Sunday, September 15, 2019

ਗੁੱਗਾ ਜਾਹਿਰ ਪੀਰ ਦੀ ਦਰਗਾਹ ਪਿੰਡ ਮਾਜਰੀ ਨੇੜੇ

ਖੰਨਾ-
ਗੁੱਗਾ ਜਾਹਿਰ ਪੀਰ ਦੀ ਦਰਗਾਹ ਪਿੰਡ ਮਾਜਰੀ ਨੇੜੇ ਸੂਆ ਪੁਲੀ 'ਤੇ ਮੇਲਾ ਕਰਵਾਇਆ ਗਿਆ। ਇਹ ਮੇਲਾ ਬਾਬਾ ਫ਼ਰੀਦ ਨਿਸ਼ਕਾਮ ਸੇਵਾ ਸੁਸਾਇਟੀ ਖੰਨਾ ਦੀ ਚੇਅਰਪਸਰਨ ਬੀਬੀ ਫਾਤਿਮਾ ਜੀ ਦੀ ਅਗਵਾਈ 'ਚ ਹੋਇਆ। ਜਿਸ 'ਚ ਭੰਡਾਰਾ ਵੀ ਕੀਤਾ ਗਿਆ। ਬਾਈ ਮੇਹਰਦੀਨ ਨੇ ਦੱਸਿਆ ਕਿ ਇਹ ਦੂਜਾ ਮੇਲਾ ਸੀ। ਜਿਸ 'ਚ ਇਲਾਕੇ ਦੀਆਂ ਸੰਗਤਾਂ ਵੱਲੋਂ ਵੱਡੀ ਸ਼ਰਧਾ ਰੱਖਦੇ ਹੋਏ ਸਮੂਲੀਅਤ ਕੀਤੀ ਗਈ। ਮੇਲੇ 'ਚ ਲੱਖਾ ਐਂਡ ਪਾਰਟੀ ਵੱਲੋਂ ਭੇਟਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਰੋਜ਼ੀ ਖਾਨਮ, ਅਰਮਾਨ ਗਿੱਲ, ਭੁਪਿੰਦਰ ਸਿੰਘ, ਮਨਜੀਤ ਸਿੰਘ, ਨਾਜ਼ਰ ਸਿੰਘ, ਉਰਮਿਲਾ ਸਾਹਨੇਵਾਲੀਆ, ਸਲੀਮ ਖਾਂ, ਸੌਂਕੀ ਖਾਂ, ਸੋਨੀ ਗਿੱਲ, ਮਹਿਕ ਗਿੱਲ, ਭਗਤ ਦਰਸ਼ਨ ਸਿੰਘ ਬਘੋਰ, ਹਰਜਿੰਦਰ ਸਿੰਘ, ਸਿੰਕਦਰ ਸਿੰਘ ਹਾਜ਼ਰ ਸਨ।