ਖੰਨਾ - ਪੰਜਾਬ ਮਿਊਂਸੀਪਲ ਚੋਣਾਂ ਰੂਲਜ਼ 1994 ਤਹਿਤ ਰਾਜ ਚੋਣ ਕਮਿਸ਼ਨ ਵੱਲੋਂ ਸਾਲ 2020-21 ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਵੱਖ-ਵੱਖ ਸ੍ਰੇਣੀਆਂ ਅਨੁਸਾਰ ਖਰਚਾ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਸਾਲ 2020-21 ਵਿੱਚ ਹੋਣ ਜਾ ਰਹੀਆਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 6 ਨਗਰ ਕੌਸਲਾਂ ਦੀਆਂ ਆਮ ਚੋਣਾਂ (ਜਗਰਾਂਉ, ਰਾਏਕੋਟ, ਦੋਰਾਹਾ, ਪਾਇਲ, ਖੰਨਾ ਅਤੇ ਸਮਰਾਲਾ) ਅਤੇ 2 ਨਗਰ ਪੰਚਾਇਤਾਂ ਦੀ ਜ਼ਿਮਨੀ ਚੋਣ (1 ਮੁਲਾਂਪੁਰ ਦਾਖ਼ਾ ਦੇ ਵਾਰਡ ਨੰਬਰ 8 ਅਤੇ 1 ਨਗਰ ਪੰਚਾਇਤ ਸਾਹਨੇਵਾਲ ਦੇ ਵਾਰਡ ਨੰਬਰ 6) ਕਰਵਾਉਣ ਸਮੇਂ, ਇਨ੍ਹਾਂ ਚੋਣਾਂ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਇਲੈਕਸ਼ਨ 2021 ਵਿੱਚ ਵੱਖ-ਵੱਖ ਸ੍ਰੇਣੀਆਂ ਅਨੁਸਾਰ ਖਰਚ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਉਨ੍ਹਾ ਦੱਸਿਆ ਕਿ ਨਗਰ ਨਿਗਮ ਦਾ ਉਮੀਦਵਾਰ 3 ਲੱਖ ਤੱਕ ਖਰਚਾ ਕਰ ਸਕਦਾ ਹੈ, ਕਲਾਸ-1 ਵਿੱਚ ਨਗਰ ਕੌਸਲ ਖੰਨਾ ਤੇ ਜਗਰਾਉਂ ਦਾ ਉਮੀਦਵਾਰ 2 ਲੱਖ 70 ਹਜ਼ਾਰ, ਕਲਾਸ-2 ਵਿੱਚ ਨਗਰ ਕੌਸਲ ਦੋਰਾਹਾ, ਰਾਏਕੋਟ ਤੇ ਸਮਰਾਲਾ ਦਾ ਉਮੀਦਵਾਰ 1 ਲੱਖ 70 ਹਜ਼ਾਰ, ਕਲਾਸ-3 ਵਿੱਚ ਨਗਰ ਕੌਂਸਲ ਪਾਇਲ ਦਾ ਉਮੀਦਵਾਰ 1 ਲੱਖ 45 ਹਜ਼ਾਰ ਤੱਕ ਖਰਚ ਕਰ ਸਕਦਾ ਹੈ। ਇਸ ਤੋਂ ਇਲਾਵਾ ਨਗਰ ਪੰਚਾਇਤ ਸਾਹਨੇਵਾਲ, ਮੁੱਲਾਂਪੁਰ ਦਾਖਾ ਦਾ ਉਮੀਦਵਾਰ 1 ਲੱਖ 5 ਹਜ਼ਾਰ ਤੱਕ ਦਾ ਖਰਚ ਕਰ ਸਕਦਾ ਹੈ।