Friday, January 10, 2020

ਬੱਲੇ ਬੱਲੇ ਸਤਨਾਮ ਸਿੰਘ ਸੋਨੀ

ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ ਪਿੰਡਾਂ ਦੀ ਨੁਹਾਰ ਬਦਲਣ ਲਈ ਨਿਵੇਕਲੀ ਤਰ੍ਹਾਂ ਦੀ ਪਹਿਲ ਕੀਤੀ ਗਈ ਹੈ। ਜਿਸ ਤਹਿਤ ਪਿੰਡਾਂ ਦੇ ਸਰਪੰਚਾਂ ਨੂੰ ਬੁਲਾ ਕੇ ਪਿੰਡਾਂ ਦੇ ਹੋਣ ਵਾਲੇ ਕਾਰਜਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ, ਉੱਥੇ ਹੀ ਸਰਪੰਚਾਂ-ਪੰਚਾਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਬਲਾਕ ਸੰਮਤੀ ਖੰਨਾ 'ਚ ਅਜਿਹਾ ਉਪਰਾਲਾ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ। ਚੇਅਰਮੈਨ ਸਤਨਾਮ ਸਿੰਘ ਵੱਲੋਂ ਸ਼ੁੱਕਰਵਾਰ ਨੂੰ ਜੋਨ ਵਾਈਜ਼ ਸਰਪੰਚਾਂ ਨਾਲ ਬੈਠਕ ਕੀਤੀ ਗਈ। ਜਿਸ 'ਚ ਸਰਪੰਚਾਂ ਤੋਂ ਪਿੰਡਾਂ 'ਚ ਪਹਿਲ ਦੇ ਆਧਾਰ 'ਤੇ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਮੰਗਿਆ ਗਿਆ। ਚੇਅਰਮੈਨ ਸੋਨੀ ਨੇ ਦੱਸਿਆ ਕਿ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਨਿਰਦੇਸ਼ਾਂ 'ਤੇ ਪਿੰਡਾਂ ਦਾ ਬਗ਼ੈਰ ਪੱਖਪਾਤ ਤੋਂ ਵਿਕਾਸ ਕੀਤਾ ਜਾਵੇਗਾ। ਹਲਕੇ ਦੇ ਪੰਜ-ਪੰਜ ਪਿੰਡਾਂ ਦੀ ਚੋਣ ਕਰਕੇ ਸਰਪੰਚਾਂ ਦੀ ਇੱਛਾ ਮੁਤਾਬਿਕ ਐਜ਼ੁਕੇਸ਼ਨ ਪਾਰਕ, ਆਂਗਨਵਾੜੀ ਸੈਂਟਰ, ਹਾਈ-ਫਾਈ ਪਿੰਡਾਂ ਦੀਆਂ ਸੱਥਾਂ, ਸਪੋਰਟਸ ਪਾਰਕ, ਪੰਚਾਇਤ ਤੇ ਮਨਰੇਗਾ ਭਵਨ ਉਸਾਰੇ ਜਾਣਗੇ। ਇਹ ਕੰਮਾਂ ਲਈ ਸਰਕਾਰ ਤੋਂ ਗ੍ਰਾਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਚੇਅਰਮੈਨ ਵੱਲੋਂ ਉਕਤ ਕੰਮਾਂ ਸਬੰਧੀ ਸਰਪੰਚਾਂ ਨਾਲ ਚਰਚਾ ਕੀਤੀ ਗਈ ਤੇ ਇੰਨ੍ਹਾਂ ਕੰਮਾਂ ਲਈ ਸਰਪੰਚਾਂ ਤੋਂ ਡਿਮਾਂਡ ਮੰਗੀ ਗਈ। ਇਸ ਮੌਕੇ ਬਲਾਕ ਕਾਂਗਰਸ ਦਿਹਾਤੀ ਪ੍ਰਧਾਨ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਯਾਦਵਿੰਦਰ ਸਿੰਘ ਲਿਬੜਾ, ਹਰਪਾਲ ਸਿੰਘ ਘੁੰਗਰਾਲੀ, ਅਵਤਾਰ ਸਿੰਘ ਕੋਟਲਾ ਢੱਕ, ਰੂਪ ਸਿੰਘ ਰਾਏਪੁਰ, ਬਲਜੀਤ ਕੌਰ ਮਹਿੰਦੀਪੁਰ, ਜਗਜੀਵਨ ਸਿੰਘ ਮਿੰਟਾਂ ਕਿਸ਼ਨਗੜ੍ਹ, ਜਗਜੀਤ ਸਿੰਘ ਜੱਗੀ ਜਸਪਾਲੋਂ, ਹਰਬਿੰਦਰ ਸਿੰਘ ਮੋਹਨਪੁਰ, ਦਰਸ਼ਨ ਸਿੰਘ ਗਿੱਲ ਕੰਮਾਂ, ਰਾਕੇਸ਼ ਗੋਪਾਲ ਈਸ਼ਨਪੁਰਾ, ਕੇਸਰ ਸਿੰਘ ਹੋਲ, ਸੁਦਾਗਰ ਸਿੰਘ ਰਾਜੇਵਾਲ, ਦਵਿੰਦਰ ਸਿੰਘ ਕੌੜੀ, ਪਾਲ ਸਿੰਘ ਦਹਿੜੂ, ਗੁਰਦਰਸ਼ਨ ਸਿੰਘ ਚੌਕਹੀ ਹਾਜ਼ਰ ਸਨ।