Saturday, November 14, 2026

ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਕਮੇਟੀ ਖੰਨਾਂ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ।*

 .



ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸਰਕਲ ਖੰਨਾ ਦੇ ਪ੍ਰਧਾਨ ਜਸਵਿੰਦਰ ਸਿੰਘ ਤੇ ਸਕੱਤਰ ਰਣਧੀਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਦੇ ਕੀਤੇ ਚੋਣ ਨੋਟੀਫਿਕੇਸ਼ਨ ਅਨੁਸਾਰ ਸਰਕਲ ਕਮੇਟੀ ਵੱਲੋਂ ਸਰਕਲ ਖੰਨਾਂ ਦਾ ਡੈਲੀਗੇਟ ਇਜਲਾਸ ਖੰਨਾਂ ਵਿਖੇ ਕੀਤਾ ਗਿਆ । ਜਿਸ ਵਿੱਚ ਵੱਖ ਵੱਖ ਸਬ ਡਵੀਜ਼ਨਾਂ ਤੇ ਡਵੀਜ਼ਨਾਂ ਦੇ ਡੈਲੀਗੇਟਾ ਮੈਂਬਰਾਂ ਦਰਸ਼ਕਾਂ ਤੇ ਭਰਾਤਰੀ ਜਥੇਬੰਦੀਆਂ  ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵੱਲੋਂ ਤੇ ਰਟਾਇਰੀ ਸਾਥੀਆਂ  ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਗਈ। ਸਰਕਲ ਸਕੱਤਰ ਬਲਵੀਰ ਸਿੰਘ ਵੱਲੋਂ ਜਥੇਬੰਦੀ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਗਈ।  ਸਾਥੀ ਬੁੱਧ ਸਿੰਘ ਵੱਲੋਂ ਵਿੱਤ ਰਿਪੋਰਟ ਪੇਸ਼ ਕੀਤੀ ਗਈ। ਹਾਜ਼ਰ ਡੈਲੀਗੇਟ ਮੈਂਬਰਾਂ ਨੇ ਦੋਵੇਂ ਰਿਪੋਰਟਾਂ ਤੇ ਆਪਣੇ ਆਪਣੇ ਵਿਚਾਰ ਦੇਕੇ ਦੋਵੇਂ ਰਿਪੋਰਟਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਸਰਕਲ ਪ੍ਰਧਾਨ ਸਾਥੀ ਜਸਵਿੰਦਰ ਸਿੰਘ ਵੱਲੋਂ ਪਹਿਲੀ ਕਮੇਟੀ ਨੂੰ ਭੰਗ ਕਰਕੇ ਅਗਲੀ ਕਾਰਵਾਈ ਸੂਬਾ  ਚੋਣ ਨਿਗਰਾਨ ਕਮੇਟੀ ਨੂੰ ਸੰਭਾਲੀ ਗਈ। ਸੂਬਾ ਚੋਣ ਨਿਗਰਾਨ ਸ਼੍ਰੀ ਭੁਪਿੰਦਰ ਸਿੰਘ ਨੇ ਅਗਲੀ ਕਾਰਵਾਈ ਨੂੰ ਜਮਹੂਰੀ ਕਾਰਜਵਿਧੀ ਨਾਲ ਚਲਾਉਂਦੀਆਂ  ਇਜਲਾਸ ਵਿੱਚ ਸ਼ਾਮਲ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਜਲੀ ਖੇਤਰ ਵਿੱਚ ਨਿੱਜੀਕਰਨ ਦੀਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਬਿਜਲੀ ਖੇਤਰ ਦਾ ਅਦਾਰਾ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਤੇਜੀ ਨਾਲ ਕਦਮ ਲੈਏ ਜਾ ਰਹੇ ਹਨ। ਇਹਨਾਂ ਹਮਲਿਆਂ ਦੇ ਖ਼ਿਲਾਫ਼ ਭਿੜਨ ਲਈ ਯੋਗ ਅਗਵਾਈ ਕਰਨ ਲਈ ਨਵੀਂ ਲੀਡਰਸ਼ਿਪ ਦੀ ਚੋਣ ਕਰਨੀ ਜਰੂਰੀ ਹੈ .ਸੂਬਾ ਚੋਣ ਨਿਗਰਾਨ ਵੱਲੋਂ ਚੋਣ ਵਿੱਚ ਹਾਜ਼ਰ  ਡੈਲੀਗੇਟਾ ਤੇ ਮੈਂਬਰਾਂ ਨੂੰ ਸੂਬਾ ਕਮੇਟੀ ਤੇ ਸਰਕਲ ਕਮੇਟੀ ਵੱਲੋਂ ਪਾਸ ਕੀਤੀ ਮੈਂਬਰਸ਼ਿਪ ਅਤੇ ਡੈਲੀਗੇਟਾ ਦੀ ਜਾਣਕਾਰੀ ਦਿੱਤੀ ਗਈ। ਡੈਲੀਗੇਟ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਇਨਕਲਾਬੀ ਜਮਹੂਰੀ ਫਰੰਟ ਪੰਜਾਬ ਇਕਾਈ ਖੰਨਾ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ।  ਜਿਸ ਵਿੱਚ ਟੈਕਨੀਕਲ ਸਰਵਿਸਜ਼ ਯੂਨੀਅਨ ਦੀ  ਸਰਕਲ ਖੰਨਾਂ ਦੀ ਕਮੇਟੀ ਵਿੱਚ ਪ੍ਰਧਾਨ  ਪ੍ਰਧਾਨ ਜਸਵਿੰਦਰ ਸਿੰਘ ਜੇ. ਈ, ਮੀਤ ਪ੍ਰਧਾਨ ਰਾਮਪਾਲ ਸਿਹੋੜਾ ਏ‌ ਐਸ ਐਸ ਏ, ਸਕੱਤਰ ਰਣਧੀਰ ਸਿੰਘ ਸਹਾਇਕ ਲਾਈਨਮੈਨ, ਸਹਾਇਕ ਸਕੱਤਰ ਗੁਰਪ੍ਰੀਤ ਸਿੰਘ ਲਾਈਨਮੈਨ, ਕੈਸ਼ੀਅਰ ਸੁਖਬੀਰ ਸਿੰਘ ਲਾਈਨਮੈਨ ਨੂੰ ਸਾਮਲ ਕੀਤਾ ਗਿਆ ਹੋਰ ਕੋਈ ਨਾਮ ਪੈਨਲ ਪੇਸ਼ ਨਾ ਹੋਣ ਕਰਕੇ   ਸਰਬਸੰਮਤੀ ਨਾਲ ਓੁਪਰੋਕਤ ਕਮੇਟੀ ਨੂੰ ਚੋਣ ਨਿਗਰਾਨ ਕਮੇਟੀ ਆਗੂ ਭੁਪਿੰਦਰ ਸਿੰਘ ਵੱਲੋਂ  ਮਾਨਤਾ ਦਿੰਦੇ ਹੋਏ ਨਵੀਂ ਚੁਣੀ ਕਮੇਟੀ ਨੂੰ ਵਧਾਈਆ ਦਿੰਦੇ ਹੋਏ ਜਥੇਬੰਦੀ ਦਾ ਕਾਰਵਾਈ ਅਤੇ ਕੈਸ ਰਜਿਸਟਰ ਸੰਭਾਲਿਆ ਗਿਆ। ਇਸ ਤੋਂ ਓੁੋਪਰੰਤ ਨਵੀਂ ਚੁਣੀ ਕਮੇਟੀ ਨੇ ਪਿਛਲੇ ਸੈਸ਼ਨ ਵਿੱਚ ਜਥੇਬੰਦੀ ਵਿੱਚ ਕੰਮ ਕਰਦੇ ਆਗੂਆਂ ਬਲਵੀਰ ਸਿੰਘ ਤੇ ਬੁੱਧ ਸਿੰਘ ਵੱਲੋਂ ਜਥੇਬੰਦੀ ਪ੍ਰਤੀ ਵੱਡਮੁੱਲੀਆਂ ਸੇਵਾਂਵਾਂ ਤੇ ਵੱਡਮੁੱਲਾ ਯੋਗਦਾਨ ਦੇਣ ਤੇ ਵਿਸ਼ੇਸ਼ ਸਨਮਾਨ ਕੀਤਾ। ਭਰਾਤਰੀ ਜਥੇਬੰਦੀਆਂ ਦੇ ਆਗੂਆਂ ਜਗਦੇਵ ਸਿੰਘ, ਤਰਸੇਮ ਲਾਲ, ਜਸਵੀਰ ਸਿੰਘ ਜਸਵਿੰਦਰ ਸਿੰਘ ਨੇ ਨਵੀ ਚੁਣੀ ਸਰਕਲ ਕਮੇਟੀ ਨੂੰ ਮੁਬਾਰਕਾ ਦਿੰਦੇ ਹੋਏ ਇਜਲਾਸ ਸ਼ਾਮਲ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਿੱਜੀਕਰਨ ਦੇ ਤਬਾਹਕੁੰਨ ਦੇ ਖ਼ਿਲਾਫ਼ ਸਾਂਝੇ ਤਾਲਮੇਲਵੇਂ ਤੇ ਤਿੱਖੇ ਸੰਘਰਸ਼  ਦੀ ਉਸਾਰੀ ਲਈ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ. ਅੰਤ ਵਿੱਚ ਸਰਕਲ ਪ੍ਰਧਾਨ TSU ਖੰਨਾ  ਜਸਵਿੰਦਰ ਸਿੰਘ ਵੱਲੋਂ ਚੋਣ ਇਜਲਾਸ ਵਿੱਚ ਸ਼ਾਮਲ ਮੈਂਬਰਾਂ ਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਤੇ ਰਟਾਇਰੀ ਸਾਥੀਆਂ ਠੇਕਾ ਕਾਮਿਆਂ  ਦਾ ਧੰਨਵਾਦ ਕੀਤਾ।