Thursday, December 5, 2019

ਸਾਂਝ ਕੇਂਦਰ ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਵਿਦਿਆਰਥਣਾਂ ਨੂੰ ਸ਼ਕਤੀ ਐਪ ਬਾਰੇ ਦਿੱਤੀ ਜਾਣਕਾਰੀ




-

ਪੁਲਿਸ ਜ਼ਿਲ੍ਹਾ ਖੰਨਾ ਸਾਂਝ ਕੇਂਦਰ ਦੇ ਇੰਚਾਰਜ ਜਸਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਿਸ਼ੋਰੀ ਲਾਲ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੀਆਂ ਵਿਦਿਆਰਥਣਾਂ ਨੂੰ ਅੱਜ ਸ਼ਕਤੀ ਐਪ ਬਾਰੇ ਜਾਣਕਾਰੀ ਦਿੱਤੀ ਗਈ ।ਇਸ ਮੌਕੇ ਕਰਵਾਏ ਗਏ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸਕੂਲ ਦੇ ਪਿ੍ੰਸੀਪਲ ਸ਼ਤੀਸ਼ ਕਮਾਰ ਦੂਆ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਜੀ ਆਇਆ ਆਖਿਆ ਗਿਆ | ਇਸ ਪਿੱਛੋਂ ਵਿਦਿਆਰਥਣਾਂ ਨੂੰ ਮੁਖਾਤਬ ਹੁੰਦਿਆਂ ਪ੍ਰਿੰਸੀਪਲ ਦੂਆ ਨੇ ਕਿਹਾ ਕਿ ਹੈਦਰਾਬਾਦ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਔਰਤਾਂ ਪ੍ਰਤੀ ਵਾਪਰ ਰਹੀਆਂ ਘਟਨਾਵਾਂ ਅਤਿ ਦੁਖਦਾਇਕ ਹਨ| ਜੋ ਕਿ ਨਹੀਂ ਵਾਪਰੀਆਂ ਚਾਹੀਦੀਆਂ| ਉਨ੍ਹਾਂ ਨੇ ਵਿਦਿਆਰਥਣਾਂ ਨੂੰ ਆਪਣੀ ਸੁਰੱਖਿਆ ਖੁਦ ਕਰਨ ਦੀ ਅਪੀਲ ਕੀਤੀ |ਉਨਾਂ ਕਿਹਾ ਕਿ ਜੋ ਵਿਦਿਆਰਥਣਾਂ ਸ਼ਕਤੀ ਐਪ ਬਾਰੇ ਘਰ ਜਾ ਕਿ ਅੱਗੇ 5 ਲੋਕਾਂ ਨੂੰ ਦਸੱਣਗੀਆਂ ,ਉਨਾਂ ਨੂੰ ਪ੍ਸ਼ੰਸ਼ਾ ਪੱਤਰ ਦਿਤਾ ਜਾਵੇਗਾ|ਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਸਾਂਝ ਕੇਂਦਰ ਪੁਲਿਸ ਜ਼ਿਲ੍ਹਾ ਖੰਨਾ ਦੇ ਇੰਚਾਰਜ ਜਸਪ੍ਰੀਤ ਸਿੰਘ ਨੇ ਕਿਹਾ ਸਾਨੂੰ ਆਪਣੀ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸ਼ਕਤੀ ਐਪ ਦੀ ਵਰਤੋਂ ਕਰਕੇ ਕਰਨੀ ਚਾਹੀਦੀ ਹੈ| ਉਨ੍ਹਾਂ ਵੱਲੋਂ ਵਿਦਿਆਰਥਣਾਂ ਨੂੰ ਸ਼ਕਤੀ ਐਪ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ  ਅਤੇ ਨਾਲ ਹੀ ਇਸ ਲੋੜ ਪੈਣ ਤੇ ਸ਼ਕਤੀ ਐਪ ਦੀ ਵਰਤੋਂ ਕਰਨ ਲਈ ਆਖਿਆ| ਇਸ ਮੌਕੇ ਬੋਲਦੇ ਹੋਏ ਪੁਲਿਸ ਅਧਿਕਾਰੀ ਮੈਡਮ ਸ਼ਰਨਜੀਤ ਕੌਰ ਅਤੇ ਮੈਡਮ ਗੁਰਪ੍ਰੀਤ ਕੌਰ ਨੇ  ਵਿਦਿਆਰਥਣਾਂ ਨੂੰ ਸ਼ਕਤੀ ਐਪ ਡਾਊਨਲੋਡ ਕਰਕੇ ਉਸ ਦੀ ਵਰਤੋਂ ਕੀਤੇ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਪੁਲਿਸ ਦਾ ਕੰਮ ਤੁਹਾਡੀ ਮੱਦਤ ਕਰਨਾ ਹੈ |ਜਦ ਕਿ ਤੁਹਾਡਾ ਕੰਮ ਮੱਦਦ ਲੈਣਾ ਹੈ|| ਸਮਾਗਮ ਉਪਰੰਤ ਉਨਾਂ ਵੱਲੋਂ ਞਿਦਿਆਰਥਣਾਂ ਨੂੰ ਸ਼ਕਤੀ ਐਪ ਡਾਊਨਲੋਡ ਕਰਕੇ ਇਸ ਦੀ ਵਰਤੋ ਕਿੰਝ ਕਰਨੀ ਹੈ ਬਾਰੇ ਖੁੱਲ ਕਿ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ |ਜਿਸ ਨਾਲ ਵਿਦਿਆਰਥਣਾਂ ਨੂੰ ਆਪਣੀ ਸੁੱਰਖਿਆ ਕਰਨ ਚ ਮਦੱਤ ਮਿਲੇਗੀ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਅਜੀਤ ਸਿੰਘ ਖੰਨਾ ਵੱਲੋਂ ਨਿਭਾਈ ਗਈ| ਹੋਰਨਾਂ ਤੋਂ ਇਲਾਵਾ ਇਸ ਮੌਕੇ ਲੈਕਚਰਾਰ ਕਿਰਨ ਬਾਲਾ, ਲੈਕਚਰਾਰ ਅਨੀਤਾ ਰਾਣੀ ,ਲੈਕਚਰਾਰ ਅਮਨਦੀਪ ਕੌਰ,ਲੈਕਚਰਾਰ  ਸੰਧਿਆ ਕਪੂਰ, ਮੈਡਮ ਜਸਪ੍ਰੀਤ ਕੌਰ ,ਮੈਡਮ ਹਰਜੀਤ ਕੌਰ, ਮੈਡਮ ਸੀਮਾ ਜੈਨ ਗਗਨਦੀਪ ਕੌਰ ਜਸਵਿੰਦਰ ਕੁਮਾਰ,ਸੰਜੀਵ ਕੁਮਾਰ,ਅਵਤਾਰ ਸਿੰਘ,ਦਿਨੇਸ਼ ਪਾਸੀ,ਪਰਦੀਪ ਕੁਮਾਰ ਵੀ ਮੌਜੂਦ ਸਨ|