Saturday, December 11, 2021
ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਖੰਨਾ ਹਲਕੇ ਤੋਂ ਉਮੀਦਵਾਰ ਜਸਦੀਪ ਕੌਰ ਯਾਦੂ ਵੱਲੋਂ ਖੰਨਾ ਦੇ ਵਾਰਡ ਨੰਬਰ 3 ’ਚ ਔਰਤਾਂ ਨਾਲ ਬੈਠਕ ਕੀਤੀ
ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਖੰਨਾ ਹਲਕੇ ਤੋਂ ਉਮੀਦਵਾਰ ਜਸਦੀਪ ਕੌਰ ਯਾਦੂ ਵੱਲੋਂ ਖੰਨਾ ਦੇ ਵਾਰਡ ਨੰਬਰ 3 ’ਚ ਔਰਤਾਂ ਨਾਲ ਬੈਠਕ ਕੀਤੀ ਗਈ ਤੇ ਅਗਾਮੀਂ ਵਿਧਾਨ ਸਭਾ ਚੋਣਾਂ ਸਬੰਧੀ ਚਰਚਾ ਕੀਤੀ ਗਈ। ਜਸਦੀਪ ਕੌਰ ਵੱਲੋਂ ਔਰਤਾਂ ਨੂੰ ਲੋਕਤੰਤਰ ’ਚ ਭਾਗੀਦਾਰ ਬਣਨ ਲਈ ਪ੍ਰੇਰਿਤ ਕੀਤਾ ਤਾਂ ਜੋ ਸਿਆਸਤ ’ਚ ਆ ਕੇ ਔਰਤਾਂ ਦੀ ਗੱਲ ਕੀਤੀ ਜਾ ਸਕੇ ਤੇ ਆਮ ਔਰਤਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਜਸਦੀਪ ਕੌਰ ਨੇ ਕਿਹਾ ਕਿ ਖੰਨਾ ਹਲਕੇ ’ਤੇ ਕਾਂਗਰਸ ਪਾਰਟੀ ਨੇ ਲੰਮਾਂ ਸਮਾਂ ਰਾਜ ਕੀਤਾ ਹੈ ਪਰ ਕਾਂਗਰਸ ਨੇ ਹਲਕੇ ਦੀ ਬੇਹਤਰੀ ਲਈ ਕੋਈ ਯਾਦਗਾਰੀ ਕਾਰਜ ਨਹੀਂ ਕੀਤਾ ਸਗੋਂ ਭ੍ਰਿਸ਼ਟਾਚਾਰ ਰਾਹੀਂ ਆਪਣੀਆਂ ਤਿਜੌਰੀਆਂ ਭਰੀਆਂ ਹਨ। ਸਾਰੇ ਸ਼ਹਿਰ ਦਾ ਬੁਰਾ ਹਾਲ ਹੋਇਆ ਪਿਆ ਹੈ। ਮੁਹੱਲਿਆਂ ’ਚ ਥਾਂ ਥਾਂ ਗੰਦਗੀ ਪਈ ਹੈ ਤੇ ਸਫ਼ਾਈ ਵੀ ਕੋਈ ਵਿਵਸਥਾਂ ਨਹੀਂ। ਵਿਕਾਸ ਦੇ ਨਾਂਅ ’ਤੇ ਲੋਕਾਂ ਨੂੰ ਸਿਰਫ ਗੁਮੰਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਹਲਕੇ ਦੇ ਵਿਕਾਸ ਲਈ ਸਰਕਾਰ ਨੇ ਦਿਲ ਖੋਲ੍ਹ ਕੇ ਗ੍ਰਾਂਟਾਂ ਦਿੱਤੀਆਂ। ਉਨ੍ਹਾਂ ਨੇ ਹਲਕੇ ਦੇ ਵਿਕਾਸ ਲਈ ਅਕਾਲੀ ਦਲ ਤੇ ਬਸਪਾ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਕੌਂਸਲਰ ਤਲਵਿੰਦਰ ਕੌਰ ਰੋਸ਼ਾ, ਪੂਜਾ ਸ਼ਰਮਾ, ਅਮਨ ਸ਼ਰਮਾ, ਲਵਲੀਨ, ਸੁਖਵੀਰ, ਡੌਲੀ, ਜਸਵੰਤ ਕੌਰ, ਬੌਬੀ, ਬਿਨੇਸ਼ ਕੁਮਾਰ, ਬਿੱਟੂ ਵਾਲੀਆ, ਛਿੰਦਰ ਕੌਰ, ਮਲਕੀਤ ਸਿੰਘ, ਸੁਖਵਿੰਦਰ ਕੌਰ, ਸੁਰਜੀਤ ਸਿੰਘ, ਅਨੁਰਾਗ ਸ਼ਰਮਾ, ਵਾਸ਼ੂ, ਪਵਨ ਕੁਮਾਰ ਆਦਿ ਹਾਜ਼ਰ ਸਨ।