ਨਤੀਜਾ 100 ਫ਼ੀਸਦੀ ਰਿਹਾ
ਖੰਨਾ, -ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਬੀ.ਕਾਮ-2 ਸਮੈਸਟਰ ਦੇ ਐਲਾਨੇ ਨਤੀਜੇ ਵਿਚ ਏ.ਐੱਸ ਕਾਲਜ ਖੰਨਾ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਕਾਲਜ ਦੇ ਪਿ੍ੰਸੀਪਲ ਡਾ.ਆਰ.ਐੱਸ ਝਾਂਜੀ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਆਯੂਸ਼ੀ ਠਾਕੁਰ ਨੇ 92.57 ਫ਼ੀਸਦੀ ਅੰਕ ਲੈ ਕੇ ਕਾਲਜ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਜਦਕਿ ਰਾਧਿਕਾ ਨੇ 91.81 ਫ਼ੀਸਦੀ ਅੰਕ ਹਾਸਲ ਕਰ ਕੇ ਦੂਸਰਾ ਅਤੇ ਵੰਸ਼ਿਕਾ ਨੇ 90.45 ਫ਼ੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ | ਪਿ੍ੰਸੀਪਲ ਡਾ. ਆਰ.ਐੱਸ ਝਾਂਜੀ ਨੇ ਨਤੀਜੇ ਵਿਚ ਵਧੀਆ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕਾਲਜ ਸਟਾਫ਼ ਮੈਂਬਰਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ |ਲੋਕ ਚਰਚਾ ਕਿਆ ਬਾਤ