Tuesday, May 5, 2020

ਰੂਰਲ ਮੈਡੀਕਲ ਅਫ਼ਸਰਾਂ ਨੂੰ 4-9-14 ਦੇ ਤਨਖ਼ਾਹ ਸਕੇਲ ਲਾਗੂ ਹੋਣ ਦੀ ਆਸ

ਖੰਨਾ---ਰੂਰਲ ਮੈਡੀਕਲ ਅਫ਼ਸਰਾਂ ਨੂੰ 4-9-14 ਦੇ ਤਨਖ਼ਾਹ ਸਕੇਲ ਲਾਗੂ ਹੋਣ ਦੀ ਆਸ ਬੱਝ ਗਈ ਹੈ। ਕੋਰੋਨਾ ਸੰਕਟ 'ਚ ਵਧੀਆਂ ਸੇਵਾਵਾਂ ਸਹਾਈ ਬਣੀਆਂ ਹਨ। ਰੂਰਲ ਮੈਡੀਕਲ ਆਫਿਸਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਦੀਪਇੰਦਰ ਸਿੰਘ ਭਸੀਨ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡਾਇਰੈਕਟਰ ਪੇਂਡੂ ਵਿਕਾਸ ਦੀ ਅਗਵਾਈ 'ਚ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਸੋਮਵਾਰ (4 ਮਈ) ਨੂੰ ਦੁਪਹਿਰ ਤੱਕ ਆਪਣੀ ਖਰੜਾ ਰਿਪੋਰਟ ਪੇਸ਼ ਕਰੇਗੀ ਤੇ ਮੰਗਲਵਾਰ (5 ਮਈ) ਦੁਪਹਿਰ ਤੱਕ ਆਪਣੀ ਅੰਤਮ ਰਿਪੋਰਟ ਪੇਸ਼ ਕਰੇਗੀ। ਜਿਸ ਕਮੇਟੀ ਨੂੰ ਆਰਐੱਮਓ ਦੇ 4-9-14 ਦੇ ਤਨਖਾਹ ਸਕੇਲ ਦੇ ਲਾਗੂ ਕਰਨ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਜਿਸ 'ਚ 6 ਮਈ ਦੀ ਕੈਬਨਿਟ 'ਚ ਵਿਚਾਰਿਆ ਜਾਵੇਗਾ। ਡਾ. ਭਸੀਨ ਨੇ ਕਿਹਾ ਕਿ ਪੰਜ ਸਾਲ ਤੋਂ 4-9-14 ਸਕੇਲਾਂ ਦੀ ਮੰਗ ਨੂੰ ਲੈ ਕੇ ਆਰਐੱਮਓ ਸੰਘਰਸ਼ਸ਼ੀਲ ਸਨ ਪਰ ਹੁਣ ਤੱਕ ਕਿਸੇ ਨੇ ਗੰਭੀਰਤਾ ਨਾਲ ਨਹੀਂ ਲਿਆ ਸੀ। ਕਰੋਨਾ ਸੰਕਟ ਦੇ ਆਉਣ ਕਰਕੇ ਰੂਰਲ ਡਿਵੈਲਪਮੈਂਟ ਆਫਿਸਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਏਐੱਸ ਭੁੱਲਰ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਵਿੰਦਰਜੀਤ ਸਿੰਘ ਸੰਧੂ ਦੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਬਾਜਵਾ ਨਾਲ ਮੀਟਿੰਗ ਕੀਤੀ ਗਈ। ਜਿਸ 'ਚ ਰੂਰਲ ਮੈਡੀਕਲ ਅਫਸਰਾਂ ਵਲੋਂ ਇਸ ਸੰਕਟ ਦੌਰਾਨ ਪਾਏ ਜਾ ਰਹੇ ਯੋਗਦਾਨ ਨੂੰ ਦੱਸਿਆ ਗਿਆ। ਮੰਤਰੀ ਨੇ ਰੂਰਲ ਮੈਡੀਕਲ ਅਫਸਰਾਂ ਦੀ ਹੌਂਸਲਾ ਅਫਜਾਈ ਲਈ 4-9-14 ਲਾਗੂ ਕਰਨ ਦਾ ਭਰੋਸਾ ਦਿੱਤਾ ਤੇ ਤੁਰੰਤ ਕਮੇਟੀ ਬਣਾਈ। ਸੂਬਾ ਪ੍ਰਧਾਨ ਡਾ. ਦੀਪਇੰਦਰ ਭਸੀਨ ਤੇ ਉਨ੍ਹਾਂ ਦੇ ਸਾਥੀਆਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤੇ ਰੂਰਲ ਡਿਵੈਲਪਮੈਂਟ ਆਫਿਸਰ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਸਰਕਾਰ ਉਨ੍ਹਾਂ ਦਾ 4-9-14 ਸਕੇਲ ਦੇ ਕੇ ਹੌਂਸਲਾ ਵਧਾ ਸਕਦੀ ਹੈ। ਉਹ ਹੋਰ ਵੱਧ ਹੌਸਲੇ ਤੇ ਲਗਨ ਨਾਲ ਕੰਮ ਕਰਨਗੇ। ਲੋਕ ਚਰਚੇ ਲੱਗੇ ਰਹੋ