Friday, April 3, 2015

ਸਪਰਿਚੁੳਲਿਜ਼ਮ' ਵਿਸ਼ੇ 'ਤੇ ਗੈੱਸਟ ਲੈਕਚਰ ਕਰਵਾਇਆ ਗਿਆ

ਅਮਲੋਹ, -ਦੇਸ਼ ਭਗਤ ਯੂਨੀਵਰਸਿਟੀ ਵਲੋਂ 'ਸਪਰਿਚੁੳਲਿਜ਼ਮ' ਵਿਸ਼ੇ 'ਤੇ ਗੈੱਸਟ ਲੈਕਚਰ ਕਰਵਾਇਆ ਗਿਆ | ਯੂਨੀਵਰਸਿਟੀ ਦੇ ਚਾਂਸਲਰ ਡਾ: ਜ਼ੋਰਾ ਸਿੰਘ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ | ਉਨ੍ਹਾਂ ਅਧਿਆਤਮਵਾਦ ਦੀ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਮਨੁੱਖ ਦੀ ਨਿੱਜੀ ਅਤੇ ਵਪਾਰਕ ਉੱਨਤੀ ਲਈ ਅਧਿਆਤਮ ਬੇਹੱਦ ਜ਼ਰੂਰੀ ਹੈ | ਪ੍ਰਸਿੱਧ ਅਧਿਆਤਮ-ਵਿੱਦ ਅਤੇ ਪ੍ਰੇਰਕ ਇੰਦਰ ਸਿੱਧੂ ਨੇ ਮੁੱਖ-ਵਕਤਾ ਦੇ ਤੌਰ 'ਤੇ ਸ਼ਿਰਕਤ ਕਰਦੇ ਹੋਏ ਰੋਜ਼ਾਨਾ ਜ਼ਿੰਦਗੀ 'ਚ ਅਧਿਆਤਮ ਦੀ ਜ਼ਰੂਰਤ ਬਾਰੇ ਦੱਸਿਆ | ਆਭਾ ਜੋਸ਼ੀ ਸ਼ਰਮਾ ਨੇ ਕਿਹਾ ਕਿ ਮਾਨਸਿਕ ਤਣਾਅ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ ਅਤੇ ਇਸ ਤੋਂ ਬਚਾਅ ਲਈ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਸਾਧਨਾ ਅਤੇ ਯੋਗ ਦਾ ਹੋਣਾ ਲਾਜ਼ਮੀ ਹੈ | ਗੈੱਸਟ ਲੈਕਚਰ ਦੇ ਤੁਰੰਤ ਬਾਅਦ ਯੋਗ ਅਤੇ ਸਾਧਨਾ ਕੈਂਪ ਲਾਇਆ ਗਿਆ | ਯੂਨੀਵਰਸਿਟੀ ਦੀ ਪ੍ਰੋ: ਚਾਂਸਲਰ ਤੇਜਿੰਦਰ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ |