Wednesday, April 8, 2015

ਪੁਰਾਣੇ ਵਿੱਦਿਆਰਥੀ ਸ਼੍ਰੀ ਭੱਟੀ (ਅਮਰੀਕਾ ਨਿਵਾਸੀ) ਨੇ ਇੱਕ ਲੱਖ ਰੁਪਏ ਦਾਨ ਦਿੱਤੇ


ਏ.ਐਸ. ਕਾਲਜ ਖੰਨਾ ਦੇ ਪੁਰਾਣੇ ਵਿੱਦਿਆਰਥੀਆਂ ਦੀ ਸੰਸਥਾ ਐਲੂਮਨੀ ਐਸੋਸੀਏਸ਼ਨ ਵੱਲੋਂ ਲੋੜਵੰਦ ਵਿੱਦਿਆਰਥੀਆਂ ਦੀ ਮਦਦ ਲਈ ਕੀਤੇ ਯਤਨਾਂ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਦੇ ਪੁਰਾਣੇ ਵਿੱਦਿਆਰਥੀ ਸ਼੍ਰੀ ਭੁਪਿੰਦਰ ਸਿੰਘ ਭੱਟੀ ਜੋ ਕਿ ਹੁਣ ਨਿਊਯਾਰਕ ਅਮਰੀਕਾ ਨਿਵਾਸੀ ਹਨ ਨੇ ਕਾਲਜ ਨੂੰ ਇੱਕ ਲੱਖ ਰੁਪਏ ਦੀ ਨਗਦ ਰਾਸ਼ੀ ਦਿੱਤੀ । ਇਸ ਮੌਕੇ ਵਿਸ਼ੇਸ਼ ਤੌਰ ਤੇ ਕਾਲਜ ਪ੍ਰਿੰਸੀਪਲ ਦੇ ਦਫਤਰ ਪਹੁੰਚੇ ਸ਼੍ਰੀ ਭੱਟੀ ਨੇ ਕਾਲਜ ਵਿੱਚ ਹੋਏ ਵਿਕਾਸ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਾਲਜ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਡਾ. ਆਰ. ਐਸ. ਝਾਂਜੀ ਦੀ ਯੋਗ ਅਗਵਾਈ ਅਧੀਨ ਵਿੱਦਿਆਰਥੀ ਕੇਂਦਰਿਤ ਗਤੀ ਵਿਧੀਆਂ ਲਈ ਮੁਬਾਰਕਬਾਦ ਵੀ ਦਿੱਤੀ । ਇਸ ਮੌਕੇ ਐਡਵੋਕੇਟ ਪਰਮਜੀਤ ਸਿੰਘ, ਡਾ. ਅਸ਼ਵਨੀ ਬਾਂਸਲ, ਏ.ਐਸ. ਗਰੁੱਪ ਆਫ ਇੰਸਟੀਚਿਊਸ਼ਨ ਦੇ ਸੈਕਟਰੀ ਰਣਜੀਤ ਸਿੰਘ ਹੀਰਾ, ਐਲਮੂਨੀ ਐਸੋਸ਼ੀਏਸ਼ਨ ਦੇ ਪ੍ਰਧਾਨ ਹਰਮਨ ਪਿਆਰੇ ਸ਼੍ਰੀ ਪਰਮਜੀਤ ਸਿੰਘ ਪੰਮੀ, ਐਲਮੂਨੀ ਐਸੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਸ਼੍ਰੀ ਵਿਨੋਦ ਗੁਪਤਾ ਅਤੇ ਐਲਮੂਨੀ ਐਸੋਸ਼ੀਏਸ਼ਨ ਦੇ ਡੀਨ ਡਾ. ਹਰਪਾਲ ਸਿੰਘ ਭੱਟੀ ਵੀ ਹਾਜ਼ਰ ਸਨ।