Sunday, May 31, 2020

ਪ੍ਰਾਇਮਰੀ ਸਕੂਲ ਖੰਨਾ-8 ਦੇ ਬੱਚਿਆਂ ਨੇ ਐਂਟੀ ਤੰਬਾਕੂ ਦਿਵਸ ਮਨਾਇਆਖੰਨਾ--
ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਅਧਿਆਪਕ ਬੱਚਿਆਂ ਨੂੰ ਘਰਾਂ ਵਿੱਚ ਲਗਾਤਾਰ ਆਨਲਾਈਨ ਸਿੱਖਿਆ ਦੇ ਰਹੇ ਹਨ। ਉੱਥੇ ਬੱਚਿਆਂ ਨੂੰ ਨੈਤਿਕ ਸਿੱਖਿਆ, ਸਮਾਜਿਕ ਕਦਰਾਂ ਕੀਮਤਾਂ,ਜ਼ਿੰਦਗੀ ਵਿੱਚ ਆਉਣਾ ਵਾਲੀਆਂ ਸਮੱਸਿਆਵਾਂ,ਬਿਮਾਰੀਆਂ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਵੀ ਸੁਚੇਤ ਕਰ ਰਹੇ ਹਨ।ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਅੱਜ ਐਂਟੀ ਵਿਸ਼ਵ ਤੰਬਾਕੂ ਦਿਵਸ ਮਨਾਇਆ ਗਿਆ।ਅਧਿਆਪਕਾਂ ਵੱਲੋਂ ਬੱਚਿਆਂ ਨੂੰ ਤੰਬਾਕੂ ਤੇ ਹੋਰ ਨਸ਼ਿਆਂ ਕਾਰਨ ਮਨੁੱਖ ਦੀ ਜ਼ਿੰਦਗੀ ਤੇ ਉਸ ਦੇ ਸਰੀਰ ਤੇ ਮਾੜੇ ਪੈ ਰਹੇ ਪ੍ਰਭਾਵਾਂ ਬਾਰੇ ਦੱਸਿਆ। ਬੱਚਿਆਂ ਨੂੰ ਨਸ਼ਿਆਂ ਤੋਂ ਬਚਣ ਤੇ ਇਸ ਸਮਾਜਿਕ ਬੁਰਾਈ ਲਈ ਸਮਾਜ ਨੂੰ ਜਾਗਰੂਕ ਕਰਨ ਲਈ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਗਿਆ। ਤੰਬਾਕੂ ਦੁਨੀਆਂ ਵਿੱਚ ਮੁੰਹ,ਗਲੇ ਦਾ ਕੈਂਸਰ, ਫੇਫੜਿਆ ਦੇ ਰੋਗਾਂ ਕਾਰਨ ਲੱਖਾਂ ਲੋਕਾਂ ਦੀ ਜਾਨ ਲੈ ਚੁੱਕਾ ਹੈ।ਵਿਸ਼ਵ ਐਂਟੀ ਤੰਬਾਕੂ ਦਿਵਸ ਤੇ ਸਕੂਲ ਦੇ ਬੱਚਿਆਂ ਦੇ ਸਲੋਗਨ,ਪੋਸਟਰ ਤੇ ਹੋਰ ਵਿੱਦਿਅਕ ਮੁਕਾਬਲੇ ਕਰਵਾਏ ਗਏ।ਸਕੂਲ ਮੁਖੀ ਸਤਵੀਰ ਸਿੰਘ ਰੌਣੀ ਨੇ ਦੱਸਿਆ ਵਿਸ਼ਵ ਸਿਹਤ ਸੰਗਠਨ ਵੱਲੋਂ ਐਂਟੀ ਤੰਬਾਕੂ ਦਿਵਸ ਦੁਨੀਆਂ ਵਿੱਚ ਲੋਕਾਂ ਦੀ ਸਿਹਤ ਤੇ ਪੈ ਰਹੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਮਨਾਇਆ ਜਾਂਦਾ ਹੈ,ਤੰਬਾਕੂ ਤੇ ਹੋਰ ਨਸ਼ਿਆਂ ਕਾਰਨ ਹਜ਼ਾਰਾਂ ਲੋਕਾਂ ਦੀ ਜ਼ਾਨਾਂ ਜਾਂਦੀਆਂ ਹਨ। ਸਕੂਲ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸਮਾਜ ਤੇ ਪਰਿਵਾਰ ਵਿੱਚੋਂ ਤੰਬਾਕੂ ਦੇ ਮਾੜੇ ਪ੍ਰਭਾਵਾਂ ਨੂੰ ਖਤਮ ਕਰਨ ਲਈ ਇਸ ਦੀ ਵਰਤੋਂ ਤੋਂ ਬਚਣ ਲਈ ਸਮਾਜ ਨੂੰ ਪ੍ਰੇਰਿਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ।ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਅਤੇ ਜੇਤੂ ਬੱਚਿਆਂ ਨੂੰ ਇਨਾਮ, ਸਨਮਾਨ ਅਤੇ ਹੌਸਲਾ ਅਫਜਾਈ ਵੀ ਦਿੱਤੀ ਗਈ। ਬੱਚਿਆਂ ਨੂੰ ਨੈਤਿਕ ਸਿੱਖਿਆ ਦੇ ਮੁਕਾਬਲਿਆਂ ਲਈ ਪ੍ਰੇਰਿਤ ਕਰਨ ਲਈ ਸ.ਨਵਦੀਪ ਸਿੰਘ,ਮੈਡਮ ਪ੍ਰੋਮਿਲਾ,ਮੈਡਮ ਮੀਨੂੰ,ਕਿਰਨਜੀਤ ਕੌਰ,ਅਮਨਦੀਪ ਕੌਰ,ਮੈਡਮ ਨੀਲੂ ਮਦਾਨ, ਮੈਡਮ ਮੋਨਾ ਸ਼ਰਮਾ,ਬਲਵੀਰ ਕੌਰ, ਮੈਡਮ ਮਨੂੰ ਸ਼ਰਮਾ, ਮੈਡਮ ਨੀਲਮ ਸਪਨਾ,ਨਰਿੰਦਰ ਕੌਰ, ਕੁਲਵੀਰ ਕੌਰ,ਅੰਜਨਾ ਸ਼ਰਮਾ,ਰਛਪਾਲ ਕੌਰ ਅਧਿਆਪਕਾਂ ਨੇ ਪੂਰਾ ਸਹਿਯੋਗ ਦਿੱਤਾ।