Wednesday, June 26, 2019

ਖੰਨਾ ਦੇ ਬਾਲ ਕਲਾਕਾਰ ਕੇਸ਼ਵ ਦੀ ਪਹਿਲੀ ਫ਼ਿਲਮ 'ਜ਼ਿੱਦ'




ਖੰਨਾ ਸ਼ਹਿਰ ਦੇ ਇੱਕ ਬਾਲ ਕਲਾਕਾਰ ਕੇਸ਼ਵ ਬਾਂਸਲ ਨੇ ਪੰਜਾਬੀ ਫ਼ਿਲਮਾਂ 'ਚ ਦਸਤਕ ਦਿੱਤੀ ਹੈ। ਕੇਸਵ ਆਪਣੀ ਪਹਿਲੀ ਫਿਲਮ 'ਜ਼ਿੱਦ'  ਨਾਲ ਦਰਸ਼ਕਾਂ ਦੇ ਰੂਬਰੂ ਹੋ ਰਿਹਾ ਹੈ। ਕੇਸ਼ਵ ਦੀ ਫ਼ਿਲਮ 27 ਜੂਨ ਨੂੰ ਯੂ ਟਿਉਬ 'ਤੇ ਰਿਲੀਜ਼ ਹੋਵੇਗੀ। ਬਾਲ ਕਲਾਕਾਰ ਨੇ ਸਿੱਧ ਕਰ ਦਿੱਤਾ ਹੈ ਕਿ ਜੇਕਰ ਇਨਸਾਨ 'ਚ ਕੁੱਝ ਕਰਨ ਦਾ ਜਨੂੰਨ ਹੋਵੇ ਤਾਂ ਛੋਟੀ ਉਮਰ ਵੀ ਉਸਦੇ ਰਸਤੇ 'ਚ ਰੁਕਾਵਟ ਨਹੀਂ ਬਣ ਸਕਦੀ। ਇਸ ਜਨੂੰਨ ਕਰਕੇ ਹੀ ਮਹਿਜ 9 ਸਾਲਾਂ ਦਾ ਬਾਲ ਕਲਾਕਾਰ ਕੇਸ਼ਵ ਬਾਂਸਲ ਪਹਿਲੀ ਫ਼ਿਲਮ 'ਜ਼ਿੱਦ ' ਨਾਲ ਫ਼ਿਲਮ ਜਗਤ 'ਚ ਨਾਂਅ ਕਮਾਉਣ ਜਾ ਰਿਹਾ ਹੈ। 
ਕੇਸ਼ਵ ਬਾਂਸਲ ਨੇ ਦੱਸਿਆ ਕਿ ਸੁਖਵਿੰਦਰ ਸੁੱਖੀ ਦੀ ਲਿਖੀ ਹੋਈ ਇਹ ਫਿਲਮ 'ਯਸ ਮੂਵੀਜ਼' ਦੇ ਬੈਨਰ ਹੇਠ ਤੇ ਡਾਇਰੈਕਟਰ ਹਰਪਾਲ ਸਿੰਘ ਵਲੋਂ ਬਣਾਈ ਗਈ ਹੈ। ਜਿਸ 'ਚ ਬਿੰਦਰ ਮੁਹਾਲੀ, ਅਭਿਜੀਤ, ਸੁਖਵਿੰਦਰ ਸੁੱਖੀ ਤੇ ਹਰਪਾਲ ਸਿੰਘ ਨੇ ਆਪਣੀ ਕਲਾਕਾਰੀ ਦੇ ਜੌਹਰ ਵਿਖਾਏ ਹਨ। ਅਜੌਕੇ ਸਮਾਜ ਦੀ ਇਕ ਗੰਭੀਰ ਸਮੱਸਿਆ 'ਤੇ ਬਣੀ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਤੇ ਸਾਥ ਮਿਲਣ ਦੀ ਉਮੀਦ ਹੈ। ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਇਹ ਫ਼ਿਲਮ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ। ਜਿਸ ਤੋਂ ਨੌਜਵਾਨਾਂ ਨੂੰ ਵੱਡੀ ਸੇਧ ਮਿਲ ਸਕਦੀ ਹੈ।