Sunday, November 5, 2023

ਸ਼੍ਰੀ ਵਿਸ਼ਵਕਰਮਾ ਐਜ਼ੂਕੇਸ਼ਨਲ ਐਂਡ ਵੈਲਫੇਅਰ ਸਭਾ ਵੱਲੋਂ ਕਰਵਾਏ ਜਾ ਰਹੇ 64ਵੇਂ ਵਾਰਸ਼‌ਿਕ ਉਤਸਵ ਦਾ ਕਾਰਡ ਜਾਰੀ


ਖੰਨਾ, 5 ਨਵੰਬਰ 


- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈਲਫੇਅਰ ਸਭਾ (ਰਜਿ:) ਵੱਲੋਂ ਸ਼੍ਰੀ ਵਿਸ਼ਵਕਰਮਾ ਮੰਦਰ ਨਵੀਂ ਅਬਾਦੀ, ਨੇੜੇ ਰੇਲਵੇ ਸਟੇਸ਼ਨ, ਖੰਨਾ ਵਿਖੇ  ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਸੌਦ ਦੀ ਅਗਵਾਈ ਹੇਠਾਂ ਸ਼੍ਰੀ ਵਿਸ਼ਵਕਰਮਾ ਜੀ ਦਾ 64ਵਾਂ ਵਾਰਸ਼‌ਿਕ ਉਤਸਵ 13 ਨਵੰਬਰ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਪ੍ਰਬੰਧਕਾਂ ਵੱਲੋਂ ਸਮਾਗਮ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿਚ ਸਭਾ ਦੇ ਸਰਪ੍ਰਸਤ ਸੁਖਦੇਵ ਸਿੰਘ ਕਲਸੀ ਅਤੇ ਵਾਇਸ ਚੇਅਰਮੈਨ ਹਰਮੇਸ਼ ਲੋਟੇ ਦੀ ਅਗਵਾਈ ਹੇਠਾਂ ਸਭਾ ਮੈਂਬਰਾਂ ਵੱਲੋਂ ਸਮਾਗਮ ਦਾ ਕਾਰਡ ਜਾਰੀ ਕਰਦੇ ਹੋਏ ਸਮੂਹ ਸ਼ਹਿਰ ਵਾਸੀਆਂ ਨੂੰ ਸਮਗਮ ਵਿਚ ਵੱਧ ਚੜ੍ਹ ਕੇ ਪੁਹੰਚਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਵਿਸ਼ਵਕਰਮਾ ਮੰਦਰ ਵਿਚ 13 ਨਵੰਬਰ, ਦਿਨ ਸੋਮਵਾਰ ਨੂੰ ਤੜਕੇ ਮੂਰਤੀ ਇਸ਼ਨਾਨ ਉਪਰੰਤ ਸਵੇਰੇ 7 ਵਜੇ ਗੁਰਪ੍ਰੀਤ ਦੇਵਗਨ ਹਵਨ ਯੱਗ ਦੀ ਅਰੰਭ ਕਰਨਗੇ ਜਦੋਂ ਕਿ ਬਲਵਿੰਦਰ ਸਿੰਘ ਭਮਰਾ (ਗੁਰੂ ਨਾਨਕ ਇੰਬਰ, ਸਮਰਾਲਾ ਰੋਡ, ਖੰਨਾ) ਹਵਨ ਤੇ ਪੂਰਨ ਆਹੂਤੀ ਪਾਉਣ ਦੀ ਰਸਮ ਅਦਾ ਕਰਨਗੇ। ਉਨ੍ਹਾਂ ਦੱਸਿਆ ਕਿ ਝੰਡੇ ਦੀ ਰਸਮ ਟਹਿਲ ਸਿੰਘ ਧੰਜਲ (ਸੁਖਮਨੀ ਐਗਰੋ ਇੰਡ:, ਇਕੋਲਾਹਾ) ਕਰਨਗੇ। ਉਨ੍ਹਾਂ ਅੱਗੇ ਦੱਸਿਆ ਕਿ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਅਤੇ ਵਿਸ਼ੇਸ਼ ਮਹਿਮਾਨ ਵਜੋਂ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਆਰਗੇਨਾਈਜੇਸ਼ਨ ਖੰਨਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ, ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਅਤੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਉੱਭੀ, ਭੁਪਿੰਦਰ ਸਿੰਘ ਵਿਰਦੀ ਅਤੇ ਹਰਜੀਤ ਸਿੰਘ ਬੁੱਲੇਪੁਰ ਵਾਲੇ ਉਚੇਚੇ ਤੌਰ ਤੇ ਸ਼‌ਿਰਕਤ ਕਰਨਗੇ। ਇਸ ਮੌਕੇ ਸਭਾ ਵੱਲੋਂ ਲਗਵਾਏ ਜਾਂਦੇ ਖੂਨਦਾਨ ਕੈਂਪ ਦਾ ਉਦਘਾਟਨ ਗੁਰਨਾਮ ਸਿੰਘ ਭਮਰਾ (ਸ਼ਕਤੀ ਟਿੰਬਰ, ਜੀ.ਟੀ. ਰੋਡ, ਖੰਨਾ) ਕਰਨਗੇ।

ਸਕੱਤਰ ਰਾਜਿੰਦਰ ਸਿੰਘ ਸੋਹਲ ਨੇ ਅੱਗੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ, ਭੱਟੀਆ ਖੰਨਾ, ਰਾਮਗੜ੍ਹੀਆ ਔਰਗੇਨਾਈਜੇਸ਼ਨ ਖੰਨਾ, ਸ਼੍ਰੀ ਵਿਸ਼ਵਕਰਮਾ ਯੂਥ ਸਭਾ, ਖੰਨਾ, ਟਿੰਬਰ ਟਰੇਡਰਜ਼ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ, ਖੰਨਾ, ਪ੍ਰਾਈਵੇਟ ਬਿਲਡਿੰਗ ਕੰਟਰੈਕਟਰ ਐਸੋਸੀਏਸ਼ਨ ਖੰਨਾ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ, ਖੰਨਾ ਅਤੇ ਸੁਲੇਖ ਰਾਮ ਸਟੀਲ ਇੰਡਸਟਰੀਜ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਮਾਗਮ ਦੌਰਾਨ ਪ੍ਰਸਿੱਧ ਕਥਾ ਵਾਚਕ ਕਪਿਲ ਬੰਧੂ (ਅੰਬਾਲੇ ਵਾਲੇ) ਅਤੇ ਹੋਰ ਵਿਦਵਾਨ ਬਾਬਾ ਜੀ ਦਾ ਗੁਣਗਾਨ ਕਰਨਗੇ। ਇਸ ਮੌਕੇ ਪੂਰਨ ਸਿੰਘ ਲੋਟੇ, ਅਮਰਜੀਤ ਸਿੰਘ ਘਟਹੌੜਾ, ਦਲਬੀਰ ਸਿੰਘ ਰੂਪਰਾਏ, ਵਿਸ਼ਾਲ ਮਣਕੂ, ਨਰਿੰਦਰ ਮਾਨ, ਪਰਮਜੀਤ ਸਿੰਘ ਧੀਮਾਨ, ਬਲਵਿੰਦਰ ਸਿੰਘ ਜੰਡੂ, ਮਨੀ ਸੋਹਲ, ਸੁਭਾਸ਼ ਲੋਟੇ, ਆਦਰਸ਼ ਕੁਮਾਰ ਭੇਲੇ, ਗੁਰਪ੍ਰੀਤ ਦੇਵਗਨ ਆਦਿ ਹਾਜ਼ਰ ਸਨ।                               Firtu Business Directory punjab #

~  D Krazy Kids, 

play and party Area 24/25 lower ground Floor 

celebration Bazaar

 khanna 

phone no 98155 17505 


*To let service* 

-Udey chum property consultant 

ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital 

gt road khanna. 


# with best compliments 

Subodh Mittal 

*Krishna vastralya*

 chandala market khanna 9988397097


 *Rajput  jewellers*

 Guru Amar das market 

khanna * 


*Kidizo play way school* 

Bullepur Road khanna


 *-*sheetal garments

 karnail singh road khanna* 


*Ajay Tiles _ajay marka ISI interlocking pavers & main hole frame & cover,

khanna 

mobile 9914718000, 9855018000 


#. With best compliments 

*Kansal Feed Industries* 

Amloh road 

village Kahanpura * 


# **Dutta properties*

 shop n 137 

Guru  Amar Das market 

Gagan Dutta 9814080135 

contact for any kind of property  sale and purchase 


#.  Spl. Colourful khadi cotton kurta pajama and new pathani colourful fabric available here.                   *Battu plaza*                             Mo :9872695413, 7696664616. 


*Fish and Meat market*** 

Purewal building,

Samrala chowk 

g.t Road khanna 

(A modern Meat shop)