Sunday, December 12, 2021

ਫ਼ਤਹਿ ਮਾਰਚ’ ਦਾ ਖੰਨਾ ਪੁੱਜਣ ’ਤੇ ਯਾਦਵਿੰਦਰ ਸਿੰਘ ਯਾਦੂ ਮੈਂਬਰ ਕੇਂਦਰੀ ਵਰਕਿੰਗ ਕਮੇਟੀ ਅਕਾਲੀ ਦਲ ਦੀ ਅਗਵਾਈ ’ਚ ਸੈਂਕੜੇ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ

 ਦਿੱਲੀ ਕਿਸਾਨੀ ਮੋਰਚਾ ਫਤਹਿ ਕਰਕੇ ਪੰਜਾਬ ਵਾਪਸ ਆ ਰਹੇ ‘ਫ਼ਤਹਿ ਮਾਰਚ’ ਦਾ ਖੰਨਾ ਪੁੱਜਣ ’ਤੇ ਯਾਦਵਿੰਦਰ ਸਿੰਘ ਯਾਦੂ ਮੈਂਬਰ ਕੇਂਦਰੀ ਵਰਕਿੰਗ ਕਮੇਟੀ ਅਕਾਲੀ ਦਲ ਦੀ ਅਗਵਾਈ ’ਚ ਸੈਂਕੜੇ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ


ਕੀਤਾ। ਯਾਦੂ ਦੀ ਅਗਵਾਈ ’ਚ ਕਿਸਾਨ ਆਗੂ ਹਰਮੀਤ ਸਿੰਘ ਕਾਂਦੀਆ ਤੇ ਬੂਟਾ ਸਿੰਘ ਰਾਏਪੁਰ ਪ੍ਰਧਾਨ ਯੂਥ ਕਿਸਾਨ ਮੋਰਚਾ ਪੰਜਾਬ ਦਾ ਖੰਨਾ ਪੁੱਜਣ ’ਤੇ ਸਿਰੋਪਾ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਯੋਧਿਆਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਲੱਡੂ ਵੰਡ ਕੇ ਮੂੰਹ ਮਿੱਠਾ ਕੀਤਾ ਗਿਆ। ਨੌਜਵਾਨਾਂ ਵੱਲੋਂ ਇੱਕ ਕਾਫਲੇ ਦੇ ਰੂਪ ’ਚ ਬੋਲੇ ਸੋ ਨਿਹਾਲ ਦੇ ਜੈਕਾਰੇ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਗਾ ਕੇ ਯੋਧਿਆਂ ਦੀ ਹੌਸਲਾ ਅਫ਼ਜਾਈ ਕੀਤੀ ਗਈ। ਯਾਦੂ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਹ ਕਿਸਾਨ ਆਗੂਆਂ ’ਤੇ ਮਾਣ ਹੈ ਜਿਹਨਾਂ ਨੇ ਪਿਛਲੇ ਇੱਕ ਸਾਲ ਦੌਰਾਨ ਆਪਣੇ ਘਰ ਬਾਰ ਛੱਡ ਕੇ ਦਿੱਲੀ ਦੇ ਬਾਰਡਰਾਂ ਤੇ ਆਪਣੀ ਡਿਊਟੀ ਪੂਰੀ ਮਿਹਨਤ ਤੇ ਤਨਦੇਹੀ ਨਾਲ ਲੜ੍ਹਾਈ ਲੜੀ ਤੇ ਕੇਂਦਰ ਦੀ ਹੰਕਾਰੀ ਸਰਕਾਰ ਦਾ ਹੰਕਾਰ ਭੰਨ ਕੇ ਜਿੱਤ ਪ੍ਰਾਪਤ ਕੀਤੀ। ਯਾਦੂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਨਾਲ ਲੋਕਤੰਤਰ ਦੀ ਜਿੱਤ ਹੋਈ ਹੈ ਕਿਉਂਂਕਿ ਕੇਂਦਰ ਦੀ ਮੋਦੀ ਸਰਕਾਰ ਸੱਤਾ ਦੇ ਨਸ਼ੇ ’ਚ ਚੂਰ ਲਗਾਤਾਰ ਲੋਕਤੰਤਰ ਦਾ ਘਾਣ ਕਰ ਰਹੀ ਸੀ। ਬੂਟਾ ਸਿੰਘ ਰਾਏਪੁਰ ਨੇ ਕਿਹਾ ਕਿ ਇਹ ਜਿੱਤ ਸਮੂਹ ਦੇਸ਼ ਵਾਸੀਆਂ ਤੇ ਪੰਜਾਬੀਆਂ ਦੇ ਏਕੇ ਦੀ ਜਿੱਤ ਹੈ। ਇਹ ਪ੍ਰਮਾਤਮਾ ਦੀ ਮਿਹਰ ਸਦਕਾ ਹੋਈ ਹੈ। ਇਸ ਮੌਕੇ ਜੱਥੇਦਾਰ ਦਵਿੰਦਰ ਸਿੰਘ ਖੱਟੜਾ, ਸਤੀਸ਼ ਕੁਮਾਰ ਸਲਾਣਾ, ਰਾਜਿੰਦਰ ਸਿੰਘ ਜੀਤ, ਮਾ. ਕ੍ਰਿਪਾਲ ਸਿੰਘ ਘੁਡਾਣੀ, ਪੁਸਕਰਰਾਜ ਸਿੰਘ ਰੂਪਰਾਏ, ਸੁਖਵਿੰਦਰ ਸਿੰਘ ਮਾਂਗਟ, ਹਰਬੀਰ ਸਿੰਘ ਸੋਨੂੰ, ਜਗਦੀਪ ਸਿੰਘ ਦੀਪੀ ਰਾਮਗੜ੍ਹ, ਹਰਜੰਗ ਸਿੰਘ ਗੰਢੂਆਂ, ਮੋਹਨ ਸਿੰਘ ਜਟਾਣਾ, ਗੁਰਦੀਪ ਸਿੰਘ ਨੀਟੂ ਲਿਬੜਾ,ਅਮਨਦੀਪ ਸਿੰਘ ਲੇਲ੍ਹ ਘੁੰਗਰਾਲੀ, ਰਜਿੰਦਰ ਸਿੰਘ ਘੁੰਗਰਾਲੀ, ਜਗਜੀਵਨ ਸਿੰਘ ਮਿੰਟਾ ਕਿਸਨਗੜ੍ਹ, ਵਕੀਲ ਜਤਿੰਦਰਪਾਲ ਸਿੰਘ, ਰਣਜੀਤ ਸਿੰਘ ਗੋਹ, ਹਰਦੀਪ ਸੰਘ ਹਨੀ ਰੋਸ਼ਾ, ਸਰਬਦੀਪ ਸਿੰਘ ਕਾਲੀਰਾਓ, ਪਰਮਪ੍ਰੀਤ ਸਿੰਘ ਪੋਂਪੀ, ਹਰਜੀਤ ਸਿੰਘ ਭਾਟੀਆ, ਮਨਜੋਤ ਸਿੰਘ ਮੋਨੂੰ, ਬਲਜੀਤ ਸਿੰਘ ਭੁੱਲਰ, ਹਰਦੀਪ ਸਿੰਘ ਭੱਟੀ, ਤੇਜਿੰਦਰ ਸਿੰਘ ਇਕੋਲਾਹਾ, ਬਾਬਾ ਬਹਾਦਰ ਸਿੰਘ, ਕਮਲਜੀਤ ਸਿੰਘ ਫੈਜਗੜ੍ਹ, ਗੁਰਦੀਪ ਸਿੰਘ ਦੀਪਾ, ਗੁਰਿੰਦਰ ਸਿੰਘ ਬੱਗਾ, ਬਲਵੰਤ ਸਿੰਘ ਲੋਹਟ, ਅਰਜਿੰਦਰ ਸਿੰਘ ਬਿੱਟੂ ਮਾਨੂੰਪੁਰ, ਅਮਰਜੀਤ ਸਿੰਘ ਡੋਡ, ਤਲਵਿੰਦਰ ਸਿੰਘ ਮੋਹਨਪੁਰ, ਗੁਰਤੇਜ ਸਿੰਘ ਪੂਰਬਾ, ਪਵਨਦੀਪ ਸਿੰਘ ਹਰਿਓ, ਵਿੱਕੀ ਬੂਲੇਪੁਰ, ਗੁਰਮੀਤ ਸਿੰਘ ਸਰਪੰਚ ਬੂਲੇਪੁਰ, ਮਨਦੀਪ ਸਿੰਘ ਖ਼ਾਲਸਾ, ਆਂਤੀ ਭਾਦਲਾ, ਗੁਰਪਿੰਦਰ ਸਿੰਘ ਸੇਬੀ ਹੋਲ, ਜੱਥੇਦਾਰ ਭਗਵਾਨ ਸਿੰਘ ਹੋਲ, ਹਰਵਿੰਦਰ ਸਿੰਘ ਟੋਸਾ, ਵਿੱਕੀ ਬੀਜਾ, ਸੋਨੀ ਅਸਗਰੀਪੁਰ, ਹਰਦੀਪ ਸਿੰਘ ਚੀਮਾ ਘੁੰਗਰਾਲੀ ਆਦਿ ਹਾਜ਼ਰ ਸਨ।