Tuesday, August 21, 2018

ਮੈਡਮ ਅਲਕਾ ਸ਼ਰਮਾ ਦਾ ਤਰੱਕੀ ਮਿਲਣ ਤੇ ਸ.ਪ੍ਰਾ.ਸਕੂਲ,ਖੰਨਾ-8 ਵਿਖੇ ਵਿਸ਼ੇਸ਼ ਸਨਮਾਨ




 ਸ.ਪ੍ਰਾ.ਸਕੂਲ ਖੰਨਾ-8 ਵਿਖੇ ਸਾਦਾ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਐਮ.ਸੀ ਸ੍ਰੀ ਗੁਰਮੀਤ ਨਾਗਪਾਲ ਪਹੁੰਚੇ । ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਵਿੱਚ ਸਕੂਲ ਦੇ ਅਧਿਆਪਕ ਮੈਡਮ ਅਲਕਾ ਸ਼ਰਮਾ ਜੀ ਦੇ ਸਾਇੰਸ ਮਿਸਟਰੈੱਸ ਦੇ ਤੌਰ ਤੇ ਪ੍ਰਮੋਟ ਹੋਣ ਦੀ ਖੁਸ਼ੀ ਵਿੱਚ ਸਕੂਲ ਅਧਿਆਪਕਾਂ , ਬੱਚਿਆਂ, ਐਸ.ਐਮ.ਸੀ ਕਮੇਟੀ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਸ੍ਰੀ ਨਾਗਪਾਲ ਨੇ ਮੈਡਮ ਅਲਕਾ ਸ਼ਰਮਾ ਜੀ ਨੂੰ ਉਹਨਾਂ ਦੇ ਸਾਇੰਸ ਅਧਿਆਪਕਾ ਦੀ ਤਰੱਕੀਮਿਲਣ ਤੇ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਨੇ ਇਸ ਸਕੂਲ ਵਿੱਚ 9 ਸਾਲ ਦੇ ਲੱਗਭੱਗ ਆਪਣੀ ਸੇਵਾਵਾਂ ਦਿੱਤੀਆਂ ਹਨ, ਸਦਾ ਹੀ ਉਹ ਬੱਚਿਆਂ ਦੇ ਸਰਵਪੱਖੀ ਵਿਕਾਸ, ਸਕੂਲ ਦੀ ਬੇਹਤਰੀ ਲਈ ਵੱਧ ਚੜ੍ਹ ਕੇ ਕੰਮ ਕਰਦੇ ਰਹੇ ਹਨ । ਉਨ੍ਹਾਂ ਦੀਆਂ ਇਨ੍ਹਾਂ ਸ਼ਾਨਦਾਰ ਸੇਵਾਵਾਂ ਬਦਲੇ ਸਾਡਾ ਸਮੁੱਚਾ ਹੀ ਭਾਈਚਾਰਾ ਉਨ੍ਹਾਂ ਦਾ ਰਿਣੀ ਰਹੇਗਾ, ਅਸੀ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਹਾ ਕਿ ਉਹ ਜ਼ਿੰਦਗੀ ਵਿੱਚ ਹੋਰ ਤਰੱਕੀ ਕਰਨ ।ਸਕੂਲ ਮੁੱਖੀ ਸਤਵੀਰ ਸਿੰਘ ਰੌਣੀ ਨੇ ਦੱਸਿਆ ਕਿ ਅੱਜ ਸਰਪ੍ਰਸਤ ਵਿਦਿਆਰਥੀ/ ਅਧਿਆਪਕ ਭਲਾਈ ਸੰਸਥਾ, ਖੰਨਾ ਦੇ ਮੈਂਬਰ ਸ.ਪ੍ਰ. ਸਕੂਲ,ਖੰਨਾ-8 ਦੇ ਅਧਿਆਪਕਾਂ ਅਤੇ ਮੈਡਮ ਅਲਕਾ ਸ਼ਰਮਾ ਜੀ ਦੇ ਵਿਸ਼ੇਸ ਸਹਿਯੋਗ ਨਾਲ ਲੱਗਭਗ 60 ਹਜ਼ਾਰ ਰੁਪਏ ਖਰਚ ਕੇ ਸਕੂਲ ਦੇ ਬੱਚਿਆਂ ਲਈ ਸਮਾਰਟ ਕਲਾਸ ਰੂਮ ਤਿਆਰ ਕੀਤਾ ਹੈ, ਜਿਸ ਦਾ ਉਦਘਾਟਨ ਐਡਮ ਅਲਕਾ ਸ਼ਰਮਾ ਜੀ ਨੇ ਕਰ ਕੇ ਸਮਾਰਟ ਕਲਾਸ ਰੂਮ ਬੱਚਿਆਂ ਨੂੰ ਸਮਰਪਿਤ ਕੀਤਾ ।ਸਕੂਲ ਮੁਖੀ ਸਤਵੀਰ ਸਿੰਘ ਰੌਣੀ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਮੈਡਮ ਅਲਕਾ ਸ਼ਰਮਾ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਸਕੂਲ ਅਧਿਆਪਕਾਂ ਵੱਲੋਂ ਮੈਡਮ ਨੂੰ ਜ਼ਿੰਦਗੀ ਵਿੱਚ ਹੋਰ ਤਰੱਕੀ ਮਿਲਣ ਦੀ ਕਾਮਨਾ ਕੀਤੀ, ਉਨ੍ਹਾਂ ਨੇ ਬੋਲਦਿਆ ਕਿਹਾ ਕਿ ਮੈਡਮ ਬਹੁਤ ਹੀ ਮਿਹਨਤੀ ਅਧਿਆਪਕ ਸਨ, ਜਿਹਨਾਂ ਨੇ ਸਦਾ ਹੀ ਸਕੂਲ ਤੇ ਬੱਚਿਆਂ ਦੀ ਭਲਾਈ ਲਈ ਕੰਮ ਕੀਤਾ ਹੈ।ਇਸ ਸਮੇਂ ਤੇ ਸ.ਨਵਦੀਪ ਸਿੰਘ, ਮੈਡਮ ਪ੍ਰੋਮਿਲਾ , ਮੈਡਮ ਮੀਨੂੰ, ਕਿਰਨਜੀਤ ਕੌਰ , ਅਮਨਦੀਪ ਕੌਰ,ਮੋਨਾ ਸ਼ਰਮਾ, ਨੀਲੂ ਮਦਾਨ, ਮੈਡਮ ਮਨੂੰ ਸ਼ਰਮਾ, ਕੁਲਵੀਰ ਕੌਰ, ਨਰਿੰਦਰ ਕੌਰ, ਨਰਿੰਦਰ ਕੌਰ,ਨੀਲਮ ਸਪਨਾ ,ਪਰਮਜੀਤ ਕੌਰ ,ਅੰਜਨਾ ਸ਼ਰਮਾ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।