ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਰਵੀ ਕੁਮਾਰ ਵਲੋਂ ਟ੍ਰੈਫ਼ਿਕ ਇੰਚਾਰਜ ਸਮੇਤ 10 ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਗਏ | ਬਦਲੇ ਗਏ ਟਰੈਫ਼ਿਕ ਇੰਚਾਰਜ ਇੰਸ. ਜਗਜੀਵਨ ਸਿੰਘ ਨੂੰ ਬਦਲ ਕੇ ਉਨ੍ਹਾਂ ਦੀ ਥਾਂ ਸਬ ਇੰਸ. ਪਰਮਜੀਤ ਸਿੰਘ ਚਕੋਹੀ ਨੂੰ ਇੰਚਾਰਜ ਟਰੈਫ਼ਿਕ ਪੁਲਿਸ ਜ਼ਿਲ੍ਹਾ ਖੰਨਾ ਲਗਾਇਆ ਗਿਆ ਹੈ | ਜਦੋਂ ਕਿ ਜਗਜੀਵਨ ਸਿੰਘ ਨੂੰ ਬਦਲ ਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ | ਗੌਰਤਲਬ ਹੈ ਕਿ ਪਰਮਜੀਤ ਸਿੰਘ ਚਕੋਹੀ ਪਹਿਲਾਂ ਵੀ ਜ਼ਿਲ੍ਹਾ ਟਰੈਫ਼ਿਕ ਇੰਚਾਰਜ ਸਨ | ਇਨ੍ਹਾਂ ਤਬਾਦਲਿਆਂ ਵਿਚ ਸਹਾਇਕ ਥਾਣੇਦਾਰ ਹਰਦਮ ਸਿੰਘ ਨੂੰ ਸਮਰਾਲਾ ਤੋਂ ਬਦਲ ਕੇ ਥਾਣਾ ਦੋਰਾਹਾ, ਕੁਲਦੀਪ ਸਿੰਘ ਥਾਣਾ ਦੋਰਾਹਾ ਨੂੰ ਥਾਣਾ ਸਮਰਾਲਾ, ਥਾਣੇਦਾਰ ਵਿਜੈ ਕੁਮਾਰ ਨੂੰ ਚੌਕੀ ਬਰਧਾਲਾਂ ਨੂੰ ਰੁਰਲ ਰੈਪਿਡ ਥਾਣਾ ਮਾਛੀਵਾੜਾ ਸਾਹਿਬ, ਥਾਣੇਦਾਰ ਮਨਜੀਤ ਸਿੰਘ ਸ਼ੇਰਪੁਰ ਚੌਂਕੀ ਨੂੰ ਚੌਕੀ ਬਰਧਾਲਾ, ਥਾਣੇਦਾਰ ਮਨਜੀਤ ਸਿੰਘ ਪੁਲਿਸ ਲਾਈਨ ਖੰਨਾ ਤੋਂ ਗੰਨਮੈਨ ਡੀ. ਐੱਸ. ਪੀ. ਸੀ. ਏ. ਡਬਲਿਊ ਸੀ. ਖੰਨਾ, ਥਾਣੇਦਾਰ ਦਿਲਬਾਗ ਸਿੰਘ ਨੂੰ ਪੁਲਿਸ ਲਾਈਨ ਖੰਨਾ ਤੋਂ ਡਰਾਈਵਰ ਐਸਕਾਰਟ ਜਿਪਸੀ ਐੱਸ. ਐੱਸ. ਪੀ. ਖੰਨਾ, ਸਿਪਾਹੀ ਮਨਜੋਤ ਸਿੰਘ ਦਫ਼ਤਰ ਡੀ. ਐੱਸ. ਪੀ. ਸਮਰਾਲਾ ਨੂੰ ਸੰਮਣ ਸਟਾਫ਼ ਖੰਨਾ, ਸਿਪਾਹੀ ਸਿਮਰਨਜੀਤ ਸਿੰਘ ਕੰਪਿਊਟਰ ਸੈਲ ਡੀ. ਪੀ. ਓ. ਖੰਨਾ ਆਰਜ਼ੀ ਪੁਲਿਸ ਲਾਈਨ ਖੰਨਾ ਗੰਨਮੈਨ ਡੀ. ਐੱਸ. ਪੀ. (ਸ) ਖੰਨਾ ਲਗਾਇਆ ਗਿਆ | ਐੱਸ. ਐੱਸ. ਪੀ. ਰਵੀ ਕੁਮਾਰ ਨੇ ਬਦਲੇ ਗਏ ਇਨ੍ਹਾਂ ਮੁਲਾਜ਼ਮਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਤੇ ਤੁਰੰਤ ਹਾਜ਼ਰ ਹੋ ਕੇ ਰਿਪੋਰਟ ਕਰਨ ਦੇ ਜ਼ਿੰਮੇਵਾਰ ਹੋਣਗੇ |