Thursday, October 10, 2019

ਖੰਨਾ ਵਿਖੇ ਪਟਾਕੇ ਵੇਚਣ ਲਈ ਆਰਜ਼ੀ ਦੁਕਾਨਾਂ ਦਾ ਲਾਇਸੰਸ ਦੇਣ ਲਈ ਡਰਾਅ 18 ਅਕਤੂਬਰ ਨੂੰ ਕੱਢਿਆ ਜਾਵੇਗਾY




ਲੁਧਿਆਣਾ, 10 ਅਕਤੂਬ - ਡਿਪਟੀ ਕਮਿਸ਼ਨਰ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਖੰਨਾ ਸਬ-ਡਵੀਜ਼ਨ ਵਿੱਚ ਪਟਾਕੇ ਵੇਚਣ ਲਈ ਅਟਵਾਲ ਪੈਲੇਸ ਦੇ ਨੇੜੇ ਖਾਲੀ ਪਈ ਥਾਂ ਨਿਰਧਾਰਤ ਕੀਤੀ ਗਈ ਹੈ ਅਤੇ ਇਸ ਸਥਾਨ ਲਈ ਤਿੰਨ (3) ਆਰਜ਼ੀ ਦੁਕਾਨਾਂ ਦੇ ਲਾਇਸੰਸ ਜਾਰੀ ਕੀਤੇ ਜਾਣੇ ਹਨ। ਉਹਨਾਂ ਦੱਸਿਆ ਕਿ ਪਟਾਕੇ ਵੇਚਣ ਲਈ ਆਰਜ਼ੀ ਪਟਾਕਿਆਂ ਦੀਆਂ ਦੁਕਾਨਾਂ ਦੇ ਲਾਇਸੰਸ ਪ੍ਰਾਪਤ ਕਰਨ ਦੇ ਇੱਛੁਕ ਵਿਅਕਤੀਪਾਰਟੀਆਂ ਆਪਣੀਆਂ ਅਰਜ਼ੀਆਂ ਮਿਤੀ 13 ਅਕਤੂਬਰ ਤੋਂ ਲੈ ਕੇ 16 ਅਕਤੂਬਰ-2019 ਤੱਕ ਦਫਤਰ ਡਿਪਟੀ ਕਮਿਸ਼ਨਰ, ਲੁਧਿਆਣਾ (ਫੁਟਕਲ ਸ਼ਾਖਾ) ਵਿਖੇ ਜਮ•ਾਂ ਕਰਵਾ ਸਕਦੇ ਹਨ ਅਤੇ ਫਾਰਮ 10 ਅਕਤੂਬਰ ਤੋ 14 ਅਕਤੂਬਰ-2019 ਤੱਕ ਦਫਤਰ ਡਿਪਟੀ ਕਮਿਸ਼ਨਰ, ਲੁਧਿਆਣਾ (ਫੁਟਕਲ ਸ਼ਾਖਾ) ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਉਹਨਾਂ ਦੱਸਿਆ ਕਿ ਆਰਜ਼ੀ ਲਾਇਸੰਸ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਾਰੀ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਜ਼ੀ ਪਟਾਕਿਆਂ ਦੀਆਂ ਦੁਕਾਨਾਂ ਅਲਾਟ ਕਰਨ ਲਈ ਪ੍ਰਾਰਥੀਆਂ ਵੱਲੋ ਜਮ•ਾਂ ਕਰਵਾਏ ਫਾਰਮਾਂ ਦੀ ਪੜਤਾਲ 17 ਅਕਤੂਬਰ, 2019 ਨੂੰ ਬਾਅਦ ਦੁਪਹਿਰ 3.00 ਵਜੇ ਕੀਤੀ ਜਾਵੇਗੀ ਅਤੇ ਮਿਤੀ 18 ਅਕਤੂਬਰ ਨੂੰ ਦੁਪਹਿਰ 12 ਵਜੇ ਬੱਚਤ ਭਵਨ ਦਫ਼ਤਰ ਡਿਪਟੀ ਕਮਿਸ਼ਨਰ, ਮਿੰਨੀ ਸਕੱਤਰੇਤ, ਲੁਧਿਆਣਾ ਵਿਖੇ ਪਾਰਦਰਸ਼ੀ ਢੰਗ ਨਾਲ ਡਰਾਅ ਕੱਢਿਆ ਜਾਵੇਗਾ। ਉਹਨਾਂ ਦੱਸਿਆ ਕਿ ਸਫ਼ਲ ਵਿਅਕਤੀ/ਪਾਰਟੀ 20 ਅਕਤੂਬਰ-2019 ਤੱਕ ਦੁਕਾਨਾਂ ਬਣਾਉਣ ਦਾ ਕੰਮ ਮੁਕੰਮਲ ਕਰਨਗੇ ਅਤੇ 19 ਅਕਤੂਬਰ-2019 ਤੋ ਦਿਵਾਲੀ ਤੱਕ ਪਟਾਕਿਆਂ ਦੀ ਵਿਕਰੀ ਕਰਨ ਦੀ ਮੰਨਜੂਰੀ ਹੋਵੇਗੀ।