Tuesday, September 17, 2019

ਸ਼ੈਲਰ ਮਾਲਕਾਂ ਨੇ ਕਸਟਮ ਮਿਲਿੰਗ ਪਾਲਿਸੀ ਦਾ ਕੀਤਾ ਵਿਰੋਧ



ਖੰਨਾ--
ਰਾਈਸ ਮਿਲਰਜ ਐਸੋਸੀਏਸ਼ਨ ਖੰਨਾ ਦੀ ਬੈਠਕ ਪ੍ਰਧਾਨ ਗੁਰਦਿਆਲ ਸਿੰਘ ਦੀ ਅਗਵਾਈ 'ਚ ਮਾਰਕੀਟ ਕਮੇਟੀ ਖੰਨਾ ਵਿਖੇ ਹੋਈ। ਜਿਸ 'ਚ ਪੰਜਾਬ ਸਰਕਾਰ ਵੱਲੋ ਝੋਨੇ ਦੇ ਆਉਣ ਵਾਲੇ ਸੀਜਨ ਲਈ ਸ਼ੈਲਰ ਮਾਲਿਕਾਂ ਲਈ ਤਿਆਰ ਕੀਤੀ ਗਈ ਕਸਟਮ ਮਿਲਿੰਗ ਪਾਲਿਸੀ ਦਾ ਜੋਰਦਾਰ ਵਿਰੋਧ ਕੀਤਾ ਗਿਆ। ਸ਼ੈਲਰ ਮਾਲਕਾਂ ਨੇ ਬੈਠਕ ਤੋਂ ਬਾਅਦ ਫੂਡ ਸਪਲਾਈ ਦਫ਼ਤਰ ਖੰਨਾ ਦੇ ਅੱਗੇ ਪ੍ਰਦਰਸ਼ਨ ਕਰਕੇ ਵਿਰੋਧ ਦਰਜ ਕਰਾਇਆ ਗਿਆ। ਪਾਲਿਸੀ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਸ਼ੈਲਰ ਮਾਲਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਾਲਿਸੀ 'ਚ ਸ਼ਾਮਲ ਨਾ ਵਾਪਸ ਹੋਣ ਯੋਗ 5 ਲੱਖ ਦੀ ਸਕਿਉਰਟੀ ਦਾ ਫੈਸਲਾ ਤੁਰੰਤ ਵਾਪਿਸ ਕੀਤਾ ਜਾਵੇ ਤੇ ਪਿਛਲੀ ਸਕਿਉਰਟੀ ਵਾਪਸ ਕੀਤੀ ਜਾਵੇ। ਬੈਂਕ ਗਰੰਟੀ ਦੀ ਸ਼ਰਤ ਵਾਪਸ ਹੋਵੇ ਤੇ ਸੀਐੱਮਆਰ ਸਕਿਉਰਟੀ 'ਚ ਵੀ ਕੋਈ ਵਾਧਾ ਨਾ ਕੀਤਾ ਜਾਵੇ।
ਪ੍ਰਧਾਨ ਗੁਰਦਿਆਲ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਾਲ 'ਚ ਚਾਵਲਾਂ ਦੇ ਸਟੋਰੇਜ਼ ਦਾ ਪ੍ਰਬੰਧ ਕੀਤਾ ਜਾਵੇ। ਸ਼ੈਲਰ ਮਾਲਕਾਂ ਦਾ ਪਿਛਲਾ ਬਿੱਲ, ਪੈਡੀ, ਭਾੜਾ ਤੇ ਬਾਰਦਾਨਾ ਦੇ ਯੂਜਰ ਚਾਰਜ਼ ਸਮੇਂ ਸਿਰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਇਸ ਪਾਲਿਸੀ 'ਚ ਸ਼ੈਲਰ ਮਾਲਕਾਂ 'ਤੇ ਅਣਲੋੜੀਂਦੇ ਬੋਝ ਪਾਏ ਗਏ ਹਨ। ਜੇਕਰ ਇਸ ਵਾਧੂ ਬੋਝ ਨੂੰ ਦੇਖ ਦੇ ਹੋਏ ਪਾਲਿਸੀ 'ਚ ਕੋਈ ਸੁਧਾਰ ਕੀਤਾ ਗਿਆ ਤਾਂ ਸ਼ੈਲਰ ਮਾਲਕਾਂ ਲਈ ਝੋਨੇ ਦੀ ਮਿਲਿੰਗ ਕਰਨੀ ਮੁਸ਼ਕਿਲ ਹੋ ਜਾਵੇਗੀ।
ਇਸ ਮੌਕੇ ਰਾਜੇਸ਼ ਡਾਲੀ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਪੂਰਬੀ, ਕੌਂਸਲਰ ਰਾਜਿੰਦਰ ਸਿੰਘ ਜੀਤ, ਸੁਖਵਿੰਦਰ ਸਿੰਘ ਸੁੱਖੀ, ਡਾ:ਅਸ਼ਵਨੀ ਬਾਂਸਲ, ਅਜਮੇਰ ਸਿੰਘ ਪੂਰਬਾ, ਰਮਨਦੀਪ ਸਿੰਘ ਰੰਧਾਵਾ, ਪ੍ਰੇਮ ਚੰਦ ਸ਼ਰਮਾ, ਰਾਜੇਸ਼ ਸਿੰਘੀ, ਸੰਜੂ ਸ਼ਰਮਾ, ਮਦਨ ਚੋਧਰੀ, ਪ੍ਰੇਮ ਸ਼ਰਮਾ, ਅਤੁੱਲ ਬੈਕਟਰ, ਮੋਹੀਤ ਗੋਇਲ, ਸੋਮ ਨਾਥ, ਜਸਪਾਲ ਸਿੰਘ, ਗੋਪਾਲ, ਗਿਰਧਾਰੀ ਲਾਲ, ਦਿਲਮੇਘ ਸਿੰਘ ਖੱਟੜਾ, ਮਦਨ ਲਾਲ, ਅੰਮ੍ਰਿਤ ਲਾਲ ਲੁਟਾਵਾ, ਸੋਮ ਨਾਥ, ਨਰੇਸ਼ ਕੁਮਾਰ ਨੰਦਾ, ਵਿਸ਼ਾਲ ਗੁਪਤਾ ਹਾਜ਼ਰ ਸਨ।ਲੋਕ ਚਰਚਾ ਮੰਗਾ ਲਈ ਸੰਘਰਸ਼ ਕਿਆ ਬਾਤ