Sunday, December 8, 2019

ਮਹਿਲਾ ਡਾਕਟਰ ਦੇ ਨਾਲ ਹੈਵਾਨੀਅਤ ਤੇ ਦਰਦਨਾਕ ਹਰਕਤ ਨਾਲ ਸਾਰਾ ਦੇਸ਼ ਸ਼ਰਮਸ਼ਾਰ ਹੈ।

ਹੈਦਰਾਬਾਦ ਦੀ ਮਹਿਲਾ ਡਾਕਟਰ ਦੇ ਨਾਲ ਹੈਵਾਨੀਅਤ ਤੇ ਦਰਦਨਾਕ ਹਰਕਤ ਨਾਲ ਸਾਰਾ ਦੇਸ਼ ਸ਼ਰਮਸ਼ਾਰ ਹੈ। ਇਹ ਹਰਕਤ ਕਰਨ ਵਾਲੇ ਮੁਲਜ਼ਮਾਂ ਨੂੰ ਹੈਦਰਾਬਾਦ ਦੀ ਪੁਲਿਸ ਵੱਲੋਂ ਇੰਨਕਾਊਟਰ ਕਰਕੇ ਦਿੱਤੀ ਸਜ਼ਾ ਸਲਾਘਾਯੋਗ ਹੈ।ਪ੍ਰਧਾਨ ਅਸ਼ਵਨੀ ੁਸ਼ਰਮਾ, ਸੈਕਟਰੀ ਰਾਕੇਸ਼ ਮਿੱਤਲ, ਖ਼ਜਾਨਚੀ ਹਰੀਸ਼ ਬਾਂਸਲ, ਚੇਅਰਮੈਨ ਰਾਜ਼ੇਸ ਜੈਨ, ਪੀਆਰਓ ਸੋਮ ਨਾਲ ਲੁਟਾਵਾ, ਸੁਰਿੰਦਰ ਸਿੰਘ, ਸੁਖਦੇਵ ਮਿੱਡਾ ਆਦਿ ਨੇ ਹੈਦਰਾਬਾਦ ਕਾਂਡ ਦੀ ਨਿੰਦਾ ਕੀਤੀ ਤੇ ਪਿਲਸ ਦਾ ਧੰਨਵਾਦ ਕੀਤਾ। ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੁਲਿਸ ਦੀ ਇਸ ਕਾਰਵਾਈ ਨਾਲ ਦੇਸ਼ ਦੀਆਂ ਔਰਤਾਂ ਦੇ ਮਨਾਂ ਅੰਦਰ ਆਤਮ ਵਿਸਵਾਸ਼ ਵਧਿਆ ਹੈ। ਉਨ੍ਹਾਂ ਨੂੰ ਆਪਣੀ ਸੁਰੱਖਿਆ ਲਈ ਨਵੀਂ ਊਮੀਦ ਜਾਗੀ ਹੈ। ਹੈਦਰਾਬਾਦ ਦੀ ਘਿਨਾਉਣ ਹਰਕਤ ਨਾਲ ਜਿੱਥੇ ਦੇਸ਼ ਦੀਆਂ ਔਰਤਾਂ ਦੇ ਦਿਲਾਂ 'ਚ ਡਰ ਦਾ ਮਾਹੌਲ ਬਣਿਆ ਸੀ, ਉਹ ਪੁਲਿਸ ਦੀ ਕਾਰਵਾਈ ਨਾਲ ਖ਼ਤਮ ਹੋ ਗਿਆ ਹੈ। ਕਲੱਬ ਦੇ ਅਹੇਦੇਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਬਰ ਜਿਨਾਹ ਨਾਲ ਸਬੰਧਿਤ ਜਿਹੜੇ ਵੀ ਮਾਮਲੇ ਅਧੂਰੇ ਹਨ, ਉਨ੍ਹਾਂ ਦਾ ਜਲਦੀ ਤੋਂ ਜਲਦੀ ਨਿਬੇੜਾ ਕਰਕੇ ਪਰਿਵਾਰਾਂ ਤੇ ਪੀੜ੍ਹਤਾ ਨੂੰ ਇਨਸਾਫ਼ ਦਿੱਤਾ ਜਾਵੇ।