Monday, November 1, 2021

ਜਸਦੀਪ ਕੌਰ ਯਾਦੂ ਨੂੰ ਵਿਧਾਨ ਸਭਾ ਹਲਕਾ ਖੰਨਾ ਤੋਂ ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਟਿਕਟ ਮਿਲਣ ’ਤੇ ਸ਼ਹਿਰ ਦੇ ਨਾਲ ਪਿੰਡਾਂ ’ਚ ਵੀ ਭਾਰੀ ਉਤਸ਼ਾਹ


 ਸ੍ਰੋਮਣੀ ਅਕਾਲੀ ਦਲ ਦੀ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਦੀ ਪਤਨੀ ਜਸਦੀਪ ਕੌਰ ਯਾਦੂ ਨੂੰ ਵਿਧਾਨ ਸਭਾ ਹਲਕਾ ਖੰਨਾ ਤੋਂ ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਟਿਕਟ ਮਿਲਣ ’ਤੇ ਸ਼ਹਿਰ ਦੇ ਨਾਲ ਪਿੰਡਾਂ ’ਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਸਦੀਪ ਕੌਰ ਯਾਦੂ ਤੇ ਯਾਦਵਿੰਦਰ ਸਿੰਘ ਯਾਦੂ ਦਾ ਖੰਨਾ ਖੁਰਦ ਵਿਖੇ ਪੁੱਜਣ ’ਤੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਲੋਕਾਂ ਵੱਲੋਂ ਯਾਦੂ ਦਾ ਸਿਰਪਾਓ ਪਾ ਕੇ ਸਨਮਾਨ ਵੀ ਕੀਤਾ ਗਿਆ। ਯਾਦੂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਆਮ ਵਰਕਰ ਨੂੰ ਟਿਕਟ ਦੇ ਕੇ ਵਰਕਰਾਂ ਦਾ ਮਾਣ ਵਧਾਇਆ ਹੈ, ਜਿਸ ਨਾਲ ਪਾਰਟੀ ਵਰਕਰਾਂ ’ਚ ਭਾਰੀ ਉਤਸ਼ਾਹ ਵਧਿਆ ਹੈ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ’ਚ ਹਮੇਸ਼ਾਂ ਹਾਜ਼ਰ ਰਹਿਣਗੇ। ਇਸ ਮੌਕੇ ਸਾਬਕਾ ਕੌਂਸਲਰ ਖੁ਼ਸ਼ਦੇਵ ਸਿੰਘ ਛੋਟਾ ਖੰਨਾ, ਨਿਰਭੈ ਸਿੰਘ, ਗੁਰਸ਼ਰਨ ਸਿੰਘ ਲਾਲੂ, ਰਾਜੂ ਸੋਨੀ, ਬਾਬਾ ਬਹਾਦਰ ਸਿੰਘ, ਮਾ. ਸੁਰਜੀਤ ਸਿੰਘ, ਨਵੀ ਗਿੱਲ, ਹਰਮਨ ਸੋਹੀ, ਪੈਰੀ ਗਿੱਲ, ਲਵੀ ਗਿੱਲ, ਪਵਨ ਸ਼ੇਰਗਿੱਲ, ਟਿੰਕੂ, ਸੰਨੀ, ਰਿੰਕੂ ਹਾਜ਼ਰ ਸਨ