ ਦਿੰਦੇ ਹੋਏ ਸੁਭਕਾਮਨਾਵਾਂ ਦਿੱਤੀਆ । ਐਸ.ਐਸ.ਪੀ
ਖੰਨਾ ਵੱਲੋ  ਹਰਦੀਪ ਸਿੰਘ ਚੀਮਾ ਦੇ ਮੋਢਿਆ ਤੇ ਤਰੱਕੀ ਦੇ ਸਟਾਰ ਲਗਾਉਣ ਮੌਕੇ ਕੇਕ  ਕੱਟਿਆ  ਗਿਆ,  ਇਸ  ਮੌਕੇ   ਬਲਵਿੰਦਰ  ਸਿੰਘ  ਭੀਖੀ,  ਪੀ.ਪੀ.ਐਸ.  ਪੁਲਿਸ   ਕਪਤਾਨ  (ਸ),ਖੰਨਾ, ਸ੍ਰੀ ਜਸਵੀਰ ਸਿੰਘ, ਪੀ.ਪੀ.ਐਸ. ਪੁਲਿਸ ਕਪਤਾਨ (ਡੀ), ਖੰਨਾ, ਸ੍ਰੀ ਰਛਪਾਲ ਸਿੰਘ, ਪੀ.ਪੀ.ਐਸ.ਉਪ   ਪੁਲਿਸ   ਕਪਤਾਨ   ਪਾਇਲ,   ਸ਼੍ਰੀ   ਦੀਪਕ   ਰਾਏ   ਪੀ.ਪੀ.ਐੱਸ.   ਉਪ   ਪੁਲਿਸ   ਕਪਤਾਨ,   ਖੰਨਾ,ਇੰਨਸਪੈਕਟਰ ਅਸ਼ਵਨੀ ਕੁਮਾਰ ਇੰਚਾਰਜ਼ ਟ੍ਰੈਫਿਕ ਵਿੰਗ ਖੰਨਾ ਅਤੇ ਥਾਣੇਦਾਰ ਸੁਰਜੀਤ ਸਿੰਘ ਰੀਡਰ ਐਸ.ਐਸ.ਪੀ ਖੰਨਾ ਵੀ ਹਾਜ਼ਰ ਸਨ।