Friday, May 22, 2015

ਸ਼ਹੀਦੀ ਦਿਵਸ ਪਿੰਡ ਕਲਾਲ ਮਾਜਰਾ ਵਿਖੇ ਮਨਾਇਆ ਗਿਆ

ਖੰਨਾ, 22 ਮਈ-ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਪਿੰਡ ਕਲਾਲ ਮਾਜਰਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਗਿਆ | ਭੋਗ ਉਪਰੰਤ ਬਾਬਾ ਰਣਧੀਰ ਸਿੰਘ ਭੰਗਲਾਂ ਵਾਲੇ ਦੇ ਕੀਰਤਨੀ ਜੱਥੇ ਵੱਲੋਂ ਸੰਗਤਾਂ ਨੇ ਨਿਹਾਲ ਕੀਤਾ | ਇਸ ਮੌਕੇ ਗੁਰਦੁਆਰਾ ਪ੍ਰਧਾਨ ਬਲਜੀਤ ਸਿੰਘ, ਮੀਤ ਪ੍ਰਧਾਨ ਬਲਜੀਤ ਸਿੰਘ ਪਿਲਾ, ਮੈਂਬਰ ਸੁਖਦੇਵ ਸਿੰਘ, ਦਲਜੀਤ ਸਿੰਘ, ਡਾ: ਹਰਜੀਤ ਸਿੰਘ, ਮੋਨੂੰ, ਕੇਵਲ ਸਿੰਘ ਮਾਨ ਅਤੇ ਸਮੂਹ ਨਗਰ ਦੇ ਪਤਵੰਤੇ ਹਾਜ਼ਰ ਸਨ | ਇਸੇ ਤਰ੍ਹਾਂ ਸਮਰਾਲਾ ਰੋਡ ਤੇ ਸਥਿਤ ਏ. ਐਸ. ਕਾਲਜ ਨਜ਼ਦੀਕੀ ਕੋਠੇ ਬੀੜ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਅਜਨੇਰ ਵਾਲੀਆਂ ਬੀਬੀਆਂ ਦੇ ਕੀਰਤਨੀ ਜੱਥੇ ਵੱਲੋਂ ਆਪਣੇ ਕੀਰਤਨ ਰਾਹੀਂ ਨਿਹਾਲ ਕੀਤਾ |