Tuesday, November 2, 2021

 ਖੰਨਾ, 


-ਬੀਤੇ ਦਿਨੀਂ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪੰਜਾਬ ਯੂਥ ਕਾਂਗਰਸ ਵਲੋਂ 'ਯੰਗ ਇੰਡੀਆ ਦੇ ਬੋਲ' ਤਹਿਤ ਸੂਬਾ ਪੱਧਰੀ ਭਾਸ਼ਣ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਲੋਕਤੰਤਰ ਦੇ ਵਿਸ਼ੇ 'ਤੇ ਬੋਲਦਿਆਂ ਖੰਨਾ ਤੋਂ ਯੂਥ ਕਾਂਗਰਸੀ ਆਗੂ ਅਤੇ ਕੌਂਸਲਰ ਗੁਰਮੀਤ ਸਿੰਘ ਨਾਗਪਾਲ ਨੇ ਪਹਿਲਾ ਸਥਾਨ ਹਾਸਲ ਕਰਕੇ ਨਾ ਸਿਰਫ਼ ਖੰਨਾ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ, ਸਗੋਂ ਉਹ 14 ਨਵੰਬਰ ਨੂੰ ਦਿੱਲੀ ਵਿਖੇ ਹੋਣ ਜਾ ਰਹੇ ਕੌਮੀ ਪੱਧਰ ਦੇ ਮੁਕਾਬਲੇ ਲਈ ਵੀ ਚੁਣੇ ਗਏ | ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਰਹੇ ਇਸ ਮੁਕਾਬਲੇ 'ਚ ਪੰਜਾਬ ਭਰ ਦੇ ਸਾਰੇ ਜ਼ਿਲਿਆਂ ਤੋਂ ਪਹੁੰਚੇ ਕੁੱਲ 73 ਬੁਲਾਰਿਆਂ ਨੇ ਹਿੱਸਾ ਲਿਆਮੁਕਾਬਲਿਆਂ ਦੌਰਾਨ ਪ੍ਰਬੰਧਕਾਂ ਵਲੋਂ ਭਾਗੀਦਾਰਾਂ ਨੂੰ ਵੱਖ-ਵੱਖ ਵਿਸ਼ੇ 'ਤੇ ਬੋਲਣ ਲਈ ਕਿਹਾ ਗਿਆ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕੀਤੀ ਪ੍ਰੋਗਰਾਮ ਦੇ ਇੰਚਾਰਜ ਇਖਤਿਆਰ ਅਹਿਮਦ, ਪੰਜਾਬ ਇੰਚਾਰਜ ਮੁਕੇਸ਼ ਕੁਮਾਰ, ਅਮਿਤ ਬਾਵਾ (ਪ੍ਰਮੁੱਖ ਬੁਲਾਰੇ ਆਈ. ਵਾਈ. ਸੀ.) ਅਤੇ ਪੰਜਾਬ ਯੂਥ ਕਾਂਗਰਸ ਦੀ ਲੀਡਰਸ਼ਿਪ ਦੀ ਮੌਜੂਦਗੀ 'ਚ ਇਹ ਮੁਕਾਬਲਾ ਕਰਵਾਇਆ ਗਿਆ ਮੁਕਾਬਲਿਆਂ ਦੌਰਾਨ ਐਡੀਸ਼ਨਲ ਐਡਵੋਕੇਟ ਜਨਰਲ ਹਰਸਿਮਰਜੀਤ ਸਿੰਘ ਟਿੱਕਾ, ਚੀਫ਼ ਆਡੀਟਰ ਸਿਮਰਜੋਤ ਸਿੰਘ ਵਲੋਂ ਜੱਜ ਦੀ ਭੂਮਿਕਾ ਨਿਭਾਈ, ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵਲੋਂ ਨਾਗਪਾਲ ਨੂੰ 25 ਹਜ਼ਾਰ ਰੁਪਏ ਦਾ ਨਕਦ ਇਨਾਮ, ਸਨਮਾਨ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਗਿਆ ਲੋਕ ਚਰਚਾ ਕੀਆ ਬਾਤ.