Monday, November 1, 2021

ਪੰਜਾਬ ਦੀਆਂ ਵੱਖ ਵੱਖ ਉਦਯੋਗਿਕ ਤੇ ਵਪਾਰਕ ਜਥੇਬੰਦੀਆਂ ਦੇ ਇੱਕ ਵਿਸ਼ੇਸ਼ ਵਫਦ ਨਾਲ ਮੀਟਿੰਗ ਖੰਨਾ ਵਿਖੇ

ਖੰਨਾ---
ਪੰਜਾਬ ਦੀਆਂ ਵੱਖ ਵੱਖ ਉਦਯੋਗਿਕ ਤੇ ਵਪਾਰਕ ਜਥੇਬੰਦੀਆਂ ਦੇ ਇੱਕ ਵਿਸ਼ੇਸ਼ ਵਫਦ ਨਾਲ ਮੀਟਿੰਗ ਖੰਨਾ ਵਿਖੇ ਸਰਦਾਰ ਗੁਰਕੀਰਤ ਸਿੰਘ ਕੋਟਲੀ ਇੰਡਸਟਰੀ ਮੰਤਰੀ ਪੰਜਾਬ ਨੇ ਕੀਤੀ ਜਿਸ ਵਿੱਚ ਇੰਡਸਟਰੀ ਤੇ ਵਪਾਰ ਨਾਲ ਸੰਬੰਧਿਤ ਮੁਸ਼ਕਿਲਾਂ ਦੀ ਚਰਚਾ ਹੋਈ ਮੰਤਰੀ ਨੇ ਇੰਡਸਟਰੀ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਹਰੇਕ ਕਿਸਮ ਦੀਆਂ ਤਕਲੀਫਾਂ ਦਾ ਹੱਲ ਬਹੁਤ ਜਲਦੀ ਕੀਤਾ ਜਾਵੇਗਾ । ਖਾਸ ਤੌਰ ਤੇ ਇੰਡਸਟਰੀਅਲ ਫੋਕਲ ਪੁਆਇੰਟ ਖੰਨਾ ,ਫਲੋਰ ਮਿੱਲ ਐਸੋਸੀਏਸ਼ਨ ਖੰਨਾ , ਕੈਟਲ ਫੀਡ ਐਸੋਸੀਏਸ਼ਨ ਖੰਨਾ ,ਆਲ ਰੀਰੋਲਿੰਗ ਮਿੱਲਜ਼ ਖੰਨਾ  ਅਤੇ ਹੋਰ ਉਦਯੋਗਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ।  ਇਸ ਮੀਟਿੰਗ ਵਿੱਚ ਪੀ ਐਸ ਆਈ ਈ ਸੀ ਦੇ  ਮੈਨੇਜਿੰਗ ਡਾਇਰੈਕਟਰ ਅਮਿਤ ਕੁਮਾਰ , ਉਦਯੋਗ ਤੇ ਵਣਜ ਦੇ ਨਿਰਦੇਸ਼ਕ ਸਿਬਿਨ ਸੀ ,ਚੀਫ ਇੰਜੀਨੀਅਰ ਸੁਖਦੀਪ ਸਿੰਘ ਢੀਂਢਸਾ , ਫੋਕਲ ਪੁਆਇੰਟ ਪ੍ਰਧਾਨ  ਤਜਿੰਦਰ ਸ਼ਰਮਾ ,ਗੁਰਪ੍ਰੀਤ ਗੋਗੀ ਚੇਅਰਮੈਨ ਇੰਡਸਟਰੀ ਪੰਜਾਬ , ਵਿਨੋਦ ਗੁਪਤਾ ਜਨਰਲ ਸੈਕਟਰੀ ਫੋਕਲ ਪੁਆਇੰਟ ਐਸੋਸੀਏਸ਼ਨ ਵੀ ਮੌਜੂਦ ਰਹੇ ।