ਸਮਾਜ ਸੇਵੀ ਸਾਹਿਬ ਸਿੰਘ ਰੋਸ਼ਾ ਦੀ ਅਗਵਾਈ 'ਚ ਨੌਜਵਾਨਾਂ ਵੱਲੋਂ ਖੰਨਾ ਤੋਂ ਅਮਲੋਹ ਸੜਕ ਦੇ ਖੱਡਿਆਂ ਨੂੰ ਆਪਣੇ ਹੱਥੀ ਭਰਿਆ ਗਿਆ। ਨੌਜਵਾਨਾਂ ਵੱਲੋਂ ਸਰਕਾਰ ਤੇ ਪ੍ਰਸਾਸ਼ਨ ਦੇ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ। ਦੱਸਣਯੋਗ ਹੈ ਕਿ ਖੰਨਾ ਤੋਂ ਅਮਲੋਹ ਨੂੰ ਜਾਂਦੀ ਸੜਕ ਪਿਛਲੇ ਕਈ ਸਾਲਾਂ ਤੋਂ ਖ਼ਸਤਾ ਹਾਲਤ 'ਚ ਹੈ। ਲੋਕਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਪੀਡਬਲਯੂਡੀ ਵਿਭਾਗ ਵੱਲੋਂ ਘਟੀਆਂ ਮਟੀਰੀਅਲ ਪਾ ਕੇ ਲੋਕਾਂ ਨੂੰ ਸ਼ਾਤ ਕਰ ਦਿੱਤਾ ਜਾਂਦਾ ਹੈ ਪਰ ਕੁਝ ਦਿਨਾਂ 'ਚ ਹੀ ਫ਼ਿਰ ਸੜਕ ਟੋਇਆ ਦਾ ਰੂਪ ਧਾਰਨ ਕਰ ਲੈਂਦੀ ਹੈ। ਸਾਹਿਬ ਸਿੰਘ ਰੋਸ਼ਾ ਨੇ ਕਿਹਾ ਕਿ ਇਹ ਸੜਕ ਕਈ ਵਾਰ ਹਾਦਸ਼ਿਆਂ ਦਾ ਕਾਰਨ ਵੀ ਬਣ ਚੁੱਕੀ ਹੈ। ਲੋਕਾਂ ਵੱਲੋਂ ਇਹ ਮਾਮਲਾ ਕਈ ਵਾਰ ਪ੍ਰਸਾਸ਼ਨ ਤੇ ਵਿਧਾਇਕ ਦੇ ਧਿਆਨ 'ਚ ਲਿਆਂਦਾ ਗਿਆ ਹੈ ਪਰ ਕਿਸੇ ਨੂੰ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਰੋਸ਼ਾ ਨੇ ਕਿਹਾ ਕਿ ਨੌਜਵਾਨਾਂ ਨੇ ਲੋਕ ਹਿੱਤਾਂ ਸੜਕ ਦੇ ਟੋਏ ਭਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਲੋਕਾਂ ਨੂੰ ਆਪਣੀ ਭਲਾਈ ਲਈ ਅਜਿਹੀਆਂ ਨਿਕੰਮੀਆਂ ਸਰਕਾਰ ਤੇ ਲਾਪਰਵਾਹ ਅਧਿਕਾਰੀਆਂ 'ਤੇ ਆਸ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਕਿਹਾ ਕਿ ਹਾਦਸਿਆਂ ਦੇ ਸ਼ਿਕਾਰ ਲੋਕ ਹੁੰਦੇ ਹਨ ਤੇ ਲੋਕਾਂ ਨੂੰ ਖੁਦ ਹੀ ਹੱਲ ਕਰਨਾ ਪਵੇਗਾ। ਇਸ ਮੌਕੇ ਕਰਨ ਸਿੰਘ ਰੋਸ਼ਾ, ਗੁਰਜੀਤ ਸਿੰਘ ਗਿੱਲ, ਸੁੱਖੀ ਗਿੱਲ, ਰਵੀ ਗਿੱਲ, ਵਿੱਕੀ ਸੰਧੂ, ਮਨੀ ਬਿੱਲਾ, ਕਮਲ ਲੈਬ, ਵਿੱਕੀ ਡੀਜੇ, ਸ਼ਿਵੀ, ਅਰਵਿੰਦਰ ਰਾਜਪੂਤ, ਹਰਦੇਵ ਸਿੰਘ, ਹਰਜੀਤ ਸਿੰਘ, ਚਤਰ ਸਿੰਘ, ਗੁਰਬਚਨ ਸਿੰਘ, ਗੁਰਜੀਤ ਸਿੰਘ, ਵਿੱਕੀ, ਸਾਗਰ, ਦਾਰਾ ਲੋਟ, ਗੁਰਦੀਪ ਸਿੰਘ, ਜਗਦੀਪ ਸਿੰਘ, ਸਨੀ, ਰਵੀ, ਲਾਡੀ ਗਲਵੱਡੀ, ਗੂਗਨੂੰ ਵਾਲੀਆ, ਗੁਰਪ੍ਰੀਤ ਵਾਲੀਆ, ਲਖਵੀਰ ਸਿੰਘ ਚੱਕ ਮਾਫ਼ੀ ਆਦਿ ਹਾਜ਼ਰ ਸਨ।ਲੋਕ ਚਰਚੇ ਕਿਆ ਬਾਤ ਸਾਹਿਬ ਸਿੰਘ ਰੋਸ਼ਾ ਅਤਿ ਹੋਰ