Friday, June 12, 2020

ਜਿਲਾ ਮੈਜਿਸਟ੍ਰੇਟ ਵੱਲੋਂ ਹਫਤੇ ਦੇ ਅੰਤਲੇ ਦਿਨਾਂ ਅਤੇ ਛੁੱਟੀ ਵਾਲੇ ਦਿਨਾਂ ਬਾਰੇ ਪਾਬੰਦੀਆਂ ਲਾਗੂ


ਦਫ਼ਤਰ ਜਿਲਾ ਲੋਕ ਸੰਪਰਕ ਅਫ਼ਸਰਲੁਧਿਆਣਾ


ਲੁਧਿਆਣਾ, 12 --ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ 19 ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਪੰਜਾ ਸਰਕਾਰ ਵੱਲੋਂ 'ਮਿਸ਼ਨ ਫਤਿਹਅਧੀਨ ਹਫਤੇ ਦੇ ਅੰਤਲੇ ਦਿਨਾਂ ਅਤੇ ਛੁੱਟੀ ਵਾਲੇ ਦਿਨਾਂ ਦੀਆਂ ਪਾਬੰਦੀਆਂ ਦੇ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨਜੋ ਕਿ  ਲੁਧਿਆਣਾ ਵਿੱਚ ਵੀ ਲਾਗੂ ਕਰ ਦਿੱਤੇ ਗਏ ਹਨ।
ਜਿਲਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਅਨੁਸਾਰ ਅੰਤਰ ਜ਼ਿਲਾ ਆਵਾਜਾਈ ਉਤੇ ਪਾਬੰਦੀ ਹੋਵੇਗੀ ਸਿਰਫ -ਪਾਸ ਧਾਰਕਾਂ ਨੂੰ ਆਉਣ-ਜਾਣ ਦੀ ਆਗਿ ਹੋਵੇਗੀ। ਇਸ ਤੋਂ ਇਲਾਵਾ ਸਿਰਫ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਅਤੇ ਸੇਵਾਵਾਂ ਨੂੰ ਹਫਤੇ ਦੇ ਸਾਰੇ ਦਿਨ ਖੋਲ ਦੀ ਆਗਿਆ ਹੋਵੇਗੀ।
ਦੱਸਣਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਲੌਕਡਾਊਨ 5.0/ਆਨਲੌਕ 1.0 ਸਬੰਧੀ ਹਿਲਾਂ ਜਾਰੀ ਨੋਟੀਫਿਕੇਸ਼ਨ ਤੋਂ ਇਲਾਵਾ ਅੱਜ ਨਵੇਂ ਵਿਸਥਾਰਤ ਦਿਸ਼ਾ ਨਿਰਦੇ ਜਾਰੀ ਕੀਤੇ ਗਏ। ਅਗਲੇ ਹੁਕਮਾਂ ਤੱ ਇਹ ਹਦਾਇਤਾਂ ਹਫਤੇ ਦੇ ਅੰਤਲੇ ਦਿਨਾਂ ਅਤੇ ਗਜ਼ਟਿਡ ਛੁੱਟੀ ਵਾਲੇ ਦਿਨਾਂ ਲਈ ਲਾਗੂ ਰਹਿਣਗੀਆਂ।
ਨਵੇਂ ਦਿਸ਼ਾ ਨਿਰਦੇਸ਼:-
• 
ਜ਼ਰੂਰੀ ਵਸਤਾਂ ਤੇ ਸੇਵਾਵਾਂ ਨਾਲ ਬੰਧਤ ਦੁਕਾਨਾਂ ਹਫਤੇ ਦੇ ਸਾਰੇ ਦਿਨ ਸ਼ਾਮ 7 ਵਜੇ ਤੱਕ ਖੁਲਣਗੀਆਂ ਰਹਿਣਗੀਆਂ।
• 
ਰੈਸਟੋਰੈਂਟ (ਸਿਰਫ ਘਰ ਲਿਜਾਣ/ਹੋਮ ਡਲਿਵਰੀ ਲਈਅਤੇ ਸ਼ਰਾਬ ਦੀਆਂ ਦੁਕਾਨਾਂ ਸਾਰੇ ਦਿਨ ਸ਼ਾਮ 8 ਵਜੇ ਤੱਕ ਖੁੱੀਆਂ ਰਹਿਣਗੀਆਂ।
• 
ਹੋਰ ਦੁਕਾਨਾਂ ਚਾਹੇ ਇਕੱਲੀਆਂ ਹੋਣ ਜਾਂ ਸ਼ਾਪਿੰਗ ਮਾਲ ਵਿੱਚ ਹੋਣ ਐਤਵਾਰ ਨੂੰ ਬੰਦ ਹੋਣਗੀਆਂ ਜਦੋਂ ਕਿ ਸ਼ਨਿਚਰਵਾਰ ਅਤੇ ਹੋਰ ਗਜ਼ਟਿਡ ਛੁੱਟੀਆਂ ਨੂੰ ਇਹ ਸ਼ਾਮ 5 ਵਜੇ ਤੱਕ ਖੁੱਲੀਆਂ ਰਹਿਣਗੀਆਂ। ਬਾਕੀ ਦਿਨ ਇਹ ਸ਼ਾਮ 7 ਵਜੇ ਤੱ ਖੁੱਲ• ਸਕਣਗੇ। ਇਥੇ ਮੌਜੂਦਾ ਰੈਸਟੋਰੈਂਟਾਂ ਵਿੱਚ ਸਿਰਫ ਘਰ ਲਿਜਾਣ/ਹੋ ਡਲਿਵਰੀ ਦੀ ਹੀ ਆਗਿਆ ਹੋਵੇਗੀ। ਜ਼ਿਲਾ ਪ੍ਰਸ਼ਾਸਨ ਇਨਾ ਸਮਿਆਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਏਗਾ।
• 
ਉਕਤ ਦਿਨਾਂ ਦੌਰਾਨ ਅੰਤਰ-ਜ਼ਿਲਾ ਆਵਾਜਾਈ -ਪਾਸ ਨਾਲ ਹੋ ਸਕੇਗੀ ਜਿਹੜਾ ਸਿਰਫ ਜ਼ਰੂਰੀ ਕੰਮਾਂ ਲਈ ਜਾਰੀ ਹੋਵੇਗਾ ਪਰ ਮੈਡੀਕਲ ਐਮਰਜੈਂਸੀ ਲਈ ਆਉਣ-ਜਾਣ ਲਈ ਅਜਿਹੇ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ।
• 
ਇਸ ਤੋਂ ਇਲਾਵਾ ਵਿਆਹ ਸਮਾਗਮਾਂ ਲਈ ਜ਼ਿਲ ਪ੍ਰਸਾਸ਼ਨ ਤੋਂ -ਪਾਸ ਲੋੜੀਂਦਾ ਹੋਵੇਗਾ ਅਤੇ ਇਹ 50 ਵਿਸ਼ੇਸ਼ ਵਿਅਕਤੀਆਂ ਨੂੰ ਹੀ ਜਾਰੀ ਹੋਵੇਗਾ।
• 
ਸਨਅਤਾਂ ਲਈ ਪੁਰਾਣੇ ਹੁਕਮ ਹੀ ਜਾਰੀ ਰਹਿਣਗੇ। ਲੇਬਰ ਆਦਿ ਦੀ ਮੂਵਮੈਂਟ ਪਹਿਲਾਂ ਦੀ ਤਰਾਂ ਹੀ ਚਾਲੂ ਰੱਖੀ ਜਾ ਸਕੇਗੀ।
ਜ਼ਿਲ ਲੁਧਿਆਣਾ ਵਿੱਚ ਕੋਵਿਡ ਦੇ ਵਧਦੇ ਕੇਸਾਂ ਉਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਸ੍ਰੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਜਿਕ ਵਿੱ ਦੇ ਇਹਤਿਆਤਾਂ ਅਤੇ ਮਾਸਕ ਦੀ ਵਰਤੋਂ ਯਕੀਨੀ ਬਣਾਉਣ। ਸਥਿਤੀ ਇਹ ਮੰਗ ਕਰਦੀ ਹੈ ਕਿ ਸਾਰੀ ਪਾਬੰਦੀਆਂ ਦੀ ਸਖਤੀ ਨਾ ਪਾਲਣਾ ਕੀਤੀ ਜਾਵੇ। ਉਨਾਂ ਕਿਹਾ ਕਿ ਜ਼ਿਲ ਲੁਧਿਆਣਾ ਵਿੱਚ ਸਥਿਤੀ ਲਗਭਗ ਕਾਬੂ ਹੇਠ ਹੈ ਅਤੇ ਉਨਾਂ ਦੀ ਸਰਕਾਰ ਹੋਰ ਕੋਈ ਜ਼ੋਖਮ ਨਹੀਂ ਉਠਾ ਸਕਦੀ ਜਿਸ ਨਾਲ ਮਹਾਂਮਾਰੀ ਖਤਰਨਾਕ ਹੱਦ ਤੱ ਵਧ ਜਾਵੇ।