ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ (ਪਾਤਸ਼ਾਹੀ ਛੇਵੀਂ) ਵਿਖੇ ਸ.ਹਰਜਿੰਦਰ ਸਿੰਘ ਧਾਮੀ ਜੀ (ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮ੍ਰਿਤਸਰ ਸਾਹਿਬ) ਵੱਲੋਂ ਚਲਾਈ ਧਰਮ ਪ੍ਰਚਾਰ ਲਹਿਰ ਤਹਿਤ ਸਲਾਨਾ ਜੋੜ ਮੇਲੇ ਸਮੇਂ "ਸੁੰਦਰ ਦਸਤਾਰ ਮੁਕਾਬਲੇ" ਕਰਵਾਏ ਗਏ।
ਜਿਸ ਵਿੱਚ ਬੱਚਿਆਂ ਤੇ ਨੌਜਵਾਨਾਂ ਵੱਲੋਂ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਇਸ ਮੌਕੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵੱਲੋਂ ਸ਼ਿਰਕਤ ਕਰਦਿਆਂ ਮੁਕਾਬਲੇ ਵਿਚ ਪਹਿਲੇ ਸਥਾਨ ਤੇ ਆਉਣ ਵਾਲੇ ਬੱਚਿਆਂ ਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਨਾਲ ਹੀ ਪ੍ਰਬੰਧਕ ਸਾਹਿਬਾਨਾਂ ਤੇ ਸਹਿਯੋਗੀ ਸੱਜਣਾਂ ਦਾ ਵੀ ਸਨਮਾਨ ਕੀਤਾ। ਇਸ ਮੌਕੇ ਜਥੇਦਾਰ ਦਵਿੰਦਰ ਸਿੰਘ ਖੱਟੜਾ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮ੍ਰਿਤਸਰ ਸਾਹਿਬ,ਮੇਨੈਜਰ ਗੁਰਪ੍ਰੀਤ ਸਿੰਘ ਮੱਲੇਵਾਲ,ਨਵਤੇਜ ਸਿੰਘ ਖੱਟੜਾ, ਬੂਟਾ ਸਿੰਘ ਰਾਏਪੁਰ,ਮਨਦੀਪ ਸਿੰਘ (ਵਿਰਸਾ ਸੰਭਾਲ ਸਰਦਾਰੀਆਂ ਟਰੱਸਟ),ਭਾਈ ਸਤਨਾਮ ਸਿੰਘ ਖਾਲਸਾ,ਮੋਹਣ ਸਿੰਘ ਜਟਾਣਾ,ਹਰਜੰਗ ਸਿੰਘ,ਜਤਿੰਦਰ ਸਿੰਘ ਇਕੋਲਾਹਾ,ਪੁਸ਼ਪਿੰਦਰ ਸਿੰਘ ਅਮਰਗੜ ਸਮੇਤ ਹੋਰ ਵੀ ਸੰਗਤਾਂ ਹਾਜਰ ਸਨ।