Wednesday, February 5, 2020

ਅਰਦਾਸ ਕਰਕੇ ਸ਼ੁਰੂ ਕੀਤਾ ਮਾਡਲ ਟਾਊਨ 'ਚ ਸੀਵਰੇਜ ਪਾਉਣ ਦਾ ਅਰੰਭ ਨਾਗਪਾਲ ਨੇ


ਖੰਨਾ, 5 ਫਰਵਰੀ -ਅੱਜ ਸ਼ਹਿਰ ਦੇ ਵਾਰਡ ਨੰਬਰ 12 'ਚ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਵਾਰਡ ਕੌਂਸਲਰ ਗੁਰਮੀਤ ਨਾਗਪਾਲ ਨੇ ਵਾਰਡ 'ਚ ਸੀਵਰੇਜ ਤੋਂ ਸੱਖਣੇ ਖੇਤਰ 'ਚ ਸੀਵਰੇਜ ਪਾਉਣ ਦਾ ਕਾਰਜ ਅਰਦਾਸ ਕਰਕੇ ਸ਼ੁਰੂ ਕੀਤਾ। ਕੌਂਸਲਰ ਨਾਗਪਾਲ ਨੇ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਪ੍ਰਧਾਨ ਨਗਰ ਕੌਂਸਲ ਵਿਕਾਸ ਮਹਿਤਾ ਦਾ ਧੰਨਵਾਦ ਕੀਤਾ, ਜਿਹਨਾਂ ਦੇ ਸਹਿਯੋਗ ਸਦਕਾ ਉਹਨਾਂ ਦੇ ਵਾਰਡ 'ਚ ਵਿਕਾਸ ਕਾਰਜ ਸਮੇਂ ਸਮੇਂ 'ਤੇ ਹੋ ਰਹੇ ਹਨ। ਨਾਗਪਾਲ ਨੇ ਦੱਸਿਆ ਕਿ ਵਾਰਡ ਦੇ ਕੁੱਝ ਖੇਤਰਾਂ 'ਚ ਸੀਵਰੇਜ ਪਾਉਣ ਦਾ ਕੰਮ ਰਹਿੰਦਾ ਸੀ ਪਰ ਵਿਧਾਇਕ ਕੋਟਲੀ ਅਤੇ ਪ੍ਰਧਾਨ ਮਹਿਤਾ ਦੀ ਉਸਾਰੂ ਸੋਚ ਸਦਕਾ ਵਾਰਡ ਨੂੰ ਪੂਰਣ ਰੂਪ 'ਚ ਸੀਵਰੇਜ ਸਹੂਲਤ ਮਿਲ ਗਈ ਹੈ, ਜਿਸ ਨਾਲ ਹੁਣ ਭਵਿੱਖ 'ਚ ਸਮੁੱਚੇ ਮਾਡਲ ਟਾਊਨ ਅਤੇ ਬੰਗਾਲਾ ਬਸਤੀ ਦੇ ਲੋਕਾਂ ਨੂੰ ਬਰਸਾਤੀ ਪਾਣੀ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਚਿੰਤਾ ਖਤਮ ਹੋ ਗਈ ਹੈ। ਉਹਨਾਂ ਕਿਹਾ ਕਿ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੀ ਵਿਕਾਸ ਪੱਖੀ ਸੋਚ ਸਦਕਾ ਸ਼ਹਿਰ 'ਚ ਵਿਕਾਸ ਕਾਰਜਾਂ ਦੀ ਹਨੇਰੀ ਆਈ ਹੋਈ ਹੈ, ਜਿਸ ਕਾਰਨ ਵਿਰੋਧੀਆਂ ਦੇ ਬੁੱਲਾਂ 'ਤੇ ਸਿਕਰੀ ਆਈ ਹੋਈ ਹੈ। ਨਾਗਪਾਲ ਨੇ ਕਿਹਾ ਕਿ ਉਹਨਾਂ ਨੇ ਪਿਛਲੀਆਂ ਚੋਣਾਂ ਦੌਰਾਨ ਵਾਰਡ ਵਾਸੀਆਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਹੈ। ਉਹਨਾਂ ਕਿਹਾ ਕਿ ਵਾਰਡ ਵਾਸੀਆਂ ਦੇ ਹਿੱਤ ਉਹਨਾਂ ਲਈ ਪਹਿਲਾਂ ਹਨ ਅਤੇ ਵਾਰਡ ਵਾਸੀਆਂ ਦੇ ਹਿੱਤਾਂ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਮੌਕੇ ਚਰਨਜੀਤ ਸਿੰਘ ਚੰਨੀ, ਭਗਤ ਰਾਮ ਸਰਹੱਦੀ, ਹਰਚਰਨਜੀਤ ਅਰੋੜਾ, ਸਨਮੁੱਖ ਦਾਸ ਸਰਹੱਦੀ, ਰਾਮ ਚਰਨ, ਸੁਰਿੰਦਰ ਨਾਰੰਗ, ਰੋਸ਼ਨ ਲਾਲ, ਸ਼ਾਮ ਲਾਲ ਮਾਟਾ, ਕੁਲਵਿੰਦਰ ਸਿੰਘ ਗਰੇਵਾਲ ਵੀ ਹਾਜਰ ਸਨ ਲੋਕ ਚਰਚਾ ਨਾਗਪਾਲ ਤੇਰਾ ਜਵਾਬ ਨਹੀਂ