Thursday, February 28, 2019

2 ਅਤੇ 3 ਮਾਰਚ ਨੂੰ ਹਰੇਕ ਪੋਲਿੰਗ ਸਟੇਸ਼ਨ 'ਤੇ ਲੱਗੇਗੀ 'ਚੋਣ ਪਾਠਸ਼ਾਲਾ'




ਲੁਧਿਆਣਾ, 28 ਫਰਵਰੀ ( ਲੋਕ ਸੰਪਰਕ ਪ੍ਰੈਸ ਨੋਟ)-ਆਮ ਲੋਕਾਂ ਨੂੰ ਵੋਟਰ ਬਣਨ, ਵੋਟ ਦੇ ਸਹੀ ਅਤੇ ਜ਼ਰੂਰੀ ਇਸਤੇਮਾਲ ਬਾਰੇ ਜਾਗਰੂਕ ਕਰਨ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ 2-3 ਮਾਰਚ ਨੂੰ ਹਰੇਕ ਪੋਲਿੰਗ ਸਟੇਸ਼ਨ 'ਤੇ 'ਚੋਣ ਪਾਠਸ਼ਾਲਾ' ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਪਾਠਸ਼ਾਲਾ ਹਰੇਕ ਮਹੀਨੇ ਦੇ ਪਹਿਲੇ ਸ਼ਨਿੱਚਰਵਾਰ ਲਗਾਈ ਜਾਇਆ ਕਰੇਗੀ।
ਇਸ ਸੰੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ)-ਕਮ-ਨੋਡਲ ਅਫ਼ਸਰ ਸਵੀਪ ਗਤੀਵਿਧੀਆਂ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਹਰੇਕ ਯੋਗ ਵੋਟਰ ਦੀ ਰਜਿਸਟਰੇਸ਼ਨ ਕਰਨ ਅਤੇ ਵੋਟ ਫੀਸਦੀ ਨੂੰ ਵਧਾਉਣ 'ਤੇ ਸਭ ਤੋਂ ਜਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। 'ਚੋਣ ਪਾਠਸ਼ਾਲਾ' ਪ੍ਰੋਗਰਾਮ ਲਈ ਹਰੇਕ ਬਲਾਕ ਪੱਧਰੀ ਅਫ਼ਸਰ (ਬੀ. ਐÎੱਲ. ਓ.) ਨੂੰ ਨੋਡਲ ਅਫ਼ਸਰ ਨਾਮਜ਼ਦ ਕੀਤਾ ਗਿਆ ਹੈ।
ਭਾਵੇਂਕਿ ਇਸ ਪਾਠਸ਼ਾਲਾ ਵਿੱਚ ਹਰੇਕ ਉਮਰ ਵਰਗ ਦਾ ਵਿਅਕਤੀ ਭਾਗ ਲੈ ਸਕਦਾ ਹੈ ਪਰ 14 ਤੋਂ 17 ਸਾਲ ਉਮਰ ਦੇ ਭਵਿੱਖ ਦੇ ਵੋਟਰ, ਜੋ ਕਿ ਸਕੂਲ ਵਗੈਰਾ ਨਹੀਂ ਜਾਂਦੇ, ਨੂੰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਕਰਵਾਇਆ ਜਾਵੇਗਾ। ਇਸੇ ਤਰ•ਾਂ ਨਵੇਂ ਬਣੇ ਵੋਟਰ, ਔਰਤਾਂ, ਅੰਗਹੀਣ ਵਿਅਕਤੀ, ਬਜ਼ੁਰਗਾਂ ਤੋਂ ਇਲਾਵਾ ਖੇਤਰਾਂ ਮੁਤਾਬਿਕ ਹੋਰ ਵਿਸ਼ੇਸ਼ ਸਮੂਹਾਂ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। 'ਚੋਣ ਪਾਠਸ਼ਾਲਾ' ਵਿੱਚ ਵੋਟਰ ਜਾਗਰੂਕਤਾ ਦੇ ਨਾਲ-ਨਾਲ ਵੋਟਰਾਂ ਦੀ ਰਜਿਸਟ੍ਰੇਸ਼ਨ ਵੀ ਕੀਤੀ ਜਾਵੇਗੀ। ਸ੍ਰੀਮਤੀ ਗੁਪਤਾ ਨੇ ਦੱਸਿਆ ਕਿ ਇਹ 'ਚੋਣ ਪਾਠਸ਼ਾਲਾ' ਸਕੂਲਾਂ, ਕਾਲਜਾਂ, ਸੰਸਥਾਵਾਂ ਪੱਧਰ 'ਤੇ ਵੀ ਸਥਾਪਤ ਕੀਤੀਆਂ ਜਾਣਗੀਆਂ। ਊਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ  ਇਨਾ ਪਾਠਸ਼ਾਲਾਵਾਂ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਹੈ।