Wednesday, June 7, 2023

ਖੰਨਾ ਦੀ ਐੱਸ. ਡੀ. ਐੱਮ. ਮਨਜੀਤ ਕੌਰ ਦੇ ਖੰਨਾ ਤੋਂ ਬਦਲ ਕੇ ਜਗਰਾਉਂ ਦੇ ਐੱਸ. ਡੀ. ਐਮ

 ਖੰਨਾ ਦੀ ਐੱਸ. ਡੀ. ਐੱਮ. ਮਨਜੀਤ ਕੌਰ ਦੇ ਖੰਨਾ ਤੋਂ ਬਦਲ ਕੇ ਜਗਰਾਉਂ ਦੇ ਐੱਸ. ਡੀ. ਐਮ


. ਬਣਨ ਤੋਂ ਬਾਅਦ ਉਨ੍ਹਾਂ ਵਲੋਂ ਅਹੁਦਾ ਛੱਡਣ ਸਮੇਂ ਖੰਨਾ ਐੱਸ. ਡੀ. ਐੱਮ. ਅਤੇ ਤਹਿਸੀਲ ਦਫ਼ਤਰ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸਾਂਝੇ ਰੂਪ ਵਿਚ ਐੱਸ. ਡੀ. ਐੱਮ. ਮਨਜੀਤ ਕੌਰ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਨਵਦੀਪ ਸਿੰਘ ਭੋਗਲ ਤਹਿਸੀਲਦਾਰ ਖੰਨਾ, ਗੁਰਪ੍ਰੀਤ ਕੌਰ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਐੱਸ. ਡੀ. ਐਮ. ਮਨਜੀਤ ਕੌਰ ਨੇ ਖੰਨਾ ਵਿਖੇ ਆਪਣੀ ਡਿਊਟੀ ਸਿਰਫ਼ ਇਮਾਨਦਾਰੀ ਨਾਲ ਹੀ ਨਹੀਂ ਨਿਭਾਈ, ਸਗੋਂ ਉਨ੍ਹਾਂ ਨੇ ਇਸ ਡਿਊਟੀ ਨੂੰ ਇਕ ਪਵਿੱਤਰ ਕਰਤੱਵ ਵਜੋਂ ਨਿਭਾਇਆ | ਐੱਸ. ਡੀ. ਐੱਮ. ਮਨਜੀਤ ਕੌਰ ਸਬ ਡਵੀਜ਼ਨ ਵਿਚ ਵਾਪਰੀ ਹਰ ਘਟਨਾ ਵਿਚ ਮੌਕੇ ਤੇ ਪਹੁੰਚੇ ਅਤੇ ਹਰ ਮਾਮਲੇ ਨੂੰ ਗੰਭੀਰਤਾ ਨਾਲ ਸੰਭਾਲਿਆ | ਇਸ ਮੌਕੇ ਮਨਜੀਤ ਕੌਰ ਨੇ ਕਿਹਾ ਕਿ ਉਹ ਛੋਟੇ-ਵੱਡੇ ਹਰ ਵਿਅਕਤੀ ਦੀ ਪਹੁੰਚ ਵਿਚ ਰਹੇ | ਉਨ੍ਹਾਂ ਨੇ ਹਮੇਸ਼ਾ ਇਨਸਾਫ਼ ਅਤੇ ਸਰਕਾਰੀ ਹਦਾਇਤਾਂ ਤੇ ਪਾਲਣ ਕਰਨ ਨੂੰ ਪਹਿਲ ਦਿੱਤੀ ਹੈ ਅਤੇ ਅਜਿਹਾ ਹੀ ਉਹ ਕਰਦੇ ਰਹਿਣਗੇ | ਉਨ੍ਹਾਂ ਨੇ ਐੱਸ. ਡੀ. ਐੱਮ. ਅਤੇ ਤਹਿਸੀਲ ਦਫ਼ਤਰ ਦੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਕਿ ਉਹ ਹਮੇਸ਼ਾ ਉਨ੍ਹਾਂ ਦੀ ਆਸ ਤੇ ਪੂਰਾ ਉੱਤਰਦੇ ਰਹੇ | ਇਸ ਮੌਕੇ ਹਰਮਿੰਦਰ ਕੌਰ ਸੁਪਰਡੈਂਟ ਐੱਸ. ਡੀ. ਐੱਮ. ਦਫ਼ਤਰ ਖੰਨਾ, ਫ਼ਤਹਿ ਸਿੰਘ ਸੀਨੀਅਰ ਸਹਾਇਕ ਐੱਸ. ਡੀ. ਐੱਮ. ਦਫ਼ਤਰ ਖੰਨਾ, ਬੂਟਾ ਸਿੰਘ ਜੂਨੀਅਰ ਸਹਾਇਕ ਐੱਸ. ਡੀ. ਐੱਮ. ਦਫ਼ਤਰ ਖੰਨਾ, ਗੁਰਪ੍ਰੀਤ ਸਿੰਘ ਜੂਨੀਅਰ ਸਹਾਇਕ ਤਹਿਸੀਲਦਾਰ ਦਫ਼ਤਰ, ਜੰਗ ਸਿੰਘ ਜੂਨੀਅਰ ਸਹਾਇਕ ਤਹਿਸੀਲਦਾਰ ਦਫ਼ਤਰ, ਜਸਵੀਰ ਸਿੰਘ ਜੂਨੀਅਰ ਸਹਾਇਕ ਐੱਸ. ਡੀ. ਐੱਮ. ਦਫ਼ਤਰ, ਰਾਜੇਸ਼ ਕੌਂਸਲ ਕਲਰਕ ਐੱਸ. ਡੀ. ਐੱਮ. ਦਫ਼ਤਰ, ਰਾਜਦੀਪ ਕੌਰ ਕਲਰਕ ਐੱਸ. ਡੀ. ਐੱਮ. ਦਫ਼ਤਰ, ਮਨਪ੍ਰੀਤ ਕੌਰ ਕਲਰਕ ਐੱਸ. ਡੀ. ਐਮ. ਦਫ਼ਤਰ, ਮਨਪ੍ਰੀਤ ਕੌਰ ਤਹਿਸੀਲਦਾਰ ਦਫ਼ਤਰ ਖੰਨਾ, ਮੀਨੂੰ ਸ਼ਰਮਾ ਕਲਰਕ ਤਹਿਸੀਲ ਦਫ਼ਤਰ ਖੰਨਾ, ਅਮਿ੍ਤਪਾਲ ਸਿੰਘ, ਜਸਪ੍ਰੀਤ ਸਿੰਘ ਐੱਸ. ਡੀ. ਐੱਮ. ਦਫਤਰ, ਪਰਮਜੀਤ ਸਿੰਘ ਸੇਵਾਦਾਰ ਐੱਸ. ਡੀ. ਐੱਮ. ਦਫ਼ਤਰ, ਰਾਮ ਸਿੰਘ ਸੇਵਾਦਾਰ, ਮਿੰਟੂ ਕੁਮਾਰ ਐੱਸ. ਡੀ. ਐੱਮ. ਦਫ਼ਤਰ ਆਦਿ ਹਾਜ਼ਰ ਸਨ |ਦੇਖੌ ਖੰਨਾ ਦਾ ਅਗਲਾ ਐਸ ਡੀ ਐਮ ਕੋਣ ਹੋਵੇਗਾ.Firtu Buisness Directory punjab#~  D Krazy Kids, play and party A 24/25lower ground Floor celebration Bazaar khanna phone no 98155 17505                      *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat Store now