Friday, July 15, 2022

 ਖੰਨਾ-/-ਗੁਰੂਦਵਾਰਾ ਸ਼੍ਰੋਮਣੀ ਭਗਤ ਨਾਮਦੇਵ ਜੀ ਵਿਖੇ ਸਾਵਣ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ ਬਹੁਤ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ ਜਿਸ ਵਿੱਚ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਗੁਰੂਦਆਰਾ ਭਗਤ ਨਾਮਦੇਵ ਜੀ ਦੇ ਮੁੱਖ ਰਾਗੀ ਭਾਈ ਕੰਵਲਜੀਤ ਸਿੰਘ ਰੰਜਨ ਅਤੇ ਜੱਥੇ ਨੇ ਗੁਰਬਾਣੀ ਦੇ ਮਨੋਹਰ ਕਥਾ ਕੀਰਤਨ ਅਤੇ ਬਾਰਾ ਮਾਹ ਦੀ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪਰਬੰਧਕ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਜੀ ਨੇ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਮੰਦਿਰ ਦੀ ਚਲ ਰਹੀ ਮੁੜ ਉਸਾਰੀ ਲਈ ਵੱਧ ਤੋਂ ਵੱਧ ਸਹਿਯੋਗਕਰਨ ਦੀ ਅਪੀਲ ਕੀਤੀ ਅਤੇ ਹਾਜਰ ਸੰਗਤਾਂ ਦਾ ਧੰਨਵਾਦ ਕੀਤਾ। ਮੁੱਖ ਗ੍ਰੰਥੀ ਭਾਈ ਗੁਰਸ਼ਰਨ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਨਾਮਦੇਵ ਸਭਾ ਰਜਿ ਖੰਨਾ ਦੇ ਪ੍ਰਧਾਨ ਕਰਮਜੀਤ ਸਿੰਘ ਮੀਤ ਪ੍ਰਧਾਨ ਅਮਰਜੀਤ ਸਿੰਘ ਔਲਖ ਤੇ ਅਮੋਲਕ ਸਿੰਘ ਬੱਟੂ ਜਨਰਲ ਸਕੱਤਰ ਹਰਭਜਨ ਸਿੰਘ ਤੇ ਦਵਿੰਦਰ ਸਿੰਘ ਤੱਗੜ ਖ਼ਜਾਨਚੀ ਖੁਸ਼ ਕਰਨ ਸਿੰਘ ਸਹਾਇਕ ਸਕੱਤਰ ਜਰਨੈਲ ਸਿੰਘ ਤੱਗੜ ਗੁਰਦਰਸ਼ਨ ਸਿੰਘ ਮੋਹਲ ਗੁਰਮੀਤ ਸਿੰਘ ਕਾਲਾ ਦਵਿੰਦਰ ਸਿੰਘ ਮੋਹਲ ਮਨੀ ਸਿੰਘ ਧਰਮ ਸਿੰਘ ਕੁਲਵੰਤ ਸਿੰਘ ਜਨਕ ਰਾਜ ਭਾਗ ਸਿੰਘ ਮਨਦੀਪ ਮਰਜਾਰਾ ਅਰਵਿੰਦਰ ਅਵਤਾਰ ਸਿੰਘ ਰਣਜੀਤ ਸਿੰਘ ਤੱਗੜ ਆਦਿ ਹਾਜਰ ਸਨ।