Sunday, August 27, 2023

ਰਾਮਗੜ੍ਹੀਆ ਭਵਨ ’ਚ ਹਫਤਾਵਾਰੀ ਗੁਰਮਿਤ ਸਮਾਗਮ ਆਯੋਜਤ

 

        ਖੰਨਾ, 27 ਅਗਸਤ  - ਅੱਜ ਸਥਾਨਕ ਜੀ. ਟੀ. ਰੋਡ ਸਥਿਤ ਰਾਮਗੜ੍ਹੀਆ ਭਵਨ ਭੱਟੀਆ ਵਿਖੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਖੰਨਾ ਵੱਲੋਂ ਐਤਵਾਰ ਦੇ ਹਫਤਾਵਾਰੀ ਗੁਰਮਿਤ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਆਯੋਜ



ਨ ਕੀਤਾ ਗਿਆ। ਇਸ ਮੌਕੇ ਨਿੱਤਨੇਮ ਦੀਆਂ ਬਾਣੀਆਂ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਗਏ ਉਪਰੰਤ ਭਾਈ  ਪ੍ਰਭਜੋਤ ਸਿੰਘ ਅਤੇ ਭਾਈ ਕਰਨੈਲ ਸਿੰਘ ਦੇ ਜੱਥੇ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

         ਇਸ ਮੌਕੇ ਸਭਾ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ ਅਤੇ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ ਨੇ ਕਿਹਾ ਕਿ  ਰਾਮਗੜ੍ਹੀਆ ਸਭਾ ਵੱਲੋਂ ਸਮੇਂ-ਸਮੇਂ ’ਤੇ ਸਮਾਜਸੇਵੀ ਕਾਰਜਾਂ ਲਈ ਯਤਨਸ਼ੀਲ ਸਖਸ਼ੀਅਤਾਂ ਨੂੰ ਜਿੱਥੇ ਸਨਮਾਨਿਤ ਕੀਤਾ ਜਾਂਦਾ ਹੈ, ਉਥੇ ਹੀ ਹਰ ਵਰਗ ਦੇ ਲੋਕਾਂ ਦੀ ਸਹੂਲਤ ਲਈ  ਭਵਨ ਸਥਿਤ ਕਮਿਊੁਨਿਟੀ ਸੈਂਟਰ ਵਿਚ ਕਾਰਜ ਹੁੰਦੇ ਰਹਿੰਦੇ ਹਨ।  ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹਰ  ਸੰਗਰਾਂਦ ਅਤੇ ਐਤਵਾਰ  ਨੂੰ ਹਫਤਾਵਾਰੀ ਸਮਾਗਮ ਲਗਤਾਰ ਜਾਰੀ ਹਨ। ਉਨ੍ਹਾਂ ਦੱਸਿਆ  ਕਿ ਕਮਿਊੁਨਿਟੀ ਸੈਂਟਰ ਵਿਚ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਨਿਰਮਾਣ ਕਾਰਜ ਜਾਰੀ ਹਨ। ਜਿਸ ਲਈ  ਕੋਈ ਵੀ ਵਿਅਕਤੀ ਆਪਣਾ ਬਣਦਾ ਯੋਗਦਾਨ ਪਾ ਸਕਦਾ ਹੈ। ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। 

    ਇਸ ਮੌਕੇ ਸਭਾ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ ਤੇ ਪ੍ਰਧਾਨ ਸ਼ਮਿੰਦਰ  ਸਿੰਘ ਮਿੰਟੂ, ਜਨਰਲ ਸਕੱਤਰ ਸੁਖਮਿੰਦਰ ਸਿੰਘ ਚਾਨਾ, ਸਕੱਤਰ ਬਲਦੇਵ  ਸਿੰਘ ਮਠਾੜੂ,  ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਆਰਗੇਨਾਈਜੇਸ਼ਨ ਦੇ  ਪ੍ਰਧਾਨ ਭੁਪਿੰਦਰ ਸਿੰਘ ਸੌਂਦ ਗੁਰਦੁਆਰਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਰਣਜੀਤ ਨਗਰ  ਦੇ ਪ੍ਰਧਾਨ ਵਰਿੰਦਰ  ਸਿੰਘ ਦਹੇਲੇ, ਚਰਨਜੀਤ ਸਿੰਘ ਪਨੇਸਰ, ਗੁਰਨਾਮ  ਸਿੰਘ ਭਮਰਾ, ਅਮਰਜੀਤ ਸਿੰਘ ਘਟਹੌੜਾ, ਟਹਿਲ  ਸਿੰਘ ਧੰਜਲ, ਸਾਧੂ ਸਿੰਘ, ਅਮਰ ਸਿੰਘ ਲੋਟੇ (ਲਵਲੀ ਫਰਨੀਚਰ ਵਾਲੇ), ਸ਼੍ਰੀ ਵਿਸ਼ਵਕਰਮਾ ਮੰਦਰ ਕਮੇਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਕਲਸੀ ਅਤੇ ਪ੍ਰੈਸ ਸਕੱਤਰ ਪਰਮਜੀਤ ਸਿੰਘ ਧੀਮਾਨ, ਟਿੰਬਰ ਯੂਨੀਅਨ ਖੰਨਾ ਦੇ ਪ੍ਰਧਾਨ ਮਨਜੀਤ ਸਿੰਘ ਧੰਜਲ, ਸੁਖਦੇਵ ਸਿੰਘ, ਪ੍ਰੀਤਮ ਸਿੰਘ ਰੂਪਰਾਏ,ਵਿਕਰਮਜੀਤ ਸਿੰਘ ਧੀਮਾਨ (ਸੱਲ੍ਹ), ਬਾਬਾ ਮੇਹਰ  ਸਿੰਘ, ਮੈਨੇਜਰ ਅਮਰਜੀਤ  ਸਿੰਘ, ਗੁਰਮੀਤ ਸਿੰਘ ਭੱਟੀਆ, ਹਰਵਿੰਦਰ ਸਿੰਘ ਭੰਗੂ, ਸੁਰਿੰਦਰਪਾਲ ਸਿੰਘ ਆਦਿ  ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।---Firtu Buisness Directory punjab#~  D Krazy Kids, play and party A 24/25lower ground Floor celebration Bazaar khanna phone no 98155 17505                      *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat shop)

.